#MUKERIAN-NEWS ਮੁਕੇਰੀਆਂ ਦੇ ਭੰਗਾਲੇ ਤੋਂ ਲੈਕੇ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਤੇ ਖੜ੍ਹਾ ਪਾਣੀ, ਡੇਂਗੂ, ਮਲੇਰੀਆ ਨੂੰ ਖੁੱਲਾ ਸੱਦਾ

ਮੁਕੇਰੀਆਂ ਦੇ ਭੰਗਾਲੇ ਤੋਂ ਲੈਕੇ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਤੇ ਖੜ੍ਹਾ ਪਾਣੀ ਲੱਗੇ ਗੰਦਗੀ ਦੇ ਢੇਰ ਦੇ ਰਹੇ ਹਨ ਬਿਮਾਰੀਆਂ ਨੂੰ ਖੁੱਲਾ ਸੱਦਾ_
ਮੁਕੇਰੀਆਂ (ਜਸਵੀਰ ਪੁਰੇਵਾਲ, ਗੁਰਪ੍ਰੀਤ ਸਿੰਘ) ਜਿਥੇ ਇਕ ਪਾਸੇ ਸਰਕਾਰ ਵਿਕਾਸ ਵਿਕਾਸ ਦੀਆਂ ਦੁਹਾਈਆਂ ਦਿੰਦੀ ਨਹੀਂ ਥੱਕਦੀ ਉਥੇ ਦੂਜੇ ਪਾਸੇ ਸਰਕਾਰ ਦੇ ਇਨ੍ਹਾਂ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਰਿਹੈ ਹਨ ਸੜਕਾਂ ਤੇ ਲੱਗੇ ਗੰਦਗੀ ਦੇ ਢੇਰ ਤੇ ਖੜ੍ਹਾ ਪਾਣੀ
ਮੁਕੇਰੀਆਂ ਪਠਾਨਕੋਟ ਦੇ ਰਾਸ਼ਟਰੀ ਮਾਰਗ ਤੇ ਸਥਿਤ ਭੰਗਾਲਾ ਜਿਥੋਂ ਕਿ ਮੁਕੇਰੀਆਂ ਹਲਕੇ ਅੰਦਰ ਪੈਂਦੇ ਪਿੰਡਾਂ ਨੂੰ ਲਿੰਕ ਸੜਕਾਂ ਨਿਕਲਦੀਆਂ ਹਨ ਅਤੇ ਮੁਕੇਰੀਆਂ ਤਹਿਸੀਲ ਨਾਲ ਜੋੜਦੀਆਂ ਹਨ.


ਪਰ ਹੁਣ ਉਨ੍ਹਾਂ ਸੜਕਾਂ ਦਾ ਹਾਲ ਇਨਾਂ ਤਰਸਯੋਗ ਬਣਿਆ ਹੋਇਆ ਹੈ ਕਿ ਕੋਈ ਵੀ ਬਾਹਰਲਾ ਵਿਅਕਤੀ ਇੱਕ ਵਾਰ ਏਥੋਂ ਲੰਘ ਜਾਵੇ ਮੁੜ ਇਧਰ ਨੂੰ ਮੂੰਹ ਨਹੀਂ ਕਰਦਾ ਪਰ ਜਿਹੜੇ ਲੋਕਾਂ ਦਾ ਇੱਥੋਂ ਰੋਜ਼ ਆਉਣਾ ਜਾਣਾ ਹੈ ਉਨ੍ਹਾਂ ਲੋਕਾਂ ਲਈ ਇਹ ਮਜਬੂਰੀ ਬਣਿਆ ਹੋਇਆ ਹੈ
ਇਸੇ ਰਸਤੇ ਤੇ ਪੲੇ ਵੱਡੇ ਵੱਡੇ ਟੋਏ ਅਤੇ ਉਨ੍ਹਾਂ ਵਿਚ ਖੜ੍ਹਾ ਪਾਣੀ ਹਾਦਸਿਆਂ ਨੂੰ ਸੱਦਾ ਦੇਣ ਦਾ ਕੰਮ ਕਰਦਾ ਹੈ.
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹਗੀਰਾਂ ਨੇ ਦੱਸਿਆ ਕਿ ਮੁਕੇਰੀਆਂ ਤਹਿਸੀਲ ਨਾਲ ਜੋੜਣ ਲਈ ਪਿੰਡ ਮੰਝਪੁਰ, ਲਾਡਪੁਰ ਆਦਿ ਪਿੰਡਾਂ ਨੂੰ ਇਹ ਇੱਕ ਰਸਤਾ ਹੈ ਪਰ ਇਸ ਦੀ ਹਾਲਤ ਏਨੀ ਤਰਸਯੋਗ ਹੈ ਕਿ ਕੇਈ ਵਾਰ ਇਸ ਰਸਤੇ ਤੇ ਡਿੱਗ ਕੇ ਕੇਈ ਲੋਕ ਗੰਭੀਰ ਸੱਟਾਂ ਲਗਾ ਚੁੱਕੇ ਹਨ
ਦੂਜੇ ਪਾਸੇ ਇਸ ਤੇ ਲੱਗੇ ਗੰਦਗੀ ਦੇ ਢੇਰ ਡੇਂਗੂ ਵਰਗੀਆਂ ਭਿਆਨਕ ਬੀਮਾਰੀਆ ਨੂੰ ਖੁੱਲਾ ਸੱਦਾ ਦੇ ਰਹੇ ਹਨ ਚਾਹੇ ਸਰਕਾਰ ਡੇਂਗੂ ਦੇ ਬਚਾਅ ਲਈ ਸਪਰੇਅ ਕਰਵਾ ਰਹੀ ਹੈ ਪਰ ਡੈਂਗੂ ਵਰਗੀ ਭਿਆਨਕ ਬੀਮਾਰੀਆ ਨੂੰ ਜਨਮ ਦੇਣ ਵਾਲੀ ਗੰਦਗੀ ਦੇ ਢੇਰਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ
ਜੇਕਰ ਗੱਲ ਕਰੀਏ ਸੜਕਾਂ ਦੀ ਤਾਂ ਇਹ ਸੜਕਾਂ ਉਨ੍ਹਾਂ ਪਿੰਡਾਂ ਨੂੰ ਜਾਂਦੀਆਂ ਹਨ ਜਿਨ੍ਹਾਂ ਪਿੰਡ ਵਿੱਚ ਵੱਡੇ ਵੱਡੇ ਸਿਆਸੀ ਪਾਰਟੀਆਂ ਦੇ ਆਗੂ ਰਹਿੰਦੇ ਹਨ ਜੇਕਰ ਇਹ ਸਿਆਸੀ ਆਗੂ ਆਪਣੇ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਨਹੀਂ ਬਣਾ ਸਕਦੇ ਉਹ ਪੂਰੇ ਇਲਾਕੇ ਦਾ ਵਿਕਾਸ ਕਿਸ ਤਰ੍ਹਾਂ ਕਰਨਗੇ ਲੋਕਾਂ ਵੱਲੋਂ ਇਸ ਲਿੰਕ ਸੜਕ ਨੂੰ ਲੈਕੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਕਿਰਪਾ ਕਰਕੇ ਇਸ ਸੜਕ ਵੱਲ ਖ਼ਾਸ ਧਿਆਨ ਦਿੱਤਾ ਜਾਵੇ ਤਾਂ ਜ਼ੋ ਟੋਏ ਦਾ ਰੂਪ ਧਾਰਨ ਕਰ ਚੁੱਕੀ ਸੜਕ ਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਨਾਲ ਲਗਦੇ ਗੰਦਗੀ ਦੇ ਢੇਰ ਚੁਕੇ ਜਾਣ ਤਾਂ ਜ਼ੋ ਬਿਮਾਰੀਆਂ ਤੋਂ ਬਚਿਆ ਜਾ ਸਕੇ

Related posts

Leave a Reply