ਮਾਂ-ਧੀ ਦਾ ਕਤਲ, ਲਾਸ਼ਾਂ ਘਰ ਦੇ ਵਿਹੜੇ ਵਿਚ ਮਿਲੀਆਂ, ਜਦੋਂ ਕਿ ਚਾਰ ਸਾਲ ਦੇ ਅਭੀਜੋਤ ਨੂੰ ਮੁਲਜ਼ਮਾਂ ਨੇ ਘਰ ਵਿਚ ਕੈਦ ਕੀਤਾ

ਅੰਮ੍ਰਿਤਸਰ : ਬਾਬਾ ਬਕਾਲਾ ਵਿਚ ਮਾਂ-ਧੀ ਦਾ ਕਤਲ ਕਰ ਦਿੱਤਾ ਗਿਆ। ਰਈਆ ਰੋਡ ਉਤੇ ਸਥਿਤ ਘਰ ਵਿਚ ਹੋਈ ਘਟਨਾ ਵਿਚ ਸ਼ਰਨਜੀਤ ਕੌਰ ਤੇ ਉਸ ਦੀ ਧੀ ਰੋਜ਼ਲੀਨ ਕੌਰ ਦੀਆਂ ਲਾਸ਼ਾਂ ਘਰ ਦੇ ਵਿਹੜੇ ਵਿਚ ਮਿਲੀਆਂ, ਜਦੋਂ ਕਿ ਚਾਰ ਸਾਲ ਦੇ ਅਭੀਜੋਤ ਨੂੰ ਮੁਲਜ਼ਮਾਂ ਨੇ ਘਰ ਵਿਚ ਕੈਦ ਕਰ ਦਿੱਤਾ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਸ਼ਰਨਜੀਤ ਕੌਰ ਦੇ ਭਰਾ ਪ੍ਰਭਜੋਤ ਸਿੰਘ ਅਨੁਸਾਰ ਉਸ ਦਾ ਜੀਜਾ ਰਾਜਿੰਦਰ ਸਿੰਘ ਜੋ ਫ਼ੌਜ ਵਿਚ ਹੈ, ਦੇ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਹਨ , ਜਿਸ ਕਾਰਨ ਉਸ ਦੇ ਜੀਜੇ ਤੇ ਭੈਣ ਵਿਚ ਅਕਸਰ ਤਕਰਾਰ ਹੁੰਦੀ ਰਹਿੰਦੀ ਸੀ।

ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੀ ਭੈਣ ਨਾਲ ਰੋਜ਼ਾਨਾ ਫੋਨ ਉਤੇ ਗੱਲਬਾਤ ਹੁੰਦੀ ਰਹਿੰਦੀ ਸੀ। ਜਦੋਂ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਸ਼ਰਨਜੀਤ ਕੌਰ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਸਵਿਚ ਆਫ ਆ ਰਿਹਾ ਸੀ। ਇਸ ਤੋਂ ਬਾਅਦ ਜਦੋਂ ਉਹ ਬਾਬਾ ਬਕਾਲਾ ਵਿਖੇ ਉਨ੍ਹਾਂ ਦੇ ਘਰ ਪਹੁੰਚੇ ਤਾਂ ਸ਼ਰਨਜੀਤ ਕੌਰ (30) ਅਤੇ ਰੋਜ਼ਲੀਨ (7-8) ਦੀਆਂ ਲਾਸ਼ਾਂ ਘਰ ਦੇ ਵਿਹੜੇ ਵਿਚ ਪਈਆਂ ਹੋਈਆਂ ਸਨ ।

Related posts

Leave a Reply