ਮੁੱਖ ਮੰਤਰੀ ਵੱਲੋਂ ਅਮਰ ਉਜਾਲਾ ਦੇ ਰੈਜੀਡੈਂਟ ਐਡੀਟਰ ਸੰਜੇ ਪਾਂਡੇ ਦੇ ਮਾਤਾ-ਪਿਤਾ ਦੇ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਮੁੱਖ ਮੰਤਰੀ ਵੱਲੋਂ ਅਮਰ ਉਜਾਲਾ ਦੇ ਰੈਜੀਡੈਂਟ ਐਡੀਟਰ ਸੰਜੇ ਪਾਂਡੇ ਦੇ ਮਾਤਾ-ਪਿਤਾ ਦੇ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਦੁੱਖ ਸਾਂਝਾ ਕੀਤਾ
ਚੰਡੀਗੜ, 28 ਮਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਅਮਰ ਉਜਾਲਾ ਦੇ ਰੈਜੀਡੈਂਟ ਐਡੀਟਰ ਸੰਜੇ ਪਾਂਡੇ ਦੇ ਮਾਤਾ ਸ੍ਰੀਮਤੀ ਉਮਾ ਦੇਵੀ ਪਾਂਡੇ ਦੇ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।ਸ੍ਰੀਮਤੀ ਪਾਂਡੇ ਜੋ 82 ਵਰਿਆਂ ਦੇ ਸਨ, ਦਾ ਬੀਤੀ ਰਾਤ ਉਨਾਂ ਦੇ ਜੱਦੀ ਸਥਾਨ ਰੇਵਾ (ਮੱਧ ਪ੍ਰਦੇਸ) ਵਿਖੇ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ।ਉਹ ਆਪਣੇ ਪਿੱਛੇ ਦੋ ਪੁੱਤਰ ਤੇ ਦੋ ਬੇਟੀਆਂ ਛੱਡ ਗਏ।
ਦੁਖਾਂਤਵੱਸ ਸੰਜੇ ਪਾਂਡੇ ਦੇ ਪਿਤਾ ਮਹੇਂਦਰਾ ਨਾਥ ਪਾਂਡੇ ਦਾ ਵੀ ਬੀਤੀ 7 ਮਈ ਨੂੰ ਨੋਇਡਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਉਹ 87 ਵਰਿਆਂ ਦੇ ਸਨ।
ਆਪਣੇ ਸੋਕ ਸੰਦੇਸ ਵਿੱਚ ਮੁੱਖ ਮੰਤਰੀ ਨੇ ਕਿਹਾ, “ਮੈਨੂੰ ਆਪ ਜੀ ਦੇ ਮਾਤਾ-ਪਿਤਾ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਜੋ ਕਿ ਅਸਹਿ ਦੁੱਖ ਹੈ।” ਕੈਪਟਨ ਅਮਰਿੰਦਰ ਸਿੰਘ ਨੇ ਪਾਂਡੇ ਪਰਿਵਾਰ, ਸਾਕ-ਸਨੇਹੀਆਂ ਨਾਲ ਦੁੱਖ ਸਾਂਝਾ ਕਰਦਿਆਂ ਵਾਹਿਗੁਰੂ ਅੱਗੇ ਵਿਛੜੀਆਂ ਰੂਹ ਦੀ ਆਤਮਿਕ ਸਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸਣ ਦੀ ਅਰਦਾਸ ਕੀਤੀ।
ਇਸੇ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਸੰਜੇ ਪਾਂਡੇ ਦਾ ਮਾਤਾ-ਪਿਤਾ ਦੇ ਦੇਹਾਂਤ ਉਤੇ ਦੁੱਖ ਪ੍ਰਗਟਾਉਂਦਿਆਂ ਇਸ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ।

Related posts

Leave a Reply