ਰੋਸ ਮੁਜ਼ਾਹਰੇ ਕਰਨ ਦਾ ਮਕਸਦ ਹੈ ਕਿ ਬੋਲਿਆਂ ਤੇ ਸੱਤਾ ਦੇ ਨਸ਼ੇ ਵਿੱਚ ਅੰਨੀਆ ਸਰਕਾਰਾਂ ਨੂੰ ਸੁਨੇਹਾ ਦਿੱਤਾ ਜਾ ਸਕੇ : ਵਾਹਲਾ

ਰੋਸ ਮੁਜ਼ਾਹਰੇ ਕਰਨ ਦਾ ਮਕਸਦ ਹੈ ਕਿ ਬੋਲਿਆਂ ਤੇ ਸੱਤਾ ਦੇ ਨਸ਼ੇ ਵਿੱਚ ਅੰਨੀਆ ਸਰਕਾਰਾਂ ਨੂੰ ਸੁਨੇਹਾ ਦਿੱਤਾ ਜਾ ਸਕੇ : ਵਾਹਲਾ
ਗੁਰਦਾਸਪੁਰ 17 ਜੂਨ ( ਅਸ਼ਵਨੀ ) :– ਆਮ ਆਦਮੀ ਪਾਰਟੀ ਜਿਲਾ ਗੁਰਦਾਸਪੁਰ ਵੱਲੋਂ ਲੜੀਵਾਰ ਭੁੱਖ-ਹੜਤਾਲ ਪਾਰਟੀ ਦੇ ਦਿਸ਼ਾ ਨਿਰਦੇਸ਼ ਤੇ ਅੱਜ ਤੀਜੇ ਦਿਨ 24 ਘੰਟੇ ਭਾਵ ਦਿਨ ਰਾਤ ਵਿੱਚ ਤਬਦੀਲ ਕੀਤਾ ਗਿਆ ਹੈ ।

ਇਸ ਸੰਬੰਧ ਵਿੱਚ ਜਿਲਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਨੇ ਦਸਿਆਂ ਕਿ ਜਿਲਾ ਗੁਰਦਾਸਪੁਰ ਅੰਦਰ ਸਾਰੇ ਹਲਕਿਆ ਦੇ ਸਰਗਰਮ ਵਰਕਰਾ ਦੀਆ ਡਿਊਟੀਆਂ ਵਿੰਗ ਵਾਇਜ ਲੱਗਾ ਦਿੱਤੀਆਂ ਗਈਆਂ ਹਨ ਜੋ ਰਾਤ ਦਿਨ ਪਾਰਟੀ ਦੇ ਅਗਲੇ ਹੁਕਮਾਂ ਤੱਕ ਜਾਰੀ ਰੱਖੀਆਂ ਜਾਣਗੀਆਂ ।

ਅੱਜ ਤੀਜੇ ਦਿਨ ਦੇ ਧਰਨੇ ਵਿੱਚ ਜੋ ਪੂਰਾ ਦਿਨ ਵੰਡ ਅਨੂਸਾਰ ਬਟਾਲਾ ਦੇ ਵਲੰਟੀਅਰਾ ਦੇ ਸਹਿਯੋਗ ਨਾਲ ਭੁੱਖ-ਹੜਤਾਲ ਸ਼ੁਰੂ ਕੀਤੀ ਗਈ ਜਿਸ ਵਿੱਚ ਮੇਨੈਜਰ ਅਤਰ ਸਿੰਘ , ਜਗਜੀਤ ਸਿੰਘ , ਰਜਿੰਦਰ ਜੰਬਾ , ਪ੍ਰਦੀਪ ਕੁਮਾਰ , ਬਲਵਿੰਦਰ ਸਿੰਘ ਮਿੰਟਾਂ , ਗੁਰਦਰਸ਼ਨ ਸਿੰਘ , ਮਨਦੀਪ ਸਿੰਘ ਗਿੱਲ , ਸਰਦੂਲ ਸਿੰਘ ਐਮ ਸੀ , ਰਕੇਸ਼ ਕੁਮਾਰ , ਅਜੀਤ ਕੁਮਾਰ , ਸੁਖਵੰਤ ਸਿਂਘ , ਨਰਿੰਦਰ ਸਿੰਘ , ਚੈਂਚਲ ਸਿੰਘ , ਬਲਵੰਤ ਸਿੰਘ ਜੇ ਈ , ਡਾ ਕੁਲਵਿੰਦਰ ਸਿੰਘ ਰਿਆੜ , ਡਾ ਜਗਦੀਸ਼ ਸਿੰਘ , ਰਾਜਬੀਰ ਸਿੰਘ , ਨਰਿੰਦਰ ਸਿੰਘ , ਕੁਲਵੰਤ ਸਿੰਘ , ਦਵਿੰਦਰ ਸਿੰਘ ਮੱਟੂ ਜਿਲਾ ਐਸ ਸੀ ਵਿੰਗ ਅਤੇ ਕੁਲਵੰਤ ਸਿੰਘ ਆਦਿ ਹਾਜ਼ਰ ਸਨ । ਕਸ਼ਮੀਰ ਸਿੰਘ ਵਾਹਲਾ ਨੇ ਦਸਿਆਂ ਕਿ ਦੀ ਭੁਖਹੜਤਾਲਾ ਤੇ ਰੋਸ ਮੁਜ਼ਾਹਰੇ ਕਰਨ ਦਾ ਮਕਸਦ ਹੈ ਕਿ ਬੋਲਿਆਂ ਤੇ ਸੱਤਾ ਦੇ ਨਸ਼ੇ ਵਿੱਚ ਅੰਨੀਆ ਸਰਕਾਰਾਂ ਨੂੰ ਸੁਨੇਹਾ ਦਿੱਤਾ ਜਾ ਸਕੇ ਤਾਂ ਜੋ ਸਰਕਾਰ ਦੋ ਲੱਖ ਵਿਦਿਆਰਥੀਆ ਦਾ ਵਜ਼ੀਫ਼ਾ ਜਾਰੀ ਕਰੇ ਇਸ ਸਮੇਂ ਧੀਰਜ ਵਰਮਾ ,ਪ੍ਰਗਟ  ਸਿੰਘ ਅਤੇ ਜਗਜੀਤ ਸਿੰਘ ਵਾਰਡ ਪ੍ਰਧਾਨ ਆਦਿ ਵੀ ਹਾਜ਼ਰ ਸਨ ।

Related posts

Leave a Reply