ਪਠਾਨਕੋਟ 6 ਜਨਵਰੀ 2020 ( ਰਾਜਨ ) ਪੰਜਾਬ ਮੰਡੀ ਬੋਰਡ ਚੰਗੀਗੜ• ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਰਕਿਟ ਕਮੇਟੀ ਦੇ ਸਕੱਤਰ ਸ. ਬਲਬੀਰ ਸਿੰਘ ਬਾਜਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਠਾਨਕੋਟ ਸਬਜੀ ਮੰਡੀ ਵਿਖੇ ਇਲੈਕਟ੍ਰੋਨਿਕ ਨੈਸ਼ਨਲ ਐਗਰੀਕਲਚਰ ਮਾਰਕੀਟਿੰਗ ਸਬੰਧੀ ਜਾਗਰੁਕਤਾ ਕੈਂਪ ਐਨ.ਐਫ.ਸੀ.ਐਲ. ਦੇ ਸਹਿਯੋਗ ਨਾਲ ਮਾਰਕਿਟ ਕਮੇਟੀ ਪਠਾਨਕੋਟ ਵੱਲੋਂ 7 ਜਨਵਰੀ ਨੂੰ ਸਵੇਰੇ 11 ਵਜੇ ਲਗਾਇਆ ਜਾ ਰਿਹਾ ਹੈ।
ਜਿਸ ਵਿੱਚ ਵਿਸ਼ੇਸ ਤੋਰ ਤੇ ਸਟੇਟ ਕੋਆਰਡੀਨੇਟਰ ਅਜੈ ਬਾਂਸਲ, ਮੰਡੀ ਅਫਸ਼ਰ ਪਠਾਨਕੋਟ/ਗੁਰਦਾਸਪੁਰ ਨਿਰਮਲ ਸਿੰਘ ਕੋਹਾਲ ਵੀ ਹਾਜ਼ਰ ਰਹਿਣਗੇ। ਉਨ•ਾਂ ਜਿਲ•ਾ ਪਠਾਨਕੋਟ ਦੇ ਸਾਰੇ ਹੀ ਕਿਸਾਨ ਭਰਾਵਾਂ, ਆੜਤੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਜਾਗਰੂਕਤਾ ਕੈਂਪ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਵੇ ਤਾਂ ਜੋ ਇਸ ਅਹਿਮ ਸਕੀਮ ਸਬੰਧੀ ਸਭ ਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾ ਸਕੇ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp