ਮੰਦਸੌਰ ਦੇ ਕਿਸਾਨ ਸਹੀਦਾਂ ਨੂੰ ਦੂਸਰੀ ਬਰਸੀ ਤੇ ਦਿੱਤੀ ਸ਼ਰਧਾਜਲੀ

ਮੰਦਸੌਰ ਦੇ ਕਿਸਾਨ ਸਹੀਦਾਂ ਨੂੰ ਦੂਸਰੀ ਬਰਸੀ ਤੇ ਦਿੱਤੀ ਸ਼ਰਧਾਜਲੀ

ਗੜਦੀਵਾਲਾ 6 ਜੂਨ (ਲਾਾਲਜੀ ਚੌਧਰੀ / ਪੀ. ਕੇ ) : ਮੱਦਪ੍ਰਦੇਸ ਦੇ ਜਿਲਾ ਮੰਦਸੌਰ ਕਿਸਾਨ ਅੰਦੋਲਨ ਚ ਪੂਲੀਸ ਨਾਲ ਗੋਲੀਕਾਡ ਚ 6 ਕਿਸਾਨ ਆਗੂਆ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ।ਕਾਂਗਰਸ ਨੇ ਮੱਦਪ੍ਰਦੇਸ ਚ ਮੰਦਸੌਰ ਗੋਲੀਕਾਡ ਨੂੰ ਚੁਣਾਵੀ ਮੂਦਾ ਬਣਾ ਕੇ ਮੱਦਪ੍ਰਦੇਸ ਚ ਸਤਾ ਹਾਸਲ ਕਰ ਲਈ ਸੀ। ਉਸ ਸਮੇਂ ਸੀ ਐਮ ਕਮਲਨਾਥ ਨੇ ਵਾਹਦਾ ਕੀਤਾ ਸੀ ਕਿ ਪੀੜਿਤ ਕਿਸਾਨਾਂ ਨੂੰ ਇੰਨਸਾਫ ਦਿਲਾਇਆ ਜਾਵੇਗਾ,ਕਿਉਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾ ਤੇ ਸੀ।

ਪੁਲੀਸ ਤੇ ਕਿਸਾਨਾਂ ਚ ਤਕਰਾਰ ਏਨਾ ਵੱਧ ਗਿਆ ਸੀ ਕਿ ਮੰਦਸੌਰ ਜਿਲੇ ਦੇ ਪਿਪਲੀਆ ਮੰਡੀ ਵਹੀ ਚੌਪਾਟੀ ਪੁਲਸ ਨੇ ਫਾਇਰਿੰਗ ਕਰ ਦਿੱਤੀ ਸੀ ਤੇ 6 ਕਿਸਾਨਾਂ ਦੀ ਮੌਤ ਹੋ ਗਈ ਸੀ । ਅੱਜ ਕੁੱਲ ਹਿੰਦ ਕਿਸਾਨ ਸਭਾ ਚਰਨਜੀਤ ਸਿੰਘ ਚਠਿਆਲ ਦੀ ਅਗਵਾਈ ਹੇਠ ਉਨਾ ਸਹੀਦ ਕਿਸਾਨਾਂ ਨੂੰ ਯਾਦ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਇਸ ਮੌਕੇ ਕਿਸਾਨ ਸਭਾ ਜਿੰਦਾਬਾਦ ਦੇ ਨਾਹਰੇ ਲਗਾਏ ਗਏ।ਇਸ ਮੌਕੇ ਉਨਾਂ ਨਾਲ ਹਰਬੰਸ ਸਿੰਘ ਧੂਤ,ਚਰਨ ਸਿੰਘ ਗੜ੍ਹਦੀਵਾਲਾ,ਰਣਜੀਤ ਸਿੰਘ ਚੌਹਾਨ,ਗਰੁਮੇਲ ਸਿੰਘ,ਅਮਰੀਕ ਸਿੰਘ ਆਦਿ ਉਨਾਂ ਦੇ ਨਾਲ ਸਨ।

Related posts

Leave a Reply