UPDATED : ਮੈਡੀਕਲ ਸਟੋਰ ਅਤੇ ਇਜੰਸੀ ਵਾਲਿਆਂ ਨੂੰ ਹਿਦਾਇਤ, ਦੁਕਾਨਾਂ ਤੇ ਸੀ. ਸੀ. ਟੀ. ਵੀ. ਕੈਮਰਿਆ ਨੂੰ ਲਗਾਉਣਾ ਯਕੀਨੀ ਬਣਾਇਆ ਜਾਵੇ : ਡਰੱਗ ਕੰਟਰੋਲ ਅਫਸਰ : CLICK HERE

ਹੁਸ਼ਿਆਰਪੁਰ  :  ਸਿਵਲ ਸਰਜਨ ਡਾ ਪਰਮਿੰਦਰ ਕੋਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਤੇ ਜੈਡ. ਐਲ. ਏ. ਰਜੇਸ਼ ਸੂਰੀ ਦੀ ਪ੍ਰਧਾਨਗੀ ਹੇਠ ਹੁਸ਼ਿਆਰਪੁਰ ਦੇ ਸਮੂਹ ਕਮੈਸਿਟ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਗਈ ।  ਇਸ ਮੋਕੇ ਉਹਨਾਂ ਦੇ ਨਾਲ ਡਰੱਗ ਕੰਟਰੋਲ ਅਫਸਰ ਪਰਮਿੰਦਰ ਸਿੰਘ ਤੇ ਡਰੱਗ ਕੰਟਰੋਲ ਅਫਸਰ  ਮਨਪ੍ਰੀਤ ਸਿੰਘ ਹਾਜਰ ਸਨ ।

ਇਸ ਮੋਕੇ ਮੀਟਿੰਗ ਨੂੰ ਸਬੋਧਨ ਕਰਦੇ ਡਰੱਗ ਕੰਟਰੋਲ ਅਫਸਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕੋਈ ਵੀ ਕੈਮਸਿਟ ਡਾਕਟਰ ਦੀ ਲਿਖੀ ਪਰਚੀ ਤੋ ਬਗੈਰ ਦਵਾਈ ਨਾ ਦੇਵੇ ਤੇ 18 ਸਾਲ ਤੋ ਘੱਟ ਉਮਰ ਵਾਲੇ ਬੱਚੇ ਨੂੰ ਮੈਡੀਕਲ ਸਟੋਰ ਵਾਲੇ ਕੋਈ ਵੀ ਦਵਾਈ ਵੇਚ ਨਹੀ ਸਕਦਾ  । ਹਨਾਂ ਸਾਰੇ ਮੈਡੀਕਲ ਸਟੋਰ ਅਤੇ ਇਜੰਸੀ ਵਾਲੇ ਨੂੰ ਹਿਦਾਇਤ ਕੀਤੀ ਕਿ ਉਹ ਆਪਣੀਆ ਦੁਕਾਨਾਂ ਤੇ ਸੀ. ਸੀ. ਟੀ. ਵੀ. ਕੈਮਰਿਆ ਨੂੰ ਲਗਾਉਣਾ ਯਕੀਨੀ  ਬਣਾਇਆ ਜਾਵੇ ।

ਸਡੂਲ ਐਚ 1 ਰਜਿਸਟਰ ਵਿੱਚ ਰਿਕਾਰਡ ਮੇਨਟੇਨ ਕੀਤਾ ਜਾਵੇ ਤੇ ਐਚ ਦੀਆ ਸਾਰੀਆ ਦਵਾਈਆਂ ਦਾ ਰਿਕਾਰਡ ਵੀ ਮੇਨਟੇਨ ਰੱਖਿਆ ਜਾਵੇ । ਡਰੱਗ ਕੰਟਰੋਲ ਅਫਸਰ ਪਰਮਿੰਦਰ ਵੱਲੋ ਹਿਦਾਇਤ ਕੀਤੀ ਗਈ ਜਿਲੇ ਵਿੱਚ ਡਰੱਗ ਅਤੇ ਕਾਸਮੈਟਿਕ ਐਕਟ ਦੀ ਪਲਾਣਾ ਯਕੀਨੀ ਬਣਾਈ ਜਾਵੇ । ਇਸ ਮੋਕੇ  ਕੈਮਸਿਟ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਕਪੂਰ ਜਨਰਲ ਸਕੱਤਰ ਰਮਨ ਕੁਮਾਰ ਤੇ ਰਵੀ ਨੰਦਾ ਤੇ ਹੋਰ ਵੱਖ ਵੱਖ ਰਟੇਲ ਵਿੱਚ ਦਵਾਈਆਂ ਵਿਕਰੇਤਾ ਹਾਜਰ ਸਨ ।

Related posts

Leave a Reply