UPDATED: ਮੰਤਰੀ ਅਰੋੜਾ ਦੇ ਘਰ ਵੱਲ ਵਧਦੇ ਪ੍ਰਦਰਸ਼ਨਕਾਰੀਆਂ ’ਤੇ ਪੁਲਿਸ ਵਿਚਾਲੇ ਧੱਕਾ -ਮੁਕੀ

ਹੁਸ਼ਿਆਰਪੁਰ : ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ- ਯੂਟੀ ਮੁਲਾਜ਼ਮ ਤੇ ਪੈਨਸ਼ਰਜ਼ ਸਾਂਝਾ ਫਰੰਟ ਵੱਲੋਂ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਮੰਗ ਪੱਤਰ ਦੇਣ ਲਈ ਜਦੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਸ਼ਹਿਰ ’ਚ ਰੋਸ ਮਾਰਚ ਕੱਢਿਆ ਗਿਆ. 

ਥਾਣਾ ਸਦਰ ਚੌਂਕ ’ਚ ਪੁਲਿਸ ਵੱਲੋਂ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕਿਆ ਗਿਆ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਚੌਂਕ ’ਚ ਹੀ ਜਾਮ ਲਗਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਕਾਫ਼ੀ ਦੇਰ ਤਕ ਕੈਬਨਿਟ ਮੰਤਰੀ ਨੂੰ ਉਡੀਕਣ ’ਤੇ ਮੁਲਾਜ਼ਮ ਤੇ ਪੈਨਸ਼ਨਰ ਸ਼ਾਂਤਮਈ ਢੰਗ ਨਾਲ 

ਜਦੋਂ ਅਰੋੜਾ ਦੇ ਘਰ ਵੱਲ ਵਧੇ ਤਾਂ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਬੈਰੀਕੇਡ ਤੋਂ ਅੱਗੇ ਵਧਣ ਤੋਂ ਰੋਕਿਆ ।  ਅਧਿਆਪਕ ਰੁਕੇ ਨਹੀਂ ਤੇ ਅੱਗੇ ਵਧਣ ਲਈ ਬਜ਼ਿਦ ਰਹੇ. ਇਸ ਦੌਰਾਨ ਅਧਿਆਪਕਾਂ ਅਤੇ ਪੁਲਿਸ ਦੀ ਆਪਿਸ ਵਿੱਚ ਧੱਕਾ -ਮੁਕੀ ਹੋਈ। 

ਓਧਰ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਲਾਠੀਚਾਰਜ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਲਾਠੀਚਾਰਜ ਨਹੀਂ ਕੀਤਾ ਬਲਕਿ ਜਦੋਂ ਏਨਾ ਨੂੰ ਅੱਗੇ ਵਧਣ ਤੋਂ ਰੋਕ ਰਹੇ ਸੀ ਤਾ ਇਹ  ਬੈਰੀਕੇਡ ਨੂੰ ਧਕੇਲਦੇ ਹੋਏ ਅੱਗੇ  ਵੱਧ ਗਏ, ਇਸ ਦੌਰਾਨ ਧੱਕਾ  – ਮੁੱਕੀ ਹੋਈ ਤੇ ਪੁਲਿਸ ਆਪਣੀਆਂ ਲਾਠੀਆਂ ਛੁਡਾਵਣ ਦੀ ਕੋਸ਼ਿਸ਼ ਕਰਦੀ ਰਹੀ ਤੇ ਬੜੀ ਮੁਸ਼ਕਲ ਨਾਲ ਏਨਾ ਨੂੰ ਅੱਗੇ ਵਧਣ ਤੋਂ ਰੋਕਿਆ। 

Related posts

Leave a Reply