“ਰੱਬ ਤੇ ਪੁਜਾਰੀਵਾਦ” ਵਿਸ਼ੇ ਤੇ ਗੁਰਦਾਸਪੁਰ ਚ ਮੀਟਿੰਗ

ਗੁਰਦਾਸਪੁਰ ( ਬਾਲਮ ): ਤਰਕਸ਼ੀਲ ਸੋਸਾਇਟੀ ਇਕਾਈ ਗੁਰਦਾਸਪੁਰ ਦੀ  ਮੀਟਿੰਗ  ਅੰਬੇਡਕਰ ਭਵਨ ਵਿਖੇ, ਪ੍ਰਧਾਨ ਤਰਲੋਚਨ ਸਿੰਘ ਦੀ ਅਗਵਾਈ ਹੇਠ ਹੋਈ। ਜਿਸ ਵਿਚ “ਰੱਬ ਤੇ ਪੁਜਾਰੀਵਾਦ”ਵਿਸ਼ਾ ਰੱਖਿਆ ਗਿਆ। ਇਸ ਮੀਟਿੰਗ ਵਿੱਚ ਚਰਚਾ ਕੀਤੀ ਗਈ ਕਿ ਕਿਸ ਤਰ੍ਹਾਂ ਪੁਜਾਰੀ ਰੱਬ ਦੇ ਨਾਂ ਤੇ ਝੂਠ ਬੋਲ ਕੇ ਤੇ ਵਹਿਮ-ਭਰਮ ਫੈਲਾ ਕੇ ਭੋਲੇ ਭਾਲੇ ਲੋਕਾਂ ਨੂੰ ਲੁੱਟਦਾ ਹੈ।

ਪੁਜਾਰੀ ਆਪਣੀ ਰੋਜ਼ੀ-ਰੋਟੀ ਚਲਾਉਣ ਲਈ ਰੱਬ ਅਤੇ ਧਰਮ ਦਾ ਸਹਾਰਾ ਲੈਂਦਾ ਹੈ। ਸਾਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਚੇਤਨ ਕਰਨ ਦੀ ਲੋੜ ਹੈ ਤਾਂ ਜੋ ਲੋਕ ਸਹੀ ਗ਼ਲਤ ਦੀ ਪਰਖ ਕਰ ਸਕਣ ਤੇ ਅਜਿਹੀ ਲੁੱਟ- ਖਸੁੱਟ ਤੋਂ ਬੱਚ ਸਕਣ। ਇਸ ਮੀਟਿੰਗ ਵਿੱਚ ਮੈਂਬਰ ਪ੍ਰੇਮ ਚੰਦ ਥਾਪਾ,ਸੁੱਚਾ ਸਿੰਘ, ਅਰੁਣ ਕੁਮਾਰ,ਰਾਜੂ ਝਾਖੋਲਾੜੀ,ਰਾਜ ਕੁਮਾਰ ਛੋਟੇਪੁਰ,ਡਾ਼ ਰਤਨ ਸਿੰਘ, ਹਰਭਜਨ ਸਿੰਘ, ਰਮਨਦੀਪ ਸਿੰਘ, ਰਾਜਦੀਪ ਸਿੰਘ ਤੇ ਹੋਰ ਵੀ ਸਾਥੀ ਮੌਜੂਦ ਸਨ।

Related posts

Leave a Reply