ਮੁੱਖ ਮੰਤਰੀ ਪੰਜਾਬ ਦੇ ਯਤਨਾਂ ਸਦਕਾ ਲਾਕਡਾਊਨ/ਕਰਫ਼ਿਊ ਕਰਕੇ ਜੈਸਲਮੇਰ ‘ਚ ਫਸੇ ਸੱਤ ਮਜ਼ਦੂਰ ਘਰ ਪਰਤੇ

ਮੁੱਖ ਮੰਤਰੀ ਪੰਜਾਬ ਦੇ ਯਤਨਾਂ ਸਦਕਾ ਲਾਕਡਾਊਨ/ਕਰਫ਼ਿਊ ਕਰਕੇ ਜੈਸਲਮੇਰ ‘ਚ ਫਸੇ ਸੱਤ ਮਜ਼ਦੂਰ ਘਰ ਪਰਤੇ
ਜਲੰਧਰ – (ਸੰਦੀਪ ਸਿੰਘ ਵਿਰਦੀ ) –
  ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਕੀਤੇ ਗਏ ਅਣਥੱਕ ਯਤਨਾਂ ਸਦਕਾ ਜਲੰਧਰ ਨਾਲ ਸਬੰਧਿਤ ਸੱਤ ਮਜ਼ਦੂਰ ਜੋ ਕਿ ਲਾਕਡਾਊਨ/ਕਰਫ਼ਿਊ ਕਰਕੇ ਜੈਸਲਮੇਰ ਵਿਚ ਫਸੇ ਹੋਏ ਸਨ ਘਰ ਵਾਪਿਸ ਪਰਤ ਸਕੇ।
  ਮਜ਼ਦੂਰ ਜਿਨਾਂ ਵਿੱਚ ਨਾਨਕੀ, ਜੀਤ ਰਾਣੀ, ਜਸਵਿੰਦਰਕੌਰ, ਹਰਨਾਮ ਸਿੰਘ, ਪਰਵਿੰਦਰਸਿੰਘ ਉਪਰ 16 ਸਾਲ ਅਤੇ ਫਿਰੋਜ਼ ਕੌਰ ਜੈਸਲਮੇਰ ਵਿੱਚ ਫਸੇ ਹੋਏ ਸਨ ਅਤੇ ਉਥੋਂ ਦੀ ਸਰਕਾਰ ਵਲੋਂ ਬਣਾਏ ਗਏ ਰਾਹਤ ਕੈਂਪ ਵਿੱਚ ਰਹਿ ਰਹੇ ਸਨ। ਇਨਾਂ ਮਜ਼ਦੂਰਾਂ ਨੂੰ ਪੰਜਾਬ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਗਈਆ ਵਿਸ਼ੇਸ਼ ਬੱਸਾਂ ਰਾਹੀਂ ਜੈਸਲਮੇਰ ਤੋਂ ਵਾਪਿਸ ਲਿਆਂਦਾ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਖੁਦ ਨਿੱਜੀ ਤੌਰ ‘ਤੇ ਰਾਜਸਥਾਨ ਅਤੇ ਹਰਿਆਣਾ ਦੀਆਂ ਸਰਕਾਰਾਂ ਨਾਲ ਫਸੇ ਹੋਏ ਮਜ਼ਦੂਰਾਂ ਨੂੰ ਵਾਪਿਸ ਲਿਆਉਣ ਲਈ ਸੰਪਰਕ ਕੀਤਾ ਗਿਆ।
  ਇਨਾਂ ਮਜ਼ਦੂਰਾਂ ਨੂੰ ਸੀਨੀਅਰ ਮੈਡੀਕਲ ਅਫ਼ਸਰ ਪੀ.ਏ.ਪੀ. ਡਾ.ਰਮਨ ਸ਼ਰਮਾ ਦੀ ਅਗਵਾਈ ਵਿੱਚ ਜਲੰਧਰ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਪ੍ਰਾਪਤ ਕੀਤਾ ਗਿਆ। ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਨਾਂ ਮਜ਼ਦੂਰਾਂ ਦੀ ਪੂਰੀ ਡਾਕਟਰੀ ਜਾਂਚ ਅਤੇ ਸਕਰੀਨਿੰਗ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਮੌਕੇ ਮਜਦੂਰਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਉਨਾਂ ਨੂੰ ਘਰ ਵਾਪਿਸ ਲਿਆਉਣ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਗਿਆ। ਉਨਾਂ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਦੇ ਇਸ ਨੇਕ ਕਾਜ ਲਈ ਹਮੇਸ਼ਾਂ ਰਿਣੀ ਰਹਿਣਗੇ ।              

Related posts

Leave a Reply