ਮੁਕੇਰੀਆਂ ‘ਚ 27 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਕਾਬੂ

ਮੁਕੇਰੀਆਂ / ਦਸੂਹਾ 30 ਮਈ (ਚੌਧਰੀ) : ਮਾਨਯੋਗ ਜਿਲਾ ਪੁਲਿਸ ਮੁੱਖੀ ਨਵਜੋਤ ਸਿੰਘ ਮਾਹਲ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਤੇ ਰਵਿੰਦਰਪਾਲ ਸਿੰਘ ਸੰਧੂ ਐਸ.ਪੀ ਇੰਨਵੈਸੀਗੇਸ਼ਨ ਹੁਸ਼ਿਆਰਪੁਰ ਰਵਿੰਦਰ ਸਿੰਘ ਡੀ.ਐਸ.ਪੀ. ਮੁਕੇਰੀਆਂ ਦੀਆਂ ਹਦਾਇਤਾਂ ਅਨੁਸਾਰ ਐਸ.ਆਈ ਬਲਵਿੰਦਰ ਸਿੰਘ ਥਾਣਾ ਮੁੱਖੀ ਦੀ ਨਿਗਰਾਨੀ ਅਧੀਨ ਐਸ.ਆਈ ਗੁਰਦੀਪ ਸਿੰਘ ਵੱਲੋਂ 27 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਕੰਨਫਰੈਸ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਮੁਕੇਰੀਆਂ ਨੇ ਦੱਸਿਆ ਕਿ ਮਿਤੀ 30.05.2021 ਨੂੰ ਏ.ਐਸ. ਆਈ ਭੁਪਿੰਦਰ ਸਿੰਘ 1080 ਸਮੇਤ ਸਾਥੀ ਕਰਮਚਾਰੀਆ ਦੇ ਗਸਤ ਵਾ ਚੈਕਿੰਗ ਲਈ ਬੱਸ ਸਟੈਡ ਮੁਕੇਰੀਆ ਮਜੂਦ ਸੀ ਤਾ ਕਮੇਟੀ ਘਰ ਮੁਕੇਰੀਆ ਦੀ ਤਰਫੋਂ ਇੱਕ ਮੋਨਾ ਨੋਜਵਾਨ ਬੱਸ ਸਟੈਂਡ ਦੀ ਤਰਫ ਤੋਂ ਪੈਦਲ ਆ ਰਿਹਾ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਖਿਸਕਣ ਲੱਗਾ ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਅਰਜਣ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਚੱਕ ਕਲਾ ਥਾਣਾ ਮੁਕੇਰੀਆ ਜਿਲਾ ਹੁਸ਼ਿਆਰਪੁਰ ਦੱਸਿਆ ।

ਜਿਸ ਪਾਸ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਜਾਹਰ ਕੀਤਾ ਅਤੇ ਥਾਣੇ ਤੋ ਸਮੱਰਥ ਅਫਸਰ ਭੇਜਣ ਲਈ ਕਿਹਾ ਜਿਸ ਤੇ MHC ਥਾਣਾ ਨੇ SI ਗੁਰਦੀਪ ਸਿੰਘ 1618 ਨੂੰ ਸਮੇਤ ਮੋਕਾ ਪਰ ਭੇਜਿਆ ਜੋ ਮੋਕਾ ਪਰ ਜਾ ਕੇ ਐਸ.ਆਈ ਗੁਰਦੀਪ ਸਿੰਘ 1618 ਨੇ ਅਰਜਣ ਸਿੰਘ ਉਕਤ ਦੀ ਤਲਾਸ਼ੀ ਕਰਨ ਪਰ ਉਸ ਵਿੱਚੋਂ 27 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।

Related posts

Leave a Reply