ਮੌਜੂਦਾ ਸਰਕਾਰਾਂ ਨੇ ਅੱਜ ਤੱਕ ਲੋਕਾਂ ਨੂੰ ਲੁੱਟਣ ਤੋਂ ਇਲਾਵਾ ਕੁਝ ਹੋਰ ਕੰਮ ਨਹੀਂ ਕੀਤਾ : ਡਾ ਜਸਪਾਲ ਸਿੰਘ

ਗੜ੍ਹਦੀਵਾਲਾ 8 ਜੂਨ (ਚੌਧਰੀ) : ਅੱਜ ਡਾਕਟਰ ਸੁਖਦੇਵ ਸਿੰਘ  ਰਮਦਾਸਪੁਰ ਦੀ ਪ੍ਰਧਾਨਗੀ ਹੇਠ ਪਿੰਡ ਚਿਪੜਾ ਵਿੱਚ ਬਸਪਾ ਦੀ ਮੀਟਿੰਗ ਹੋਈ। ਜਿਸ ਵਿੱਚ ਜੱਟ ਭਾਈਚਾਰੇ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਡਾਕਟਰ ਜਸਪਾਲ ਸਿੰਘ ਪ੍ਰਧਾਨ ਬਹੁਜਨ ਸਮਾਜ ਪਾਰਟੀ,ਪਟੇਲ ਸਿੰਘ ਧੁੱਗਾ ਪ੍ਰਧਾਨ ਯੂਥ ਟਾਂਡਾ,ਗੁਰਦੀਪ ਸਿੰਘ ਵਾਈਸ ਯੂਥ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਡਾਕਟਰ ਜਸਪਾਲ ਸਿੰਘ ਪ੍ਰਧਾਨ ਬਹੁਜਨ ਸਮਾਜ ਪਾਰਟੀ ਨੇ ਕਿਹਾ ਮੌਜੂਦਾ ਸਰਕਾਰਾਂ ਨੇ ਅੱਜ ਤੱਕ ਲੋਕਾਂ ਨੂੰ ਲੁੱਟਣ ਤੋਂ ਇਲਾਵਾ ਕੁਝ ਹੋਰ ਕੰਮ ਨਹੀਂ ਕੀਤਾ ਹੈ। ਮਗਿਆਈ ਦਿਨੋ-ਦਿਨ ਵਧ ਰਹੀ ਹੈ,ਇਸ ਮਹਿੰਗਾਈ ਦੇ ਯੁੱਗ ਵਿਚ ਗਰੀਬਾਂ ਦਾ ਗੁਜਾਰਾ ਚੱਲਣਾ ਬੜਾ ਮੁਸ਼ਕਿਲ ਹੈ। ਉਹਨਾਂ ਨੇ ਉਤਰ ਪ੍ਰਦੇਸ਼ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਉਥੇ ਬੀ ਐਸ ਪੀ ਦੀ ਸਰਕਾਰ ਬਣੀ ਸੀ, ਉਦੋਂ ਉੱਥੇ ਸਾਰੇ ਵਰਗਾਂ ਦੇ ਲੋਕ ਸੁਖੀ ਸਨ ਚਾਹੇ ਉਹ ਕਿਸਾਨ ਸੀ, ਚਾਹੇ ਉਹ ਮਜਦੂਰ ਸੀ। ਸਾਰਿਆਂ ਨੂੰ ਬਰਾਬਰ ਦੇ ਹੱਕ ਦਿੱਤੇ ਗਏ ਸਨ। ਇਸ ਮੌਕੇ ਤੇ ਰਮਨਦੀਪ ਕੌਰ ਮੌਜੂਦਾ ਪੰਚਾਇਤ ਮੈਂਬਰ ਜੱਟ ਭਾਈਚਾਰੇ ਨਾਲ ਸਬੰਧਤ ਆਪਣੇ ਸਾਥੀਆਂ ਸਮੇਤ ਬਸਪਾ ਵਿਚ ਸ਼ਾਮਲ ਹੋਏ। ਪਾਰਟੀ ਵਿਚ ਸ਼ਾਮਲ ਹੋਣ ਤੇ ਡਾ ਜਸਪਾਲ ਸਿੰਘ ਨੇ ਸਿਰੋਪਾ ਪਾ ਕੇ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਵਾਗਤ ਕੀਤਾ। ਇਸ ਮੌਕੇ ਪਾਰਟੀ ਦਾ ਪੱਲਾ ਫੜਦਿਆਂ  ਰਮਨਦੀਪ ਕੌਰ ਨੇ ਕਿਹਾ ਅਸੀਂ ਵਾਅਦਾ ਕਰਦੇ ਹਾਂ ਕਿ ਆਪਣੇ ਏਰੀਏ ਚੋਂ ਆਗਾਮੀ ਚੋਣਾਂ ਵਿਚ ਪਾਰਟੀ ਨੂੰ ਭਾਰੀ ਗਿਣਤੀ ਨਾਲ ਲੀਡ ਦੁਆਵਾਂਗੇ।ਇਸ ਮੌਕੇ ਉਨ੍ਹਾਂ ਨਾਲ ਬਲਕਾਰ ਸਿੰਘ, ਉਰਮਲਾ ਦੇਵੀ, ਹਰਮਿੰਦਰ ਸਿੰਘ ਤੇ ਹੋਰ ਸਾਥੀ ਵੀ ਹਾਜਰ ਸਨ। 

Related posts

Leave a Reply