ਮਿਡ ਡੇ ਮੀਲ ਵਰਕਰਜ਼ ਯੂਨੀਅਨ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੜ੍ਹਸ਼ੰਕਰ ਨੂੰ ਦਿੱਤਾ ਮੰਗ ਪੱਤਰ

ਮਿਡ ਡੇ ਮੀਲ ਵਰਕਰਜ਼ ਯੂਨੀਅਨ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੜ੍ਹਸ਼ੰਕਰ ਨੂੰ ਦਿੱਤਾ ਮੰਗ ਪੱਤਰ


ਗੜ੍ਹਸ਼ੰਕਰ, 5 ਜੂਨ ( ਅਸ਼ਵਨੀ ਸ਼ਰਮਾ ) : ਮਿਡ ਡੇ ਮੀਲ ਵਰਕਰਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਇੱਕ ਯਾਦ ਪੱਤਰ ਪ੍ਰਧਾਨ ਸੋਮਾ ਰਾਣੀ ਦੀ ਅਗਵਾਈ ਚ ਬਲਾਕ ਪ੍ਰਾਇਮਰੀ ਅਫਸਰ ਗੜ੍ਹਸ਼ੰਕਰ ਨੂੰ ਸੌਂਪਿਆ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਕਿਹਾ ਕਿ ਜਨਵਰੀ ਮਹੀਨੇ ਚ ਸਿੱਖਿਆ ਮੰਤਰੀ ਪੰਜਾਬ ਨਾਲ ਹੋਈ ਮੀਟਿੰਗ ਚ ਉਨ੍ਹਾਂ ਮੰਨਿਆ ਸੀ ਕਿ ਅਪ੍ਰੈਲ 2020 ਤੋਂ ਵਰਕਰਾਂ ਨੂੰ ਤਿੰਨ ਹਜ਼ਾਰ ਰੁ ਪ੍ਰਤੀ ਮਹੀਨਾ ਦਿੱਤੇ ਜਾਣਗੇ।ਪਰ ਇਹ ਵਾਅਦਾ ਵਫਾ ਨਾ ਹੋਇਆ ਸਗੋਂ ਅਪਰੈਲ ਦਾ ਮਾਣ ਭੱਤਾ ਸਿਰਫ ੧੭੦੦ ਹੀ ਮਿਲਿਆ।ਮਿਡ ਡੇ ਮੀਲ ਵਰਕਰਜ਼ ਯੂਨੀਅਨ ਆਗੂਆਂ ਮੰਗ ਕੀਤੀ ਕਿ ਉਨ੍ਹਾਂ ਨੂੰ ਘੱਟੋ-ਘੱਟ ਉਜਰਤਾਂ ਦੇ ਘੇਰੇ ਚ ਲਿਆਂਦਾ ਜਾਵੇ,ਸੀਜ਼ਨ ਹਿਸਾਬ ਨਾਲ ਵਰਦੀਆਂ ਦਿੱਤੀਆਂ ਜਾਣ,ਵਰਕਰਾਂ ਦਾ ਪੰਜ ਲੱਖ ਦਾ ਬੀਮਾ ਕੀਤਾ ਜਾਵੇ,ਬਾਕੀ ਮੁਲਾਜ਼ਮਾ ਵਾਂਗ ਪ੍ਰਸੂਤਾ ਛੁੱਟੀ ਦਿੱਤੀ ਜਾਵੇ ਅਤੇ ਪੰਦਰਾਂ ਬੱਚਿਆਂ ਮਗਰ ਇੱਕ ਵਰਕਰ ਦੀ ਨਿਯੁੱਕਤੀ ਕੀਤੀ ਜਾਵੇ ਆਦਿ ਮੰਗਾਂ ਲਾਗੂ ਕੀਤੀਆਂ ਜਾਣ ਨਹੀਂ ਤਾਂ ਵਰਕਰ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੀਆਂ।ਇਸ ਮੌਕੇ ਹੋਰਨਾ ਤੋਂ ਇਲਾਵਾ
ਮਨਜੀਤ ਕੌਰ,ਰਚਨਾ ਰਾਣੀ,ਸ਼ਾਮ ਸੰਦਰ ਕਪੂਰ,ਮਾ ਬਲਵੰਤ ਰਾਮ ਅਤੇ ਜੀਤ ਸਿੰਘ ਬਗਵਾਈਂ,ਸ਼ਿੰਗਾਰਾ ਰਾਮ, ਸੁਰਜੀਤ ਸਿੰਘ ਆਦਿ ਆਗੂ ਹਾਜਰ ਸਨ।

Related posts

Leave a Reply