ਮੇਅਰ ਸ਼ਿਵ ਸੂਦ ਨੇ ਮੁੱਹਲਾ ਬਹਾਦੁਰਪੁਰ ਦੇ ਟਿਊਬਵੈਲ ਦੇ ਰੀ-ਬੋਰ ਦੇ ਕੰਮ ਦਾ ਕੀਤਾ ਮੁਆਇਨਾ…..

ਹੁਸ਼ਿਆਰਪੁਰ (Nisha,Navneet) : ਨਗਰ ਨਿਗਮ ਦੇ ਵਾਰਡ ਨੰ: 2 ਅਤੇ 3 ਮੁੱਹਲਾ ਬਹਾਦੁਰਪੁਰ ਵਿਖੇ ਪੁਰਾਨੇ ਟਿਊਬਵੈਲ ਦੇ ਖਰਾਬ ਹੋਣ ਕਾਰਣ ਉਸ ਦੀ ਜਗ੍ਹਾ ਤੇੇ ਟਿਊਬਵੈਲ ਰੀ^ਬੋਰ ਕਰਨ ਦੇ ਚੱਲ ਰਹੇ ਕੰਮ ਦਾ ਮੁਆਇਨਾਂ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਕੀਤਾ। ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ, ਜੇHਈ ਅਸ਼ਵਨੀ ਸ਼ਰਮਾ, ਜ਼ੋਗਿੰਦਰ ਸਿੰਘ ਸੈਣੀ, ਕੌਸਲਰ ਰਮੇਸ਼ ਠਾਕੁਰ, ਰੂਪ ਲਾਲ ਧਾਪਰ, ਲੱਖਵੀਰ ਸਿੰਘ ਵੀ ਇਸ ਮੌਕੇ ਤੇ ਉਹਨਾ ਨਾਲ ਸਨ।ਮੇਅਰ ਸ਼ਿਵ ਸੂਦ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟਿਊਬਵੈਲ ਕਾਫੀ ਪੁਰਾਨਾ ਹੋਣ ਕਾਰਣ ਖਰਾਬ ਹੋ ਗਿਆ ਸੀ ਅਤੇ ਵਾਰਡ ਨੰ: 2 ਅਤੇ 3 ਮੁੱਹਲਾ ਬਹਾਦੁਰਪੁਰ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਨੂੰ ਦੇਖਦੇ ਹੋਏ ਇਸ ਟਿਊਬਵੈਲ ਨੂੰ ਰੀ^ਬੋਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਰੀ ਬੋਰ ਕਰਨ ਊਪਰੰਤ ਪਾਈਪ ਪਾਊਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਟਿਊਬਵੈਲ ਰਾਂਹੀ ਜਲਦੀ ਹੀ ਮੁੱਹਲਾ ਵਾਸੀਆਂ ਨੂੰ ਪੀਣ ਵਾਲਾ ਪਾਣੀ ਮੁਹਈਆ ਕਰਵਾਈਆ ਜਾਵੇਗਾ।

 

 

ਉਹਨਾਂ ਦੱਸਿਆ ਕਿ ਇਸ ਟਿਊਬਵੈਲ ਦੇ ਚਾਲੂ ਹੋਣ ਨਾਲ ਵਾਰਡ ਨੰ: 2 ਅਤੇ 3 ਮੁੱਹਲਾ ਬਹਾਦੁਰਪੁਰ ਦੇ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕੋਈ ਕਮੀ ਨਹੀਂ ਰਹੇਗੀ ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਨਾ ਕਰਨ ਅਤੇ ਇਸ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ ਤਾਂ ਜ਼ੋ ਸਾਰੇ ਸ਼ਹਿਰ ਵਾਸੀਆਂ ਨੂੰ ਪੀਣ ਵਾਲਾ ਪਾਣੀ ਨਿਰਵਿਘਨ ਮਿਲਦਾ ਰਹੇ।

Related posts

Leave a Reply