ਰਾਜੀਵ ਮਹਾਜ਼ਨ ਬੰਟੀ ਸਮੇਤ  ਨਾਮਜਦ ਕੀਤੇ ਗ‌ਏ ਇੰਪਰੂਵਮੈਂਟ ਮੈਂਬਰਾਂ ਨੇ ਆਪਣੇ ਅਹੁਦੇ ਸੰਭਾਲੇ 

ਰਾਜੀਵ ਮਹਾਜ਼ਨ ਬੰਟੀ ਸਮੇਤ  ਨਾਮਜਦ ਕੀਤੇ ਗ‌ਏ ਇੰਪਰੂਵਮੈਂਟ ਮੈਂਬਰਾਂ ਨੇ ਆਪਣੇ ਅਹੁਦੇ ਸੰਭਾਲੇ 
 
ਪਠਾਨਕੋਟ ( ਰਾਜਿੰਦਰ ਸਿੰਘ ਰਾਜਨ ) ਵਿਧਾਇਕ ਪਠਾਨਕੋਟ ਸ੍ਰੀ ਅਮਿਤ ਵਿੱਜ, ਮੇਅਰ ਪੰਨਾ ਲਾਲ ਭਾਟੀਆਂ, ਇੰਪਰੂਵਮੈਂਟ  ਟਰੱਸਟ ਪਠਾਨਕੋਟ ਦੇ ਚੇਅਰਮੈਨ  ਵਿਭੂਤੀ ਸ਼ਰਮਾਂ, ਸੀਨੀਅਰ ਕਾਂਗਰਸੀ ਲੀਡਰ ਆਸੀਸ ਵਿੱਜ,  ਕੇਂਦਰੀ   ਸਹਿਕਾਰੀ ਬੈਂਕ ਦੇ ਚੇਅਰਮੈਨ ਅਵਤਾਰ ਸਿੰਘ ਕਲੇਰ ਦੀ ਹਾਜ਼ਰੀ ਵਿਚ ਪਠਾਨਕੋਟ ਇੰਪਰੂਵਮੈਂਟ ਟਰੱਸਟ ਦੇ ਟਰੱਸਟੀ ਮੈਂਬਰਾ ਰਾਜੀ਼ਵ ਮਹਾਜ਼ਨ ਬੰਟੀ, ਬਿਕਰਮ ਸਿੰਘ ਬਿੱਕੂ, ਵਿਜੇ ਕੁਮਾਰ, ਭਗਤ ਸੈਲੀ ਕੁਲੀਆਂ, ਦਰਸ਼ਨ ਕੋਰ ਪਤਨੀ ਜੁਗਲ ਕਿਸੋਰ,   ਸੁਦਰਸ਼ਨ ਅਗਰਵਾਲ, ਸੋਭਾ ਰਾਣੀ ਆਦਿ ਮੈਂਬਰਾਂ ਨੇ ਇਕ ਸਾਦੇ ਤੇ ਪ੍ਰਭਾਵਸਾਲੀ ਸਮਾਗਮ ਦੌਰਾਣ ਆਪਣੇ  ਆਹੁੱਦੇ ਸੰਭਾਲ ਲ‌ਏ।
 
ਆਹੁਦਾ ਸੰਭਾਲਣ ਤੋਂ ਬਾਅਦ ਰਾਜੀਵ ਮਹਾਜ਼ਨ ਬੰਟੀ ਵਿਧਾਇਕ ਪਠਾਨਕੋਟ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਨਗਰ ਸੁਧਾਰ ਟਰੱਸਟ ਦੇ ਟਰੱਸਟੀ ਵੱਜੋਂ ਸਹਿਰ ਦੀ ਤਰੱਕੀ ਅਤੇ ਬਿਹਤਰੀ ਲ‌ਈ ਚੇਅਰਮੈਨ ਵਿਭੂਤੀ ਸਰਮਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਣਗੇ ਤੇ ਵਿਧਾਇਕ ਅਮਿਤ ਵਿੱਜ ਦੇ ਸੁਪਨਿਆ ਨੂੰ ਸਾਕਾਰ ਕਰਨਗੇ। ਇਸ ਮੌਕੇ ਤੇ ਪ੍ਰਿਸ ਪ੍ਰਧਾਨ ਵਾਰਡ ਨੰਬਰ 33, ਜੁਗਲ ਕਿਸੋਰ ਮਹਾਜ਼ਨ, ਵਿਜੇ ਬਾਗੀ, ਜੁਗਲ ਕਿਸੋਰ ਭੱਦਰੋਆ, ਬੀਨੂ ਸਲਾਰੀਆ, ਸਾਮ ਲਾਲ, ਸਾਮੂ, ਕਿਸ਼ਨ ਚੰਦਰ ਮਹਾਜ਼ਨ ਸਮੇਤ ਸਹਿਰ ਦੇ ਪੰਤਵੰਤੇ ਸੱਜਣ ਹਾਜਰ ਸਨ। 

Related posts

Leave a Reply