ਰਮੇਸ਼ ਵਰਮਾ ਸ਼ਿਵ ਸੈਨਾ ਪੰਜਾਬ ਦੇ ਸੂਬਾ ਸਕੱਤਰ ਬਣੇ, ਸੁਨੀਲ ਕੁਮਾਰ ਨੂੰ ਪਿੰਡ ਗੁਗਰਾ ਦਾ ਪ੍ਰਧਾਨ ਨਿਯੁਕਤ ਕੀਤਾ ਨਿਯੁਕਤ
ਸੁਜਾਨਪੁਰ (ਪਠਾਨਕੋਟ), 19 ਜੁਲਾਈ ( ਰਾਜਿੰਦਰ ਸਿੰਘ ਰਾਜਨ, ਅਵਿਨਾਸ਼ ਸ਼ਰਮਾ ) ਅੱਜ ਸ਼ਿਵ ਸੈਨਾ ਪੰਜਾਬ ਦੀ ਇੱਕ ਮੀਟਿੰਗ ਜ਼ਿਲ੍ਹਾ ਚੇਅਰਮੈਨ ਰਵੀ ਮਹਾਜਨ ਅਤੇ ਜ਼ਿਲ੍ਹਾ ਪ੍ਰਧਾਨ ਪ੍ਰਿੰਸ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਸ਼ਿਵ ਸੈਨਾ ਪੰਜਾਬ ਨੈਸ਼ਨਲ ਕੋਰ ਕਮੇਟੀ ਦੇ ਚੇਅਰਮੈਨ ਨਰੋਤਮ ਮਨਹਾਸ ਅਤੇ ਪੰਜਾਬ ਦੇ ਬੁਲਾਰੇ ਸੰਜੀਵ ਸ਼ਰਮਾ ਮੁੱਖ ਤੌਰ ਤੇ ਮੌਜੂਦ ਸਨ। ਇਸ ਮੌਕੇ ਤੇ ਪਾਰਟੀ ਦਾ ਵਿਸਥਾਰ ਕਰਦਿਆਂ ਰਮੇਸ਼ ਵਰਮਾ ਨੂੰ ਪੰਜਾਬ ਸੱਕਤਰ ਅਤੇ ਸੁਨੀਲ ਕੁਮਾਰ ਨੂੰ ਪਿੰਡ ਗੁਗਰਾਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਮਾਨਹਾਸ ਨੇ ਕਿਹਾ ਕਿ ਪੰਜਾਬ ਸਰਕਾਰ ਹਿੰਦੂਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ, ਜਿਸ ਕਾਰਨ ਆਏ ਦਿਨ ਹਿੰਦੂ ਨੇਤਾਓ ਪਰ ਆਏ ਦਿਨ ਜਾਨ ਲੇਵਾ ਹਮਲੇ ਹੋ ਰਹੇ ਹਨ ਅਤੇ ਹਿੰਦੂ ਸਿਆਸਤਦਾਨਾਂ ਦੇ ਹਮਲੇ ਅਤੇ ਘਰਾਂ ਦੀ ਘੇਰਾਬੰਦੀ ਇਸ ਗੱਲ ਦਾ ਪ੍ਰਮਾਣ ਹੈ ਕਿ ਪੰਜਾਬ ਵਿੱਚ ਹਿੰਦੂਆਂ ਨਾਲ ਦੂਸਰੂ ਦਰਜ਼ੇ ਦਾ ਵਰਤਾਓ ਕੀਤਾ ਜਾ ਰਿਹਾ ਹੈ । ਜਿਸ ਕਾਰਨ ਹਿੰਦੂ ਸਮਾਜ ਦਾ ਮੁੱਖ ਮੰਤਰੀ ਹੋਣਾ ਲਾਜ਼ਮੀ ਹੈ। ਜਿਸ ਲਈ ਪੰਜਾਬ ਵਿਚ ਇਸ ਰੋਸ ਸਵਰੂਪ ਪੰਜਾਬ ਦੇ ਹਰ ਜ਼ਿਲੇ ਵਿਚ ਭੰਗਵਾ ਮਾਰਚ ਕੱਢਿਆ ਜਾਵੇਗਾ ਜਿਸ ਦੀ ਸ਼ੁਰੂਆਤ । ਜਿਸ ਦੀ ਸ਼ੁਰੂਆਤ ਮੁੱਖ ਮੰਤਰੀ ਸ਼ਹਿਰ ਪਟਿਆਲਾ ਤੋਂ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਨਾਲ ਜੋਗਿੰਦਰ ਪਾਲ, ਮਨੋਜ ਸ਼ਰਮਾ, ਅਨਿਲ ਕੁਮਾਰ, ਅਜੈ ਕੁਮਾਰ, ਸੰਨੀ ਕੁਮਾਰ, ਉਦਿਤ ਕੁਮਾਰ ਹਾਜ਼ਰ ਸਨ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp