ਮੁਹਾਲੀ ਵਿਖੇ ਲੈਂਡ ਸਕੈਮ ਦੀ ਸੀਬੀਆਈ ਕਰੇ ਜਾਂਚ – ਜਿੰਪਾ

ਮੁਹਾਲੀ ਵਿਖੇ ਲੈਂਡ ਸਕੈਮ ਦੀ ਸੀਬੀਆਈ ਕਰੇ ਜਾਂਚ – ਜਿੰਪਾ

ਹੁਸ਼ਿਆਰਪੁਰ : ਕੋਰੋਨਾ ਕਾਲ ਦੌਰਾਨ ਹੋਏ ਮੋਹਾਲੀ ਵਿਖੇ ਹੋਏ ਅਰਬਾਂ ਰੁਪਏ ਦੇ ਲੈਂਡ ਸਕੈਮ ਦੀ ਸੀਬੀਆਈ ਕਰੇ ਜਾਂਚ ਇਹ ਵਿਚਾਰ ਬ੍ਰਹਮਸ਼ੰਕਰ ਜਿੰਪਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨੇ ਪ੍ਰੈੱਸ ਨਾਲ ਸਾਂਝੇ ਕੀਤੇ। ਇਸ ਮੌਕੇ ਬ੍ਰਹਮ ਸ਼ੰਕਰ ਜਿੰਪਾ ਨੇ ਪ੍ਰੈੱਸ ਨਾਲ ਵਿਚਾਰ ਸਾਂਝੇ ਕੀਤੇ ਕਿ ਪੰਜਾਬ ਸਰਕਾਰ ਦੁਆਰਾ ਨਿਯੁਕਤ ਲੋਕਪਾਲ ਨੇ ਪੰਜਾਬ ਦੇ ਭ੍ਰਿਸ਼ਟਾਚਾਰ ਦੇ ਆਰੋਪਾਂ ਵਿੱਚ ਲਿਪਤ ਪੂਰਬ ਕੈਬਿਨਟ ਮੰਤਰੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਜੇਕਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਸਰਕਾਰ ਖੁਦ ਮਨ ਤੋਂ ਸਾਫ ਹੈ ਤਾਂ ਇਸ ਕਥਿਤ ਘੁਟਾਲੇ ਦੀ ਸੀਬੀਆਈ ਕੋਲੋਂ ਜਾਂਚ ਕਰਾਵੇ । ਉਨ੍ਹਾਂ ਕਿਹਾ ਲੋਕਪਾਲ ਦੀ ਨਿਯੁਕਤੀ ਪੰਜਾਬ ਸਰਕਾਰ ਦੁਆਰਾ ਕੀਤੀ ਜਾਂਦੀ ਹੈ ਅਤੇ ਇਸ ਵਿਸ਼ੇ ਦੀ ਨਿਰਪੱਖ ਜਾਂਚ ਲਈ ਇਹ ਮਾਮਲਾ ਸੀਬੀਆਈ ਕੋਲ ਜਾਣਾ ਚਾਹੀਦਾ ਹੈ ।

ਉਨ੍ਹਾਂ ਕਿਹਾ ਜੇਕਰ ਸ਼ਾਮ ਸੁੰਦਰ ਅਰੋੜਾ ਸਾਬਕਾ ਮੰਤਰੀ ਦਾ ਦਾਮਨ ਸਾਫ਼ ਹੈ ਤਾਂ ਉਹ ਪ੍ਰੈੱਸ ਨਾਲ ਸਾਂਝਾ ਕਰਨ ਕਿ ਜ਼ੀ ਆਰ ਜੀ ਡਿਵੈਲਪਰ ਕੰਪਨੀ ਜਿਸ ਨੂੰ ਇਹ ਸੌਦਾ ਵਿਕਣ ਵਾਲਾ ਸੀ ਦਾ ਮਾਲਕ ਕੌਣ ਹੈ ਅਤੇ ਜੇਕਰ ਉਨ੍ਹਾਂ ਦਾ ਮਨ ਸੱਚਾ ਹੈ ਤਾਂ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਤੇ ਮਾਣਹਾਨੀ ਦਾ ਕੇਸ ਕਰਨ। ਉਨ੍ਹਾਂ ਕਿਹਾ ਡਾਕਾ ਮਾਰਨ ਤੋਂ ਬਾਅਦ ਮਾਲ ਵਾਪਸ ਜਮ੍ਹਾਂ ਕਰਾਉਣ ਦੇ ਨਾਲ ਜੁਰਮ ਖ਼ਤਮ ਨਹੀਂ ਹੋ ਜਾਂਦਾ ਅਤੇ ਜੇਕਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਈਮਾਨਦਾਰੀ ਦਾ ਢੋਲ ਵਜਾਉਣਾ ਚਾਹੁੰਦੇ ਹਨ ਤਾਂ ਇਸ ਦੀ ਜਾਂਚ ਸੀਬੀਆਈ ਕੋਲੋਂ ਕਰਵਾਉਣ ਦੇ ਲਈ ਪੰਜਾਬ ਸਰਕਾਰ ਨੂੰ ਲਿਖਤੀ ਚਿੱਠੀ ਭੇਜਣ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਸੀ ਬੀ ਆਈ ਕੋਲੋਂ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਉੱਤੇ ਨਿਰਧਾਰਿਤ ਸਮੇਂ ਅੰਦਰ ਬਣਦੀ ਕਾਰਵਾਈ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਇਹ ਮਾਮਲੇ ਦੀ ਜਾਂਚ ਸੀਬੀਆਈ ਕੋਲੋਂ ਨਾ ਕਰਾਉਣਾ ਇਹ ਸਿੱਧ ਕਰਦਾ ਹੈ ਕਿ ਪੰਜਾਬ ਦੀ ਸਰਕਾਰ ਭਾਰਤ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਹੈ।

Related posts

Leave a Reply