ਰੇਲਵੇ ਵਿੱਚ ਨੋਕਰੀ ਲਗਵਾਉਣ ਦਾ ਝਾਂਸਾ ਦੇ ਕੇ 8 ਲੱਖ ਠੱਗੇ , ਪਤੀ-ਪਤਨੀ ਵਿਰੁੱਧ ਮਾਮਲਾ ਦਰਜ

ਰੇਲਵੇ ਵਿੱਚ ਨੋਕਰੀ ਲਗਵਾਉਣ ਦਾ ਝਾਂਸਾ ਦੇ ਕੇ 8 ਲੱਖ ਠੱਗੇ , ਪਤੀ-ਪਤਨੀ ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ 10 ਨਵੰਬਰ ( ਅਸ਼ਵਨੀ ) :– ਰੇਲਵੇ ਵਿੱਚ ਨੋਕਰੀ ਲਗਵਾਉਣ ਦਾ ਝਾਂਸਾ ਦੇ ਕੇ 8 ਲੱਖ ਠੱਗੇ ਮਾਰਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਧਾਰੀਵਾਲ ਦੀ ਪੁਲਿਸ ਵੱਲੋਂ ਪਤੀ-ਪਤਨੀ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ । ਗੁਰਪਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਉਦੋਵਾਲ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀਂ ਦਸਿਆਂ ਕਿ ਅਸ਼ਵਨੀ ਸ਼ਰਮਾ ਪੁੱਤਰ ਕਿਸ਼ਨ ਚੰਦ ਅਤੇ ਮਮਤਾ ਸ਼ਰਮਾ ਅਸ਼ਵਨੀ ਸ਼ਰਮਾ ਵਾਸੀ ਚਵਿੰਡਾ ਦੇਵੀ ਨੇ ਉਸ ਨੂੰ ਰੇਲਵੇ ਵਿਭਾਗ ਵਿੱਚ ਨੋਕਰੀ ਲਗਵਾਉਣ ਦਾ ਝਾਂਸਾ ਦੇ ਕੇ 8 ਲੱਖ ਰੁਪਏ ਲੇ ਕੇ ਉਸ ਨਾਲ ਠੱਗੀ ਮਾਰੀ ਹੈ ਬਾਅਦ ਵਿੱਚ ਪੇਸੇ ਵਾਪਿਸ ਦੇਣ ਦਾ ਭਰੋਸਾ ਦੇ ਕਿ ਇਕ ਨਿੱਜੀ ਬੈਂਕ ਦਾ ਚੈੱਕ ਉਸ ਨੂੰ ਦੇ ਦਿੱਤਾ ਜੋ ਖਾਤੇ ਵਿੱਚ ਪੇਸੇ ਨਾ ਹੋਣ ਕਾਰਨ ਬਾਉਂਸ ਹੋ ਗਿਆ । ਸਹਾਇਕ ਸਬ ਇੰਸਪੈਕਟਰ ਬਲਵੀਰ ਸਿੰਘ ਨੇ ਦਸਿਆਂ ਕਿ ਗੁਰਪਿੰਦਰ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਪੁਲਿਸ ਕਪਤਾਨ ਇੰਵੇਸਟੀਗੇਸ਼ਨ ਗੁਰਦਾਸਪੁਰ ਵੱਲੋਂ ਕਰਨ ਉਪਰੰਤ ਉਕਤ ਪਤੀ-ਪਤਨੀ ਦੇ ਵਿਰੁੱਧ ਧਾਰਾ 420 , 406
ਅਤੇ 506 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply