ਮੁਕੇਰੀਆਂ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਕਾਂਗਰਸ ਵਰਕਰਾਂ ਨੇ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ

ਮੁਕੇਰੀਆਂ 12 ਜੂਨ (ਕੁਲਵਿੰਦਰ ਸਿੰਘ) : ਮੁਕੇਰੀਆਂ ਵਿਖੇ ਪੈਟਰੋਲ-ਡੀਜ਼ਲ ਦੀ ਕੀਮਤਾਂ ਨੂੰ ਲੈ ਕੇ ਮੁਕੇਰੀਆਂ ਹਾਜੀਪੁਰ ਰੋਡ ਤੇ ਪਟਰੋਲ ਪੰਪ ਤੇ ਬੈਠ ਕੇ ਕਾਂਗਰਸ ਆਗੂਆਂ ਵੱਲੋਂ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਪੁਤਲਾ ਫੂਕਿਆ ਗਿਆ। ਇਸ ਮੌਕੇ ਸੁਮਿਤ ਡਡਵਾਲ ਜਿਲ੍ਹਾ ਪ੍ਰੀਸ਼ਦ ਮੈਂਬਰ ਵੱਲੋਂ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਜਿਸ ਤਰ੍ਹਾਂ ਡੀਜ਼ਲ ਦੀਆਂ ਕੀਮਤਾਂ ਵੱਧ ਰਹੀਆਂ ਨੇ ਜਿਹੜੇ ਕਿਸਾਨਾਂ ਨੇ ਡੀਜ਼ਲ ਤੇ ਝੋਨਾ ਲਾਉਣਾ ਹੈ ਬਹੁਤ ਮਹਿੰਗਾ ਪੈਂਦਾ ਹੈ। ਇਸ ਲਈ ਪੈਟਰੋਲ ਅਤੇ ਡੀਜ਼ਲ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਕੇਂਦਰ ਸਰਕਾਰ ਨੂੰ ਡੀਜ਼ਲ ਅਤੇ ਪਟਰੋਲ ਦਾ ਰੇਟ ਘਟਾਉਣੇ ਚਾਹੀਦਾ ਹੈ। ਜਿਸ ਦੇ ਤਹਿਤ ਅੱਜ ਮੁਕੇਰੀਆਂ ਹਾਜ਼ੀਪੁਰ ਰੋਡ ਤੇ ਸਥਿਤ ਪੋਟਰਲ ਪੰਪ ਕਾਂਗਰਸ ਆਗੂਆਂ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਜਿਸ ਇਸ ਮੌਕੇ ਰਣਜੋਧ ਸਿੰਘ ਕੁੱਕੁ ਨਗਰ ਕੌਂਸਲਰ, ਤਰਸੇਮ ਮਿਨਹਾਸ ਜਿਲਾ ਵਾਈਸ ਪ੍ਰੈਜ਼ੀਡੈਂਟ ਕਾਂਗਰਸ ਪਾਰਟੀ, ਸ਼ਾਮ ਸਿੰਘ ਸ਼ਾਮਾ, ਕਸ਼ਮੀਰ ਸਿੰਘ ਸੋਸ਼ਲ ਮੀਡੀਆ ਕੋਡੀਨੇਟਰ ਹਲਕਾ ਮੁਕੇਰੀਆਂ, ਸਰਪੰਚ ਜਸਵੰਤ ਸਿੰਘ, ਨਰਿੰਦਰਪਾਲ ਸਿੰਘ, ਸਰਦਾਰ ਮਨਜੀਤ ਸਿੰਘ ਬਰੋਟਾ, ਸੋਢੀ, ਧੰਮੀ, ਰਿਸ਼ੀ ਸ਼ਰਮਾ, ਪਰਵੀਨ ਸ਼ਰਮਾ ਸਮੇਤ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜਰ ਸਨ।

Related posts

Leave a Reply