ਰਿਲਾਇੰਸ ਜੀਓ ਦਾ ਵੱਡੇ ਐਲਾਨ, 5 ਸਤੰਬਰ ਤੋਂ ਗੀਗਾ ਫਾਈਬਰ ਸ਼ੁਰੂ

ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦੀ ਸਾਲਾਨਾ ਮੀਟੰਗ ‘ਚ ਅੱਜ ਜੀਓ ਗੀਗਾ ਫਾਈਬਰ ਸੇਵਾ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਦੇਸ਼ ‘ਚ ‘ਜੀਓ ਗੀਗਾ ਫਾਈਬਰ’ ਸੇਵਾ 5 ਸਤੰਬਰ 2019 ਤੋਂ ਸ਼ੁਰੂ ਹੋਵੇਗੀ। ਇਸ ਦੀ ਰਿਲੀਜ਼ ਵਾਲੇ ਦਿਨ ਹੀ ਗਾਹਕ ਘਰ ਬੈਠੇ ਮਨਪਸੰਦ ਫ਼ਿਲਮਾਂ ਦੇਖ ਸਕਣਗੇ।

ਨਵੀਂ ਦਿੱਲੀ : ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦੀ ਸਾਲਾਨਾ ਮੀਟੰਗ ‘ਚ ਅੱਜ ਜੀਓ ਗੀਗਾ ਫਾਈਬਰ ਸੇਵਾ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਦੇਸ਼ ‘ਚ ‘ਜੀਓ ਗੀਗਾ ਫਾਈਬਰ’ ਸੇਵਾ 5 ਸਤੰਬਰ 2019 ਤੋਂ ਸ਼ੁਰੂ ਹੋਵੇਗੀ। ਇਸ ਦੀ ਰਿਲੀਜ਼ ਵਾਲੇ ਦਿਨ ਹੀ ਗਾਹਕ ਘਰ ਬੈਠੇ ਮਨਪਸੰਦ ਫ਼ਿਲਮਾਂ ਦੇਖ ਸਕਣਗੇ। ਜੀਓ ਨੇ ਇਸ ਸਰਵਿਸ ਦਾ ਨਾਂ ‘ਫਸਟ ਡੇ ਫਸਟ ਸ਼ੋਅ’ ਰੱਖਿਆ ਹੈ। ਇੰਨਾਂ ਹੀ ਨਹੀ ‘ਜੀਓ ਗੀਗਾ ਫਾਈਬਰ’ ‘ਚ ਮਲਟੀਪਾਰਟੀ ਵੀਡੀਓ ਕਾਨਫਰੰਸ ਕਾਲ, ਲਾਈਵ ਗੇਮਿੰਗ ਤੇ ਸਮਾਰਟ ਹੋਮ ਸੌਲਿਊਸ਼ਨਜ਼ ਜਿਹੀਆਂ ਸੁਵੀਧਾਵਾਂ ਵੀ ਮਿਲਣਗੀਆਂ।

ਜੀਓ ਗੀਗਾ ਫਾਈਬਰ’ ਸੇਵਾ ‘ਚ ‘ਫ਼ਾਰਏਵਰ ਪਲਾਨ’ ਚੁਣਨ ਵਾਲੇ ਗਾਹਕਾਂ ਨੂੰ 4K ਟੀਵੀ ਅਤੇ 4K ਸੈਟਅੱਪ ਬਾਕਸ ਫਰੀ ਦਿੱਤਾ ਜਾਵੇਗਾ। ਇੰਨਾ ਹੀ ਨਹੀਂ, ਇਸ ਸਰਵਿਸ ‘ਚ ਗਾਹਕਾਂ ਨੂੰ ਅਲਟ੍ਰਾ ਹਾਈ ਡੈਫੀਨੇਸ਼ਨ ਐਂਟਰਟੇਨਮੈਂਟ ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਇਸ ਦੇ ਤਹਿਤ ਯੂਜ਼ਰ ਨੂੰ 100 GBPS ਤਕ ਦੀ ਤੇਜ਼ ਬ੍ਰਾਡਬੈਂਡ ਸਪੀਡ ਮਿਲੇਗੀ।

ਇਹ ਸੇਵਾ ਦੇ ਪਲਾਨਜ਼ 700 ਰੁਪਏ ਤੋਂ ਸ਼ੁਰੂ ਹੋ ਕੇ 10 ਹਜ਼ਾਰ ਰੁਪਏ ਤਕ ਹੋਣਗੇ। ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ 5 ਸਤੰਬਰ ਤੋਂ ‘ਜੀਓ ਗੀਗਾ ਫਾਈਬਰ’ ਸੇਵਾ ਦੀਆਂ ਕੀਮਤਾਂ ਦਾ ਪੂਰਾ ਬਿਓਰਾ jio.com ‘ਤੇ ਮਿਲੇਗਾ। ਨਾਲ ਹੀ ਜੀਓ ਫਾਈਬਰ ਫਿਕਸਡ ਲਾਈਨ ਤੋਂ ਦੇਸ਼ ‘ਚ ਕਿਤੇ ਵੀ ਕਾਲ ਕਰਨਾ ਪੂਰੀ ਜ਼ਿੰਦਗੀ ਫਰੀ ਰਹੇਗਾ।

Related posts

Leave a Reply