ਰਾਜ ਰਾਣੀ ਦੇ ਪਰਿਵਾਰ ਦੇ ਕਰੀਬ 116 ਸੰਪਰਕ ਲੋਕਾਂ ਵਿੱਚੋਂ ਅੱਜ ਤੱਕ ਕਰੀਬ 99 ਸੈਂਪਲ ਲਏ ਗਏ


ਜਿਸ ਵਿੱਚੋਂ 6 ਕੇਸ ਪਾਜੀਟਿਵ ਆਏ ਹਨ ਜੋ ਪਰਿਵਾਰਿਕ ਮੈਂਬਰ ਹਨ, 62 ਦੇ ਕਰੀਬ ਲੋਕ ਨੈਗਟਿਵ ਆਏ ਹਨ
 27 ਲੋਕਾਂ ਦੀ ਮੈਡੀਕਲ ਰਿਪੋਰਟ ਆਉਂਣੀ ਬਾਕੀ ਹੈ 4 ਲੋਕਾਂ ਦੀ ਰੀਸੈਂਪਲਿੰਗ ਭੇਜੀ ਹੋਈ ਹੈ।
ਪਠਾਨਕੋਟ, 9 ਅਪ੍ਰੈਲ (RAJINDER RAJAN BUREAU CHIEF) ਪਠਾਨਕੋਟ ਵਾਸੀਆਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੋਰਾਨ ਸੁਜਾਨਪੁਰ ਨਿਵਾਸੀ ਮਹਿਲਾ ਰਾਜ ਰਾਣੀ ਜੋ ਕਰੀਬ 75 ਸਾਲ ਦੀ ਬਜੁਰਗ ਮਹਿਲਾ ਸੀ ਦਾ ਕਰੋਨਾ ਟੈਸਟ ਪਾਜੀਟਿਵ ਆਇਆ ਅਤੇ ਪਿਛਲੇ ਦਿਨ ਉਸ ਦੀ ਅਮ੍ਰਿਤਸਰ ਵਿਖੇ ਇਲਾਜ ਦੋਰਾਨ ਮੋਤ ਹੋ ਗਈ ਸੀ। ਇਸ ਤੋਂ ਬਾਅਦ ਜਿਲ•ਾ ਪ੍ਰਸਾਸਨ ਵੱਲੋਂ ਪਰਿਵਾਰ ਦੇ ਸਾਰੇ ਨਜਦੀਕੀ ਸੰਪਰਕ , ਸੇਖਾ ਮੁਹੱਲੇ ਦੀ ਗਲੀ, ਖੇਤਰ, ਜੁਗਿਆਲ ਵਿਖੇ ਉਪਰੋਕਤ ਪਰਿਵਾਰ ਦੀ ਨੁੰਹ ਦਾ ਪਰਿਵਾਰ, ਪਰਿਵਾਰ ਦਾ ਇੱਕ ਲੜਕਾ ਜੋ ਆਢਤੀਆਂ ਸੀ ਉਸ ਸਬੰਧੀ ਮੰਡੀ ਦੇ ਲਿੰਕ, ਇੱਕ ਬੇਟਾ ਕਰਿਆਨਾ ਦਾ ਕੰਮ ਕਰਨਾ ਸੀ ਉਨ•ਾਂ ਦਾ ਲਿੰਕ ਆਦਿ। ਇਸ ਤੋਂ ਇਲਾਵਾ ਰਾਜ ਰਾਣੀ ਦੇ ਇਲਾਜ ਦੋਰਾਨ ਕਿਹੜੀਆਂ ਕਿਹੜੀਆਂ ਸਿਹਤ ਸੇਵਾਵਾਂ ਜਿਸ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਦੋਨੋ ਤਰ•ਾਂ ਦੇ ਹਸਪਤਾਲ ਸਾਮਿਲ ਸੀ  ਆਦਿ ਦੀ ਜਾਂਚ ਕਰਵਾਈ ਗਈ ਹੈ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
 ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁਜਾਨਪੁਰ ਵਿੱਖੇ ਕਰੋਨਾ ਪਾਜੀਟਿਵ ਆਉਂਣ ਤੋਂ ਬਾਅਦ ਜਿਲ•ਾ ਪ੍ਰਸਾਸਨ ਵੱਲੋਂ ਰਾਜ ਰਾਣੀ ਦੇ ਪਰਿਵਾਰ ਦੇ ਕਰੀਬ 116 ਸੰਪਰਕ ਲੋਕਾਂ  ਵਿੱਚੋਂ ਅੱਜ ਤੱਕ ਕਰੀਬ  99 ਸੈਂਪਲ ਲਏ ਗਏ ਹਨ ਜਿਸ ਵਿੱਚੋਂ 6 ਕੇਸ ਪਾਜੀਟਿਵ ਆਏ ਹਨ ਜੋ ਪਰਿਵਾਰਿਕ ਮੈਂਬਰ ਹਨ। 62 ਦੇ ਕਰੀਬ ਲੋਕ ਨੈਗਟਿਵ ਆਏ ਹਨ। ਪਰਿਵਾਰ ਦੇ ਕੂਝ ਮੈਂਬਰ ਨੈਗਟਿਵ, ਸਿਵਲ ਹਸਪਤਾਲ ਦਾ ਸਟਾਫ ਨੈਗਟਿਵ, ਪ੍ਰਾਈਵੇਟ ਨਰਸਿੰਗ ਹੋਮ ਦੀ ਟੀਮ ਦੀ ਵੀ ਰਿਪੋਰਟ ਨੈਗਟਿਵ ਆਈ ਹੈ। ਇਸ ਤੋਂ ਬਾਅਦ ਆਢਤੀਆਂ ਦਾ ਲਿੰਕ ਅਤੇ ਕਰਿਆਨਾ ਦੀ ਦੁਕਾਨ ਜਿਸ ਤੇ ਪੋਜ ਮਸੀਨ ਨਾਲ ਕਰੀਬ 40 ਬੰਦਿਆਂ ਨੂੰ ਕਣਕ ਵੰਡੀ ਗਈ ਸੀ ਉਹ ਵੀ ਸਾਰੇ ਨੇਗਟਿਵ ਆਏ ਹਨ। ਇਸ ਤਰ•ਾਂ  27 ਲੋਕਾਂ ਦੀ ਮੈਡੀਕਲ ਰਿਪੋਰਟ ਆਉਂਣੀ ਬਾਕੀ ਹੈ 4 ਲੋਕਾਂ ਦੀ ਰੀਸੈਂਪਲਿੰਗ ਭੇਜੀ ਹੋਈ ਹੈ। ਇਸ ਤੋਂ ਇਲਾਵਾ ਜਿਨ•ਾਂ ਲੋਕਾਂ ਦੇ ਅੱਜ ਤੱਕ ਮੈਡੀਕਲ ਰਿਪੋਰਟ ਨਹੀਂ ਆਈ ਉਹ ਵੀ ਜਲਦੀ ਆ ਜਾਵੇਗੀ
ਉਨ•ਾਂ ਦੱਸਿਆ ਕਿ ਉਪਰੋਕਤ ਰਿਪੋਰਟ ਨੂੰ ਦੇਖਦਿਆ ਹੋਇਆ ਜਿਲ•ਾ ਪ੍ਰਸਾਸਨ ਵੱਲੋਂ ਇੱਕ ਕੋਨਟੈਨਮੈਂਟ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਜਿੱਥੇ ਸੁਜਾਨਪੁਰ ਅੰਦਰ ਕਰਫਿਓ ਦੋਰਾਨ ਸਾਰੀਆਂ ਛੋਟਾਂ ਵਾਪਿਸ ਲਈਆਂ ਗਈਆਂ ਸਨ ਹੁਣ ਇੱਕ ਕੰਨਟੇਨਮੈਂਟ ਪਲਾਨ ਅਧੀਨ ਸੁਜਾਨਪੁਰ ਖੇਤਰ ਨੂੰ ਵੱਖ ਵੱਖ ਖੇਤਰਾਂ ਵਿੱਚ ਵੰਡਿਆ ਗਿਆ ਹੈ ਜਿਸ ਚਲਦਿਆਂ ਮੁਹੱਲਾ ਸੇਖਾਂ ਅਤੇ ਉਸ ਦੇ ਚਾਰੋਂ ਤਰਫ ਦੇ ਕਰੀਬ 500 ਤੋਂ 600 ਘਰ ਨੂੰ ਛੱਡ ਕੇ ਬਾਕੀ ਸੁਜਾਨਪੁਰ ਵਿੱਚ ਲੋਕ ਹਿੱਤ ਨੂੰ ਧਿਆਨ ਚੋਂ ਰੱਖਦਿਆਂ ਛੋਟਾਂ ਦਿੱਤੀਆਂ ਜਾਣਗੀਆ। ਇਸ ਤੋਂ ਇਲਾਵਾ ਮੁਹੱਲਾ ਸੇਖਾਂ ਤੋਂ ਇਲਾਵਾ ਜਿਹੜਾ ਆਲੇ ਦੁਆਲੇ ਦਾ ਇਲਾਕਾ ਸੀਲ ਕੀਤਾ ਜਾਵੇਗਾ ਉਸ ਇਲਾਕੇ ਵਿੱਚ ਕਰਫਿਓ ਪੂਰੀ ਤਰ•ਾਂ ਨਾਲ ਲਾਗੂ ਰਹੇਗਾ ਅਤੇ ਉਨ•ਾਂ ਲੋਕਾਂ ਦੀਆਂ ਜਰੂਰਤ ਦੀਆਂ ਚੀਜਾਂ ਉਨ•ਾਂ ਲੋਕਾਂ ਦੇ ਘਰ ਤੱਕ ਹੀ ਮੁਹੇਈਆਂ ਕਰਵਾਈਆਂ ਜਾਣਗੀਆਂ।
ਉਨ•ਾਂ ਕਿਹਾ ਕਿ ਜੁਗਿਆਲ ਵਿਖੇ ਟੀ 3 ਕਲੋਨੀ ਜੁਗਿਆਲ ਵਿੱਚ ਵੀ ਇੱਕ ਮਹਿਲਾ ਪਾਜੀਟਿਵ ਪਾਈ ਗਈ ਸੀ ਜੋ ਕਿ ਰਾਜ ਰਾਣੀ ਦੀ ਕੁੜਮਣੀ ਲਗਦੀ ਸੀ। ਉਸ ਖੇਤਰ ਨੂੰ ਏਕਾਂਤਵਾਸ ਕੀਤਾ ਹੈ ਅਤੇ ਅੱਗੇ ਸੰਪਰਕ ਲੋਕਾਂ ਤੱਕ ਪਹੁੰਚ ਕੀਤੀ ਹੈ ਅਤੇ ਉਹਨ•ਾਂ ਦੀ ਵੀ ਕਰੋਨਾ ਰਿਪੋਰਟ ਨੇਗੇਟਿਵ ਆਈ ਹੈ।  ਉਨ੍ਰਾਂ ਦੱਸਿਆ ਕਿ ਸਰਵੇ ਦੋਰਾਨ ਇਹ ਪਾਇਆ ਗਿਆ ਹੈ ਕਿ ਇਹ ਬੀਮਾਰੀ ਕਿਵੇ ਇਸ ਪਰਿਵਾਰ ਵਿੱਚ ਆਈ ਤੇ ਕਿਸ ਤਰ•ਾਂ ਅੱਗੇ ਵਧੀ , ਕਿਵੇ ਸੰਪਰਕ ਸੁਤਰਾਂ ਰਾਹੀ ਅੱਗੇ ਚਲੀ ਹੈ। ਸਿਹਤ ਵਿਭਾਗ ਦੀ ਟੀਮ ਅਨੁਸਾਰ ਜਾਂਚ ਦੋਰਾਨ ਬੀਮਾਰੀ ਦੇ ਵਿਦੇਸੀ ਲਿੰਕ ਵੀ ਪਾਇਆ ਗਿਆ ਹੈ, ਉਨ•ਾਂ  ਦੱਸਿਆ ਜਨਵਰੀ ਮਹੀਨੇ ਇਸ ਪਰਿਵਾਰ ਦੇ ਘਰ ਮੈਰਿਜ ਸੀ ਅਤੇ ਇਸ ਮੈਰਿਜ ਵਿੱਚ ਇੱਕ ਵਿਅਕਤੀ ਬਾਹਰ ਵਿਦੇਸ ਤੋਂ ਆਇਆ ਸੀ ਉਸ ਵਿਅਕਤੀ ਤੋਂ ਇਹ ਬੀਮਾਰੀ ਇੱਕ ਦੂਸਰੇ ਤੋਂ ਅੱਗੇ ਵਧੀ ਹੈ ਇਸ ਦੀ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਦਾ ਕੋਈ ਹੋਰ ਲਿੰਕ ਤਾਂ ਨਹੀਂ ਹੈ।

  

Related posts

Leave a Reply