ਲਖਵਿੰਦਰ ਸਿੰਘ ਵੱਲੋਂ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇ ਤੌਰ ਤੇ ਅਹੁਦਾ ਸੰਭਾਲਿਆ

ਲਖਵਿੰਦਰ ਸਿੰਘ ਵੱਲੋਂ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇ ਤੌਰ ਤੇ ਅਹੁਦਾ ਸੰਭਾਲਿਆ
ਕਾਹਨੂੰਵਾਨ 20 ਜੁਲਾਈ (ਅਸ਼ਵਨੀ  )
ਅੱਜ ਲਖਵਿੰਦਰ ਸਿੰਘ ਵੱਲੋਂ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਾਹਨੂੰਵਾਨ 1 ਦੇ ਤੌਰ ਤੇ ਅਹੁੱਦਾ ਸੰਭਾਲ ਲਿਆ। ਇਸ ਮੌਕੇ ਬੀ.ਪੀ.ਈ.ਓ. ਲਖਵਿੰਦਰ ਸਿੰਘ ਨੇ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।

ਉਨ੍ਹਾਂ ਕਿਹਾ ਕਿ ਕਿਸੇ ਅਧਿਆਪਕ ਦਾ ਕੰਮ ਪੈਂਡਿਗ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਅਧਿਆਪਕ ਸਿੱਧੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਐਲੀ: ਮਦਨ ਲਾਲ ਸ਼ਰਮਾ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਬਲਬੀਰ ਸਿੰਘ ਵੱਲੋਂ ਲਖਵਿੰਦਰ ਸਿੰਘ ਨੂੰ ਅਹੁੱਦਾ ਸੰਭਾਲਣ ਤੇ ਵਧਾਈ ਦਿੱਤੀ।

ਇਸ ਮੌਕੇ ਹਰਪ੍ਰੀਤ ਸਿੰਘ ਪਰਮਾਰ , ਪ੍ਰਭਜੋਤ ਦੂਲਾਨੰਗਲ , ਅਸ਼ਵਨੀ ਫੱਜੂਪੁਰ , ਰਛਪਾਲ ਸਿੰਘ ਉਦੋਕੇ , ਬਲਵਿੰਦਰ ਸਿੰਘ , ਜਸਪਿੰਦਰ ਸਿੰਘ , ਗਗਨਦੀਪ ਸਿੰਘ , ਰਜਿੰਦਰ ਘੋੜਾ , ਵਰਿੰਦਰ ਕੁਮਾਰ , ਦਲਜੀਤ ਸਿੰਘ ਧੰਦਲ , ਬਾਊ ਦਲਬੀਰ ਸਿੰਘ , ਬਾਊ ਮਨਜਿੰਦਰ ਸਿੰਘ , ਰਜਵੰਤ , ਰਜਿੰਦਰ , ਸੁਨੀਤਾ , ਕਮਲਦੀਪ ਸਿੰਘ ਸੇਵਾਦਾਰ ਆਦਿ ਹਾਜ਼ਰ ਸਨ।

Related posts

Leave a Reply