ਰਾਜ ਰਾਣੀ ਦੇ ਪਰਿਵਾਰ ਦੇ 5 ਹੋਰ ਮੈਂਬਰ ਕਰੋਨਾ ਵਾਈਰਸ ਨਾਲ ਪਾਜੀਟਿਵ

ਸੁਕਰਵਾਰ ਨੂੰ ਜਿਲ•ਾ ਪਠਾਨਕੋਟ ਵਿੱਚ 8 ਹੋਰ ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ  
 ਜਿਲ•ਾ ਪਠਾਨਕੋਟ ਵਿੱਚ  ਕਰੋਨਾ ਪਾਜੀਟਿਵ ਮਰੀਜਾਂ ਦੀ ਸੰਖਿਆ ਹੋਈ 14
ਸੁਜਾਨਪੁਰ ਨਿਵਾਸੀ ਰਾਜ ਰਾਣੀ ਜੋ ਕਰੋਨਾਂ ਪਾਜੀਟਿਵ ਸੀ ਦੀ ਇਲਾਜ ਕਰਵਾਉਂਣ ਦੋਰਾਨ ਹੋ ਚੁੱਕੀ ਹੈ ਮੋਤ
ਪਠਾਨਕੋਟ, 10 ਅਪ੍ਰੈਲ (RAJINDER RAJAN BUREAU CHIEF)
ਸੁਜਾਨਪੁਰ ਵਿਖੇ ਕਰੋਨਾ ਵਾਈਰਸ ਨਾਲ 75 ਸਾਲ ਦੀ ਬਜੂਰਗ ਮਹਿਲਾ ਦੀ ਕਰੋਨਾ ਵਾਈਰਸ ਨਾਲ ਮੋਤ ਹੋ ਗਈ ਸੀ , ਅਤੇ ਇਸ ਤੋਂ ਬਾਅਦ 7 ਅਪ੍ਰੈਲ ਨੂੰ ਮਿਲੀ ਰਿਪੋਰਟ ਅਨੁਸਾਰ ਰਾਜ ਰਾਣੀ ਦੇ ਪਰਿਵਾਰ ਦੇ ਮੈਂਬਰਾਂ ਦੀ ਕਰੋਨਾ ਰਿਪੋਰਟ ਆਈ ਹੈ ਜਿਸ ਵਿੱਚ ਮਹਿਲਾ ਦਾ ਪਤੀ ਪ੍ਰੇਮ ਪਾਲ ਪੋਜਟਿਵ ਆਇਆ ਸੀ ਅਤੇ ਇਸ ਪਰਿਵਾਰ ਦੇ ਕਰੀਬ 5-6 ਮੈਂਬਰਾਂ ਦੇ ਟੈਸਟ ਰੀਸੈਂਪਲਿੰਗ ਲਈ ਭੇਜੇ ਗਏ ਸਨ। ਜਿਸ ਤੋਂ ਬਾਅਦ ਰਿਪੋਰਟ ਆਉਂਣ ਤੇ ਰਾਜ ਰਾਣੀ ਦੇ ਪਰਿਵਾਰ ਦੇ 5 ਮੈਂਬਰ ਹੋਰ ਕਰੋਨਾ ਵਾਈਰਸ ਨਾਲ ਪਾਜੀਟਿਵ ਪਾਏ ਗਏ ਹਨ। ਜਿਕਰਯੋਗ ਹੈ ਕਿ ਅੱਜ 10 ਅਪ੍ਰੈਲ ਨੂੰ ਜਿਲ•ਾ ਪਠਾਨਕੋਟ ਵਿੱਚ 8 ਲੋਕਾਂ ਦੇ ਹੋਰ ਰਿਪੋਰਟਾਂ ਆਈਆਂ ਹਨ ਅਤੇ ਉਹ ਲੋਕ ਕਰੋਨਾ ਪਾਜੀਟਿਵ ਪਾਏ ਗਏ ਹਨ ਇਸ ਤਰ•ਾਂ ਹੁਣ ਜਿਲ•ਾ ਪਠਾਨਕੋਟ ਵਿੱਚ ਕਰੋਨਾ ਵਾਈਰਸ ਨਾਲ ਪੀੜਿਤ ਲੋਕਾਂ ਦੀ ਸੰਖਿਆ 14 ਹੋ ਗਈ ਹੈ।
ਜਾਣਕਾਰੀ ਦਿੰਦਿਆਂ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਪਿਛਲੇ ਦਿਨਾਂ ਦੋਰਾਨ ਆਈ ਰਿਪੋਰਟ ਦੇ ਅਨੁਸਾਰ ਰਾਜ ਰਾਣੀ ਦੇ ਪਰਿਵਾਰ ਦੇ ਮੈਂਬਰ ਰਿਸਵ (23),ਜੋਤੀ (34), ਪਰਵੀਨ (53), ਪ੍ਰੋਮਿਲਾ ਸਰਮਾ (50) ਅਤੇ ਸੁਰੇਸ (54) ਕਰੋਨਾ ਵਾਈਰਸ ਪਾਜੀਟਿਵ ਪਾਏ ਗਏ ਹਨ।
ਉਨ•ਾਂ ਦੱਸਿਆ ਕਿ ਅੱਜ 10 ਅਪ੍ਰੈਲ ਨੂੰ ਆਈ ਰਿਪੋਰਟ ਵਿੱਚ ਸੇਖਾ ਮੁਹੱਲਾ ਸੁਜਾਨਪੁਰ ਨਿਵਾਸੀ ਸੁਭਾਸ ਚੰਦਰ (67) ਅਤੇ ਗਨੇਸ ਕੁਮਾਰ (55) ਸਾਲ ਇਹ ਦੋਨੋਂ ਲੋਕ ਮੁਹੱਲਾ ਸੇਖਾ ਨਿਵਾਸੀ ਪ੍ਰੇਮ ਪਾਲ ਦੇ ਸੰਪਰਕ ਵਿੱਚ ਸਨ, ਇਸ ਤੋਂ ਇਲਾਵਾ ਮੁਹੱਲਾ ਸੇਖਾ ਸੁਜਾਨਪੁਰ ਨਿਵਾਸੀ ਕਮਲੇਸ ਕੁਮਾਰੀ (57),ਹਰਸ (18), ਜੋਤੀ ਗੁਪਤਾ (39) ਅਕਰਿਤੀ (15) ਅਤੇ ਰਾਮ ਪਿਆਰੀ (77) ਸਾਲ ਇਹ ਪੰਜ ਲੋਕ ਰਾਜ ਰਾਣੀ ਦੇ ਸੰਪਰਕ ਵਿੱਚ ਸਨ ਇਸ ਤੋਂ ਇਲਾਵਾ ਇੱਕ ਵਿਅਕਤੀ ਰਾਜ ਕੁਮਾਰ (56) ਅਨੰਦਪੁਰ ਰੜ•ਾਂ ਪਠਾਨਕੋਟ ਦਾ ਨਿਵਾਸੀ ਹੈ।
ਉਨ•ਾਂ ਕਿਹਾ ਕਿ ਲੋਕਾਂ ਨੂੰ ਅਪੀਲ ਹੈ ਕਿ ਅਸੀਂ ਕਰੋਨਾ ਵਾਈਰਸ ਦੇ ਵਿਸਥਾਰ ਤੇ ਤਦ ਹੀ ਕੰਟਰੋਲ ਕਰ ਸਕਦੇ ਹਾਂ ਅਗਰ ਅਸੀਂ ਕਰਫਿਓ ਦੋਰਾਨ ਪੂਰੀ ਤਰ•ਾਂ ਨਾਲ ਆਪਣੇ ਘਰ•ਾਂ ਅੰਦਰ ਰਹਾਗੇ ਅਤੇ ਬਾਹਰ ਨਹੀਂ ਨਿਕਲਾਗੇ। ਉਨ•ਾਂ ਕਿਹਾ ਕਿ ਸੋਸਲ ਡਿਸਟੈਂਸ ਰੱਖ ਕੇ ਹੀ ਅਸੀਂ ਇਸ ਬੀਮਾਰੀ ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ।

Related posts

Leave a Reply