ਮਾਨਗੜ੍ਹ ਟੌਲ ਪਲਾਜ਼ਾ ਤੋਂ ਭਾਰੀ ਗਿਣਤੀ ‘ਚ ਕਿਸਾਨਾਂ ਦਾ ਜੱਥਾ ਹੋਇਆ ਦਿੱਲੀ ਲਈ ਰਵਾਨਾ

ਗੜ੍ਹਦੀਵਾਲਾ 5 ਜੂਨ (ਚੌਧਰੀ) : ਸੰਯੁਕਤ ਮੋਰਚੇ ਵੱਲੋਂ ਦਿੱਤੇ ਗਏ ਸੱਦੇ ਤੇ ਮਾਨਗੜ੍ਹ ਟੋਲ ਪਲਾਜੇ ਤੋਂ ਇੱਕ ਭਰਵਾਂ ਜਥਾ ਦਿੱਲੀ ਲਈ ਰਵਾਨਾ ਹੋਇਆ। ਇਸ ਜਥੇ ਦੀ ਅਗਵਾਈ ਗੰਨਾ ਸੰਘਰਸ਼ ਕਮੇਟੀ ਦਸੂਹਾ ਅਤੇ ਕਿਸਾਨ ਸਭਾ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਦਿੱਲੀ ਜਥਾ ਰਵਾਨਾ ਹੋਣ ਤੋਂ ਪਹਿਲਾਂ ਮੋਦੀ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਧਰਨੇ ਦੀ ਅਗਵਾਈ ਗੁਰਪ੍ਰੀਤ ਸਿੰਘ ਹੀਰਾਹਾਰ,ਅਮਰਜੀਤ ਸਿੰਘ ਮਾਹਲ,ਚਰਨਜੀਤ ਸਿੰਘ ਚਠਿਆਲ,ਰਣਜੀਤ ਸਿੰਘ,ਹਰਬੰਸ ਸਿੰਘ ਧੂਤ ਧਰਮ ਸਿੰਘ ਸੇਖਾਂ ਕਰ ਰਹੇ ਹਨ। ਜਥੇ ਨੂੰ ਸੰਬੋਧਨ ਕਰਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਦਿੱਲੀ ਤੋਂ ਸਾਰੇ ਤਿੰਨੋਂ ਕਨੂੰਨ ਵਾਪਸ ਕਰਵਾ ਕੇ ਹੀ ਪਰਤਾਂਗੇ। ਉਨ੍ਹਾਂ ਤੇਲ ਦੀਆਂ ਨਿੱਤ ਵਧਦੀਆਂ ਕੀਮਤਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਕਿਹਾ ਕਿ ਮੋਦੀ ਸਰਕਾਰ ਦਾ ਅੜੀਅਲ ਰਵੱਈਆ ਲੋਕਾਂ ਲਈ ਘਾਤਕ ਸਾਬਤ ਹੋਇਆ ਹੈ। ਪਿਛਲੇ ਛੇ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ ਪਰ ਸਰਕਾਰ ਅਜੇ ਤਕ ਕੁਸਕ ਨਹੀਂ ਰਹੀ,ਅੰਦਰੋਂ ਭਾਵੇਂ ਹਿੱਲ ਗਈ ਹੈ। ਉਨ੍ਹਾਂ ਕਿਹਾ ਸਾਡੀ ਜਿੱਤ ਯਕੀਨੀ ਹੈ ਤੇ ਅਸੀਂ ਜਿੱਤ ਕੇ ਹੀ ਵਾਪਸ ਪਰਤਾਂਗੇ। ਅੱਜ ਜਥੇ ‘ਚ ਗੁਰਪ੍ਰੀਤ ਸਿੰਘ ਹੀਰਾਹਾਰ,ਅਮਰਜੀਤ ਸਿੰਘ ਮਾਹਲ, ਸੁਖਪਾਲ ਸਿੰਘ, ਚਰਨਜੀਤ ਸਿੰਘ ਚਠਿਆਲ, ਰਣਜੀਤ ਸਿੰਘ ਚੌਹਾਨ, ਡਾ ਮਨਦੀਪ ਸਿੰਘ ਮੰਨਾ, ਹਰਬੰਸ ਸਿੰਘ ਧੂਤ, ਧਰਮ ਸਿੰਘ ਸੇਖਾਂ,ਗੁਰਮੇਲ ਸਿੰਘ,ਖੁਸ਼ਵੰਤ ਸਿੰਘ, ਜਸਵਿੰਦਰ ਸਿੰਘ, ਦਵਿੰਦਰ ਸਿੰਘ ਮਾਂਗਾ,ਸੁਖਵਿੰਦਰ ਸਿੰਘ ਡੱਫਰ, ਮਾਸਟਰ ਗੁਰਚਰਨ ਸਿੰਘ ਕਾਲਰਾ,ਅਜੀਤ ਸਿੰਘ ਕਾਲਰਾ,ਮਲਕੀਤ ਸਿੰਘ ਕਾਲਰਾ, ਸਤਨਾਮ ਸਿੰਘ ਕਾਲਰਾ ਸਾਬੀ ਰੰਧਾਵਾ,ਹਰਜਿੰਦਰ ਸਿੰਘ ਰੰਧਾਵਾ,ਅਜੀਤ ਸਿੰਘ ਰੰਧਾਵਾ,ਚਰਨ ਸਿੰਘ ਜਗਤਾਰ ਸਿੰਘ ਪਟਵਾਰੀ ਸਮੇਤ ਭਾਰੀ ਗਿਣਤੀ ਵਿੱਚ ਬੀਬੀਆਂ ਵੀ ਹਾਜ਼ਰ ਸਨ।

Related posts

Leave a Reply