ਮੁਕੇਰੀਆਂ ਵਿਖੇ ਨਜਾਇਜ ਸ਼ਰਾਬ ਤਸਕਰੀ ਮਾਮਲੇ ‘ਚ ਇੱਕ ਵਿਅਕਤੀ ਕਾਬੂ


ਮੁਕੇਰੀਆਂ 12 ਜੂੂੂਨ (ਕੁਲਵਿੰਦਰ ਸਿੰਘ) : ਐਸ ਐਸ ਪੀ ਨਵਜੋਤ ਸਿੰਘ ਮਾਹਲ ਦੇ ਨਿਰਦੇਸ਼ਾਂ ਅਤੇ ਡੀ ਐਸ ਪੀ ਰਵਿੰਦਰ ਸਿੰਘ ਏ ਐਸ,ਆਈ ਬਲਵਿੰਦਰ ਸਿੰਘ ਥਾਣਾ ਮੁਖੀ ਦੀ ਨਿਗਰਾਨੀ ਅਧੀਨ ਐਸ ਆਈ ਬਲਵੰਤ ਸਿੰਘ ਵੱਲੋਂ ਮੁਕੇਰੀਆਂ ਪੁਲਿਸ ਨੇ ਇੱਕ ਸ਼ਰਾਬ ਤਸਕਰ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਏ ਐਸ ਆਈ ਬਲਵੰਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਪੰਡੋਰੀ ਭਗਤਾ ਭਾਈ ਨੇੜੇ ਟੀ ਪਵਾਇੰਟ ਤੇ ਨਾਕਾ ਬੰਦੀ ਕੀਤੀ ਹੋਈ ਸੀ ਤੇ ਜਦੋਂ ਉਨ੍ਹਾਂ ਪਿੰਡਾਂ ਪੰਡੋਰੀ ਭਗਤਾ ਭਾਈ ਕੇ ਵੱਲੋਂ ਇਹ ਹੰਡਾਈ ਏ, ਸੇਂਟ ਮਾਰਕਾ ਕਾਰ ਨੰਬਰ ਡੀ,ਐਲ,3 ਸੀ ਏ ਪੀ 0457 ਨੂੰ ਰੋਕਿਆ ਗਿਆ ਤਾਂ ਸ਼ੱਕ ਹੋਣ ਤੇ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਡਿੱਗੀ ਵਿੱਚੋਂ ਇੱਕ ਸਫ਼ੇਦ ਰੰਗ ਦਾ ਪਲਾਸਟਿਕ ਵਾਲਾ ਬੋਰਾ ਦਿਖਾਈ ਦਿੱਤਾ ਜਦੋਂ ਬੋਰੇ ਨੂੰ ਖੋਲ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 3.00.000 ਐਮ ਐਲ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਪੁਲਿਸ ਪਾਰਟੀ ਨੇ ਗੱਡੀ ਅਤੇ ਸ਼ਰਾਬ ਨੂੰ ਕਬਜ਼ੇ ਵਿੱਚ ਲੈਕੇ ਉੱਕਤ ਵਿਅਕਤੀ ਤੋਂ ਪੁੱਛ ਗਿੱਛ ਕੀਤੀ ਗਈ ਤਾਂ ਉਕਤ ਦੋਸ਼ੀ ਦੀ ਪਹਿਚਾਣ ਜੋਸਨ ਗਿੱਲ ਉਰਫ਼ ਮਾਇਕਲ ਪੁੱਤਰ ਅਮਰਜੀਤ ਗਿੱਲ ਪਿੰਡ ਝਾਂਵਾਂ ਥਾਣਾ ਹੁਸ਼ਿਆਰਪੁਰ ਵੱਜੋਂ ਹੋਈ ਪੁਲਿਸ ਵੱਲੋਂ ਮੁਕਦਮਾ ਨੰਬਰ 110 ਮਿਤੀ 12/6/2021 ਧਾਰਾ ਐਕਸਾਇਜ ਐਕਟ 61-1-14 ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

Leave a Reply