ਮੰਡੀਆਂ ਵਿੱਚ ਮੈਡੀਕਲ ਪ੍ਰੋਟੋਕੋਲ ਤਹਿਤ ਅਪਣਾਏ ਜਾਣ ਵਾਲੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਨਾਉਣ ਲਈ ਗਠਿਤ ਅਡਿਟ ਕਮੇਟੀ ਵੱਲੋਂ ਵੱਖ-ਵੱਖ ਮੰਡੀਆਂ ਦਾ ਕੀਤਾ ਦੌਰਾ।

ਮੰਡੀਆਂ ਵਿੱਚ ਮੈਡੀਕਲ ਪ੍ਰੋਟੋਕੋਲ ਤਹਿਤ ਅਪਣਾਏ ਜਾਣ ਵਾਲੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਨਾਉਣ ਲਈ ਗਠਿਤ ਅਡਿਟ ਕਮੇਟੀ ਵੱਲੋਂ ਵੱਖ-ਵੱਖ ਮੰਡੀਆਂ ਦਾ ਕੀਤਾ ਦੌਰਾ।

ਪਠਾਨਕੋਟ: 26 ਅਪ੍ਰੈਲ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ )

 ਕੋਵਿਡ-19 (ਕਰੋਨਾ ਵਾਇਰਸ) ਦੇ ਚੱਲਦਿਆਂ ਕਣਕ ਦੇ ਮੰਡੀਕਰਨ ਸਮੇਂ ਆੜਤੀਆਂ ਅਤੇ ਕਿਸਾਨਾਂ ਸਾਫ ਸਫਾਈ ਵੱਲ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਜੋ ਕੋਵਡ-19 ਦੇ ਪਸਾਰ ਨੂੰ ਰੋਕਦਿਆਂ ਕਣਕ ਦੀ ਕਟਾਈ ਅਤੇ ਮੰਡੀਕਰਨ ਦਾ ਕੰਮ ਸਫਲਤਾ ਪੂਰਵਕ ਨੇਪੜੇ ਚਾੜਿਆ ਜਾ ਸਕੇ।ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਜ਼ਿਲੇ ਅੰਦਰ ਕਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਸਮੂਹ ਦਾਣਾ ਮੰਡੀਆਂ ਵਿੱਚ ਮੈਡੀਕਲ ਪ੍ਰੋਟੋਕੋਲ ਤਹਿਤ ਅਪਣਾਏ ਜਾਣ ਵਾਲੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਨਾਉਣ ਲਈ ਗਠਿਤ ਅਡਿਟ ਕਮੇਟੀ ਵੱਲੋਂ ਬਲਾਕ ਧਾਰਕਲਾਂ ਦੀ ਦਾਣਾ ਮੰਡੀ ਘੋਹ ਵਿੱਚ ਕੀਤੇ ਦੌਰੇ ਮੌਕੇ ਆੜਤੀਆਂ ਅਤੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਟੀਮ ਦੇ ਮੁਖੀ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਪਠਾਨਕੋਟ ਨੇ ਕਹੇ। ਇਸ ਮੌਕੇ ਉਨਾਂ ਦੇ ਨਾਲ ਡਾ. ਰਜਿੰਦਰ ਕੁਮਾਰ ਖੇਤੀਬਾੜੀ ਅਫਸਰ ਧਾਰਕਲਾਂ, ਰਵਿੰਦਰ ਸਿੰਘ ਖੇਤੀ ਵਿਸਥਾਰ ਅਫਸਰ, ਨਵੀਨ ਗੁਪਤਾ ਖੇਤੀਬਾੜੀ ਉਪ ਨਿਰੀਖਕ,ਕਿਸਾਨ ਅਤੇ ਆੜਤੀ ਹਾਜ਼ਰ ਸਨ।ਸਮੂਹ ਮੰਡੀਆਂ ਵਿੱਚ ਪਾਇਆ ਗਿਆਂ ਕਿ ਸਿਹਤ ਵਿਭਾਗ ਦੇ ਪ੍ਰੋਟੋਕੋਲ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ
  ਕਣਕ ਦੇ ਮੰਡੀਕਰਨ ਕਰਨ ਸਮੇਂ ਕਿਸਾਨਾਂ ਦੀ ਸਹੂਲਤ ਲਈ ਜਾਰੀ ਹਦਾਇਤਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਹਰਤਰਨਪਾਲ ਸਿੰਘ ਨੇ ਕਿਹਾ ਕਿ ਕੋਵਿਡ-19 ਵੱਲੋਂ ਪੂਰੇ ਦੇਸ਼ ਵਿੱਚ  ਮਹਾਂਮਾਰੀ ਦਾ ਰੂਪ ਧਾਰਨ ਕਰਕੇ ਭਾਰਤ ਸਰਕਾਰ ਵੱਲੋਂ ਇਸ ਬਿਮਾਰੀ ਨੂੰ ਮਹਾਂਮਾਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ ਅਤੇ ਸਿਹਤ ਵਿਭਾਗ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਜ਼ਿਲਾ ਪਠਾਨਕੋਟ  ਵਿੱਚ ਆਈ ਪੀ ਸੀ ਧਾਰਾ 144 (ਐਪੀਡੈਮਿਕ ਐਕਟ 1897) ਰਾਹੀਂ ਕਰਫਿਊ ਲਾਗੂ ਕੀਤਾ ਗਿਆ ਹੈ ਤਾਂ ਜੋ ਇਸ ਬਿਮਾਰੀ ਦੇ ਅਗਾਂਹ ਪਸਾਰ ਨੂੰ ਰੋਕਿਆ ਜਾ ਸਕੇ।ਉਨਾਂ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਵੱਲੋਂ ਮੀਮੋ ਨੰ.ੰ 3081 (ਆਰ)-3084 ਆਰ ਮਿਤੀ 22/4/2020 ਜਾਰੀ ਦਿਸਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਮੈਜਿਸਟਰੇਟ ਪਠਾਨਕੋਟ ਵੱਲੋਂ ਕਣਕ ਦੀ ਕਟਾਈ ਅਤੇ ਮੰਡੀਕਰਨ ਨੂੰ ਧਿਆਨ ਵਿੱਚ ਰੱਖਦਿਆਂ ਆੜਤੀ,ਤੋਲੇ ਅਤੇ ਖ੍ਰੀਦਦਾਰਾਂ ਲਈ ਕੁਝ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਇਸ ਮਾਹਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।ਉਨਾਂ ਕਿਹਾ ਕਿ ਮੰਡੀ ਵਿੱਚ ਪ੍ਰਵੇਸ਼ ਦੁਆਰ ਤੇ ਹੱਥ ਸਾਫ ਕਰਨ ਅਲਕੋਹਲ ਯੁਕਤ ਸੈਨੇਟਾਈਜ਼ਰ ਦਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਹਰੇਕ ਕਿਸਾਨ ਅਤੇ ਹੋਰ ਵਿਅਕਤੀ  ਹੱਥ ਸਾਫ ਕਰਕੇ ਮੰਡੀ ਵਿੱਚ ਦਾਖਲ ਹੋ ਸਕਣ।ਉਨਾਂ ਕਿਹਾ ਕਿ ਘਰਾਂ ਤੋਂ ਬਾਹਰ ਨਿਕਲਣ ਸਮੇਂ ਕੱਪੜੇ ਦਾ ਬਣਿਆ ਮਾਸਕ ਮੂੰਹ ਤੇ ਪਾ ਲਿਆ ਜਾਵੇ ਅਤੇ ਸ਼ਾਮ ਨੂੰ ਘਰ ਪਰਤ ਕੇ ਹੀ ਉਤਾਰਿਆ ਜਾਵੇ।ਉਨਾਂ ਕਿਹਾ ਕਿ ਮਾਸਕ ਇਸ ਤਰਾਂ ਪਾਇਆ ਜਾਵੇ ਕਿ ਮੂੰਹ ਅਤੇ ਨੱਕ ਢੱਕੇ ਰਹਿਣ।ਉਨਾਂ ਆੜਤੀਆ ਨੂੰ ਕਿਹਾ ਕਿ ਸਵੇਰੇ ਕੰਮ ਸ਼ੁਰੂ ਕਰਨ ਪਹਿਲਾਂ ਅਤੇ ਸ਼ਾਮ ਨੂੰ ਕੰਮ ਖਤਮ ਕਰਨ ਉਪਰੰਤ ਸਮੁੱਚੀ ਮਸ਼ੀਨਰੀ ਨੂੰ ਸੋਡੀਅਮ ਹਾਈਪੋਕਲੋਰਾਈਟ ਦੇ 1 ਫੀਸਦੀ ਘੋਲ ਦਾ ਛਿੜਕਾਅ ਕਰਕੇ ਸਾਫ ਕੀਤਾ ਜਾਵੇ।ਉਨਾਂ ਕਿਹਾ ਕਿ ਮੰਡੀ ਵਿੱਚ ਮੌਜੂਦ ਹਰੇਕ ਵਿਆਕਤੀ ਦੂਜੇ ਵਿਆਕਤੀਆਂ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖੇ ਅਤੇ ਖਾਣਾ ਖਾਣ,ਢੋਆ ਢੁਆਈ ਆਦਿ ਸਮੇਂ ਸਮਾਜਿਕ ਦੂਰੀ ਦਾ ਪੂਰਾ ਖਿਆਲ ਰੱਖਿਆ ਜਾਵੇ।ਉਨਾਂ ਕਿਹਾ ਕਿ ਕੋਵਿਡ-19 ਬਾਰੇ ਅਫਵਾਹਾਂ ਨਾਂ ਫੈਲਾਈਆਂ ਜਾਣ ਅਤੇ ਕਿਸੇ ਵੀ ਜਾਣਕਾਰੀ ਨੂੰ ਪੁਖਤਾ ਕਰਨ ਉਪਰੰਤ ਹੀ ਅਗਾਂਹ ਸਾਂਝੀ ਕੀਤੀ ਜਾਵੇ।ਉਨਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਮੋਬਾਇਲ ਵਿੱਚ ਕੋਵਾ ਐਪ ਪੰਜਾਬ ਡਾਊਨਲੋਡ ਕਰੇ ਤਾਂ ਜੋ ਕੋਵਿਡ-19 ਬਾਰੇ ਸਹੀ ਜਾਣਕਾਰੀ ਮਿਲ ਸਕੇ।ਉਨਾਂ ਕਿ ਜੇਕਰ ਕਿਸੇ ਵੀ ਕਾਮੇ ਵਿੱਚ ਕੋਵਿਡ-19 ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਸਿਹਤ ਵਿਭਾਗ ਦੇ ਅਧਿਕਾਰੀਆ/ਕਰਮਚਾਰੀਆ ਦੇ ਧਿਆਨ ਵਿੱਚ ਲਿਆਂਦਾ ਜਾਵੇ ਅਤੇ ਅਜਿਹੇ ਵਿਅਕਤੀ ਨੂੰ ਕੰਮ ਤੋਂ ਹਟਾ ਦਿੱਤਾ ਜਾਵੇ। ਉਨਾਂ ਕਿਹਾ ਕਿ  ਆੜਤੀ, ਮੰਡੀ ਵਿੱਚ ਮੌਜੂਦ ਪਖਾਨਿਆਂ ਦੀ ਸਾਫ ਸਫਾਈ ਵੱਲ ਖਾਸ ਦੇਣ ਅਤੇ ਸਫਾਈ ਕਰਨ ਵਾਲੇ ਕਾਮਿਆਂ ਨੂੰ ਮਾਸਕ ਅਤੇ ਦਸਤਾਨੇ ਅਦਿ ਦਿੱਤੇ ਜਾਣ।ਉਨਾਂ ਕਿਹਾ ਕਿ ਮੰਡੀ ਵਿੱਚ ਕੰਮੰ ਕਰਦੇ ਕਾਮਿਆਂ ਦੇ ਸੌਣ ਦਾ ਖੇਤਰ ਹਵਾਦਾਰ ਅਤੇ ਖੁੱਲਾ ਹੋਵੇ,ਜਿਸ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਨਾਂ ਥਾਵਾਂ ਦੀ ਰੋਜ਼ਾਨਾ ਚੰਗੀ ਤਰਾਂ ਸਾਬਣ ਜਾਂ ਡਿਟਰਜੈਂਟ ਵਾਲੇ ਪਾਣੀ ਨਾਲ ਚੰਗੀ ਤਰਾਂ ਸਫਾਈ ਕੌਤੀ ਜਾਵੇ।

Related posts

Leave a Reply