ਰਣਜੀਤ ਸਾਗਰ ਡੈਮ ‘ਚ ਹੈਲੀਕਾਪਟਰ ਕ੍ਰੈਸ਼

ਪਠਾਨਕੋਟ  (ਰਾਜਿੰਦਰ ਰਾਜਨ  ਬਿਊਰੋ ) ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਹੈਲੀਕਾਪਟਰ ਕ੍ਰੈਸ਼ ਹੋਣ ਦਾ ਸਮਾਚਾਰ ਹੈ । ਇਹ ਹੈਲੀਕਾਪਟਰ ਕਠੂਆ ਦੇ ਰਣਜੀਤ ਸਾਗਰ ਡੈਮ ਵਿੱਚ ਡਿੱਗਿਆ ਹੈ। ਇਹ ਹੈਲੀਕਾਪਟਰ ਫੌਜ ਦਾ ਸੀ।ਅਤੇ  ਇਸ ਵਿੱਚ ਤਿੰਨ ਲੋਕ ਸਵਾਰ ਸਨ। ਇਹ ਕਿੱਥੇ ਜਾ ਰਿਹਾ ਸੀ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ। ਸਾਰੇ ਅਧਿਕਾਰੀ ਘਟਨਾ ਸਥਾਨ ਲਈ ਰਵਾਨਾ ਹੋ ਗਏ ਹਨ।

ਪੁਲਿਸ ਨੇ ਫਿਲਹਾਲ ਸਿਰਫ ਇਹ ਜਾਣਕਾਰੀ ਦਿੱਤੀ ਹੈ ਕਿ ਇੱਕ ਹੈਲੀਕਾਪਟਰ ਕਠੂਆ ਦੇ ਰਣਜੀਤ ਸਾਗਰ ਡੈਮ ਉੱਤੇ ਘੁੰਮ ਰਿਹਾ ਸੀ ਜਿਸ ਦੌਰਾਨ  ਇਹ ਹਾਦਸਾਗ੍ਰਸਤ ਹੋ ਗਿਆ।

Related posts

Leave a Reply