ਮੋਦੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨੀ ਤੇ ਪੰਜਾਬ ਲਈ ਦਲਿਤ ਸੀਐੱਮ ਦੀ ਮੰਗ ਕਰਨਾ ਸਿਧਾਂਤਕ ਤੌਰ ’ਤੇ ਜਾਇਜ਼- ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਬੰਦ ਕਮਰਾ ਤਕਰੀਬਨ ਇਕ ਘੰਟਾ ਮੁਲਾਕਾਤ ’ਚ ਦੋਵਾਂ ਨੇ ਪੰਥਕ ਤੇ ਸਿਆਸੀ ਮੁੱਦਿਆਂ ’ਤੇ ਗੱਲਬਾਤ ਕੀਤੀ।

ਭਾਵੇਂ ਮੀਟਿੰਗ ਬਾਰੇ ਦੋਵਾਂ ਹੀ ਆਗੂਆਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ ਪਰ ਕਿਤੇ ਨਾ ਕਿਤੇ ਮੌਜੂਦਾ ਹਾਲਾਤਾਂ ਸਬੰਧੀ ਵਿਚਾਰ  ਹੋਣ ਦੀ ਚਰਚਾ ਹੈ।

ਦੂਸਰੇ ਪਾਸੇ ਡੇਰਾ ਸਿਰਸਾ ਮੁਖੀ ਦੀ ਰਿਹਾਈ ਲਈ ਅਰਦਾਸ ਕਰਨ ਸਬੰਧੀ ਬਣਾਈ ਗਈ ਕਮੇਟੀ ਵੱਲੋਂ ਜਥੇਦਾਰ ਨੂੰ ਰਿਪੋਰਟ ਸੌਂਪ ਦਿੱਤੀ ਗਈ ਹੈ। ਜਥੇਦਾਰ ਨੇ ਕਿਹਾ ਕਿ ਇਸ ਰਿਪੋਰਟ ’ਚ ਇਕ ਵਿਅਕਤੀ ਸਤਪਾਲ ਸਰਾਂ ਦਾ ਨਾਂ ਸ਼ਾਮਲ ਹੈ। ਜਥੇਦਾਰ ਨੇ ਕਿਹਾ ਕਿ ਵੱਖ-ਵੱਖ ਅਰਦਾਸਾਂ ਹੋਈਆਂ ਹਨ,

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨੀ ਤੇ ਪੰਜਾਬ ਲਈ ਦਲਿਤ ਸੀਐੱਮ ਦੀ ਮੰਗ ਕਰਨਾ ਸਿਧਾਂਤਕ ਤੌਰ ’ਤੇ ਜਾਇਜ਼ ਹੈ, ਪਰ ਡੇਰਾ ਸਿਰਸਾ ਮੁਖੀ ਦੀ ਰਿਹਾਈ ਲਈ ਅਰਦਾਸ ਕਰਨੀ ਜਾਇਜ਼ ਨਹੀਂ ਕਿਉਂਕਿ ਉਸ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਕਰ ਕੇ ਪੰਥਕ ਮਾਮਲਿਆਂ ’ਤੇ ਵਿਚਾਰਾਂ ਕੀਤੀਆਂ ਜਾਣਗੀਆਂ।

Related posts

Leave a Reply