ਮਾਂ ਦੀ ਸੇਵਾ ਵਿੱਚ ਜੀਵਨ ਸਮਰਪਿਤ ਕਰਨ ਵਾਲੀ ਧੀ : ਬਲਵਿੰਦਰ ਸਰਘੀ ਕੰਗ

ਮਾਂ ਦੀ ਸੇਵਾ ਵਿੱਚ ਜੀਵਨ ਸਮਰਪਿਤ ਕਰਨ ਵਾਲੀ ਧੀ : ਬਲਵਿੰਦਰ ਸਰਘੀ ਕੰਗ

ਬਲਵਿੰਦਰ ਸਰਘੀ ਦਾ ਜਨਮ 19 ਅਪ੍ਰੈਲ.1970 ਨੂੰ ਪਿਤਾ ਸ਼੍ਰ ਜੈਲ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਗੁਰਦਿਆਲ ਕੌਰ ਜੀ ਦੀ ਕੁੱਖੋਂ, ਪਿੰਡ ਕੰਗ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਵਿਖੇ ਹੋਇਆ।
ਉਸ ਨੇ ਆਪਣੀ 10+2 ਤੱਕ ਦੀ ਮੁੱਢਲੀ ਵਿੱਦਿਆ ਆਪਣੇ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਅਗਲੇਰੀ ਉੱਚ ਵਿੱਦਿਆ ਲਈ ਉਸ ਨੂੰ ਤਰਨ ਤਾਰਨ ਦੇ ਮਾਤਾ ਗੰਗਾ ਗਰਲਜ਼ ਕਾਲਿਜ ਵਿੱਚ ਦਾਖਲਾ ਲੈਣਾ ਪਿਆ। ਜਿੱਥੋਂ ਉਸ ਨੇ ਬੀ.ਏ.ਦੀ ਤਲੀਮ ਹਾਂਸਲ ਕੀਤੀ।ਤੇ ਗਿਆਨੀ ਵੀ ਕੀਤੀ।
ਬਚਪਨ ਤੋਂ ਹੀ ਸਰਘੀ ਦੀ ਸਾਹਿਤਕ ਸਰਗਰਮੀਆਂ ਵਿੱਚ ਹਿੱਸਾ ਲੈਣ ਦੀ ਰੁੱਚੀ ਸੀ। ਬਚਪਨ ਵਿੱਚ ਕਿਸੇ ਦੇ ਗੀਤ ਸਟੇਸਾ ਤੇ ਬੋਲ ਆਉਂਦੀ ਸਕੂਲ ਕਾਲਜ ਵਿੱਚ ਵੀ ਗੀਤ ਗਿੱਧੇ ਆਉਂਦੀ।ਜਿਸ ਦੀ ਪੂਰਤੀ ਲੲੀ ਸਾਲ 2000 ਤੋਂ ਲਗਾਤਾਰ ਆਲ ਇੰਡੀਆ ਰੇਡੀਓ ਸਟੇਸ਼ਨ ਜਲੰਧਰ ਵਾਲਿਆਂ ਨੂੰ ਖ਼ਤ ਲਿਖਦੀ ਰਹੀ ।ਇਸ ਦੇ ਫਲਸਰੂਪ ਸਾਲ 2004 ਵਿੱਚ ਉਸ ਨੂੰ ਇੰਡੁਅਨ ਰੇਡਿਉ ਲਿਸਨਰਜ਼ ਵੈਲਫੇਅਰਜ਼ ਕਲੱਬ (ਰਜਿ:) ਪੰਜਾਬ ਵੱਲੋਂ”ਬੈਸਟ ਰੇਡਿਉ ਲੇਖਕ ਅਵਾਰਡ”ਨਾਲ ਨਿਵਾਜਿਆ ਗਿਆ।

ਉਸ ਦੇ ਗੀਤ, ਗ਼ਜ਼ਲਾਂ, ਕਵਿਤਾਵਾਂ ਕੲੀ ਦੇਸ਼ਾਂ-ਪਰਦੇਸਾ ਵਿੱਚ ਛਪੇ।ਲਾਈਵ ਪ੍ਰੋਗਰਾਮ ਇੰਗਲੈਂਡ ਵਿੱਚ ਰੇਡੀਓ ਰਾਹੀਂ ਗੀਤ ਸਰੋਤਿਆਂ ਦੇ ਕੰਨਾਂ ਤੱਕ ਪਹੁੰਚੇ। ਬੜੇ ਫ਼ਖਰ ਨਾਲ ਉਹ ਦੱਸਦੀ ਹੈ ਕਿ ਉਸ ਦੇ ਗੀਤ ਪਾਕਿਸਤਾਨ ਦੇ ਮੈਗਜੀਨਾਂ ਵਿੱਚ ਵੀ ਛਪੇ ਹਨ। ਅਨੇਕਾਂ ਪਾਠਕਾਂ ਦੇ ਖਤਾਂ ਰਾਹੀਂ ਉਸ ਨੂੰ ਸਲਾਹਿਆ ਗਿਆ।ਪੰਜਾਬ ਦੀਆਂ ਪ੍ਰਮੁੱਖ ਅਖ਼ਬਾਰਾਂ ਜਗਬਾਣੀ, ਅਕਾਲੀ ਪੱਤ੍ਰਿਕਾ,ਰੋਜ਼ਾਨਾ ਸਪੋਕਸਮੈਨ,ਨਵਾਂ ਜ਼ਮਾਨਾ ਵਿਚ ਵੀ ਉਸ ਦੇ ਗੀਤ ਛੱਪਦੇ ਰਹੇ। ਰੇਡਿਉ ਤੇ ਵੀ ਉਸ ਨੂੰ ਗੀਤ ਗਾਉਣ ਦੇ ਕਾਫੀ ਮੌਕੇ ਮਿਲੇ। ਪ੍ਰਮੁੱਖ ਮੈਗਜੀਨਾਂ ਜਿਵੇਂ ਸਿਮਰਨ,ਰਜਨੀ, ਪੰਜਾਬ ਪ੍ਰਦੇਸੀ,ਵਰਿਆਮ,ਜਨਤਾ ਸੰਸਾਰ,ਅਹਿਸਾਸ, ਸੰਗੀਤ ਦਰਪਣ,ਨਿੱਕੀਆਂ ਕਰੂੰਬਲਾ,ਵਾਰਿਸ ਸਮਰਾਟ ਆਦਿ ਵਿੱਚ ਵੀ ਉਸ ਦੀਆਂ ਰਚਨਾਵਾਂ ਛਪਦੀਆਂ ਰਹੀਆਂ।
ਰਾਹ ਦਸੇਰਾ, ਰੂਪਾਂਤਰ, ਲਾਂਬੜਾ ਵੱਲੋਂ ਦੋ ਕਿਤਾਬਾਂ ਵਿੱਚ ਵੀ ਉਸ ਦੇ ਗੀਤਾਂ ਨੂੰ ਥਾਂ ਦਿੱਤੀ ਗਈ ਜਿਵੇਂ”ਧੀਆਂ ਧਿਆਣੀਆਂ”ਚਿੜੀ ਵਿਚਾਰੀ ਕੀ ਕਰੇ”।ਦੋ ਸਾਂਝੇ ਕਾਵਿ-ਸੰਗ੍ਰਹਿ ਛਪੇ “ਉਡਾਨ”ਤੇ ਦੂਜਾ “ਵੇਦਨਾ ਸੰਵੇਦਨਾ”ਆਦਿ।

ਭਾਸ਼ਾ ਵਿਭਾਗ ਪਟਿਆਲਾ (ਪੰਜਾਬ)ਨੇ ਵੀ ਉਸ ਨੂੰ ਆਪਣੇ ਮੈਗਜੀਨਾ ‘ਜਨ ਸਾਹਿਤ’ ਵਿੱਚ ਥਾਂ ਦਿੱਤੀ।ਉਸ ਦੀਆਂ ਰਚਨਾਵਾਂ ਦਿੱਲੀ ਤੋਂ”ਵਿਸ਼ਵ ਏਕਤਾ” ਤੇ ਹੋਰ ਬਹੁਤ ਸਾਰੇ ਮੈਗਜੀਨਾਂ ਵਿਚ ਵੀ ਛਪੇ ਰਹੀਆਂ ਹਨ ਜਿਵੇ “ਵਰਲਡ ਪੰਜਾਬੀ ਟਾਈਮਜ਼”ਪੰਜਾਬੀ ਇਨ ਹਾਲੈਂਡ”ਵਿਚ ਵੀ ਉਸ ਦੇ ਗੀਤਾਂ ਨੂੰ ਥਾਂ ਦਿੱਤੀ ਗਈ।ਇਸ ਸਮੇਂ ਉਹ ਪੰਜਾਬੀ ਸਾਹਿਤ ਸਭਾ (ਰਜਿ:) ਤਰਨਤਾਰਨ ਦੀ ਸੁਚਾਰੂ ਮੈਬਰਵਜੋ ਭੂਮਿਕਾ ਨਿਭਾ ਰਹੀ ਹੈ।ਉਸਦੀ ਅਵਾਜ਼ ਕੋਇਲ ਵਰਗੀ ਮਿੱਠੀ ਹੈ,ਜਿਹੜੀ ਸਾਰੇ ਸਰੋਤਿਆਂ ਨੂੰ ਕੀਲ ਲੈਂਦੀ ਹੈ।ਸਭਾ ਨੂੰ ਉਸ ਤੋਂ ਬਹੁਤ ਆਸਾਂ ਹਨ।ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਰਘੀ ਹਮੇਸ਼ਾ ਚੜਦੀਕਲਾ ਵਿੱਚ ਰਹਿਣ। 

ਰਾਮ ਸਿੰਘ
7831032367
ਸੁਰ ਸਾਗਰ ਸੰਗੀਤ ਸਦਨ (HP)

Related posts

Leave a Reply