ਲਖੀਮਪੁਰ ਦੇ ਸ਼ਹੀਦ ਕਿਸਾਨਾਂ ਅਤੇ ਪੱਤਰਕਾਰ ਨੂੰ ਇੰਸਾਫ਼ ਦਿਲਾਉਣ ਲਈ ਹਰ ਕੁਰਬਾਨੀ ਨੂੰ ਤਿਆਰ- ਡਾ. ਰਾਜ ਕੁਮਾਰ

ਲਖੀਮਪੁਰ ਦੇ ਸ਼ਹੀਦ ਕਿਸਾਨਾਂ ਅਤੇ ਪੱਤਰਕਾਰ ਨੂੰ ਇੰਸਾਫ਼ ਦਿਲਾਉਣ ਲਈ ਹਰ ਕੁਰਬਾਨੀ ਨੂੰ ਤਿਆਰ- ਡਾ. ਰਾਜ ਕੁਮਾਰ
ਪ੍ਰਦੇਸ਼ ਪ੍ਰਧਾਨ ਨਵਜੋਤ ਸਿੱਧੂ ਦੇ ਨਾਲ ਕੈਬਨਿਟ ਮੰਤਰੀ ਸਿੰਗਲਾ ਅਤੇ ਵਿਧਾਇਕ ਡਾ. ਰਾਜ ਕੁਮਾਰ ਨੇ ਵੀ ਕੀਤੀ ਸੀ ਭੁੱਖ ਹੜਤਾਲ
ਹੁਸ਼ਿਆਰਪੁਰ (ਬਿਉਰੋ )ਲਖੀਮਪੁਰ ਵਿੱਚ ਸ਼ਹੀਦ ਹੋਏ ਕਿਸਾਨਾਂ ਅਤੇ ਪੱਤਰਕਾਰ ਨੂੰ ਇਨਸਾਫ਼ ਦਿਲਵਾਉਣ ਲਈ ਕਾਂਗਰਸ ਪਾਰਟੀ ਅਤੇ ਇਕ-ਏਕ ਵਰਰ ਹਰ ਕੁਰਬਾਨੀ ਲਈ ਤਿਆਰ ਹੈ। ਜਦੋਂ ਤੱਕ ਹਤਿਆਰੇ ਸਲਾਖਾਂ ਦੇ ਪਿੱਛੇ ਨਹੀਂ ਪਹੁੰਚ ਜਾਂਦੇ ਉਦੋਂ ਤੱਕ ਕਾਂਗਰਸ ਚੁੱਪ ਨਹੀਂ ਬੈਠੇਗੀ। ਇਹ ਗੱਲ ਹਲਕਾ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਨੇ ਅੱਜ ਇੱਥੇ ਜਾਰੀ ਇਕ ਪ੍ਰੈਸ ਨੋਟ ਵਿੱਚ ਕਹੀ। ਜਿਕਰਯੋਗ ਹੈ ਕਿ ਕਿਸਾਨਾਂ ਅਤੇ ਪੱਤਰਕਾਰ ਨੂੰ ਇਨਸਾਫ ਦਿਲਵਾਉਣ ਲਈ ਸੂਹਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਮੌਨ ਵਰਤ ਅਤੇ ਭੱਖ ਹੜਤਾਲ ਰਖੀ ਗਈ ਸੀ। ਇਸ ਵਿੱਚ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਵਿਧਾਇਕ ਡਾ. ਰਾਜ ਕੁਮਾਰ ਵੀ ਭੱਖ ਹੜਤਾਲ ਤੇ ਬੈਠੇ ਸਨ। ਘਟਨਾ ਦੇ ਆਰੋਪੀ ਵੱਲੋਂ ਜਾਂਚ ਵਿੱਚ ਸ਼ਾਮਿਲ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਉਹਨਾਂ ਨੇ ਆਪਣੀ ਭੁੱਖ ਹੜਤਾਲ ਖੋਲੀ।


ਇਸ ਮੌਕੇ ਤੇ ਵਿਧਾਇਕ ਡਾ. ਰਾਜ ਨੇ ਕਿਹਾ ਕਿ ਕੇਂਦਰ ਅਤੇ ਯੂਪੀ ਦੀਆਂ ਭਾਜਪਾ ਸਰਕਾਰਾਂ ਕਿਸਾਨਾਂ ਦੀ ਆਵਾਜ਼ ਦਬਾਉਣਾ ਚਾਹੁੰਦੀਆਂ ਹਨ।  ਪਰ ਇਹ ਇਸ ਗੇਲ ਨੂੰ ਨਹੀਂ ਜਾਣਦੇ ਕਿ ਜੋ ਕੌਮਾਂ ਆਪਣੇ ਹੱਕਾਂ ਲਈ ਸਹਾਦਤਾਂ ਦੇਣੀਆਂ ਜਾਣਦੀਆਂ ਨੇ ਅਸੇ ਪਿਛੇ ਨਹੀਂ ਹਟਦੀਆਂ, ਉਹਨਾਂ ਨੂੰ ਕੋਈ ਤਾਕਤ ਹਰਾ ਨਹੀਂ ਸਕਦੀ। ਲਖੀਮਪੁਰ ਮਾਮਲੇ ਵਿੱਚ ਯੂਪੀ ਸਰਕਾਰ ਦਾ ਰਵੈਇਆ ਕਿਸਾਨ ਵਿਰੋਧੀ ਹੀ ਰਿਹਾ ਹੈ ਅਤੇ ਸੋਚੀ ਸਮਝੀ ਸਾਜਿਸ਼ ਦੇ ਤਹਿਤ ਸ਼ਹੀਦ ਕੀਤੇ ਗਏ ਕਿਸਾਨਾਂ ਨੂੰ ਇਨਸਾਫ ਦੇਣ ਵਿੱਚ ਵੀ ਯੂਪੀ ਸਰਕਾਰ ਉਦਾਸੀਨ ਹੀ ਹੈ। ਪਰ ਕਿਸਾਨਾਂ ਦੇ ਦਰਦ ਨੂੰ ਸਿਰਫ ਕਾਂਗਰਸ ਨੇ ਸਮਝਿਆ ਅਤੇ ਜਿਸ ਦਿਨ ਤੋਂ ਕੇਂਦਰ ਵੱਲੋਂ ਤਿੰਨ ਕਾਲੇ ਖੇਤੀ ਕਾਨੂਨੰ ਨਿਆੰਦੇ ਗਏ ਹਨ, ਕਾਂਗਰਸ ਪਹਿਲੇ ਦਿਨ ਤੋਂ ਹੀ ਇਸਦੇ ਵਿਰੋਧ ਵਿੱਚ ਕਿਸਾਨਾਂ ਨਾਲ ਖੜੀ ਹੈ। ਕਿਉਂਕਿ ਕਾਂਗਰਸ ਜਾਣਦੀ ਹੈ ਕਿ ਜੇ ਕਿਸਾਨ ਖੁਸ਼ਹਾਲ ਹੋਣਗੇ ਤਾਂ ਦੀ ਦੇਸ਼ ਖੁਸ਼ਹਾਲ ਹੋਵੇਗਾ। ਜੇ ਕਿਸਾਨ ਦੁੱਖੀ ਹੈ ਤਾਂ ਦੇਸ਼ ਵਿੱਚ ਗਰੀਬੀ ਅਤੇ ਭੱਖਮਰੀ ਨੂੰ ਕਦੀ ਦੂਰ ਨਹੀਂ ਕੀਤਾ ਜਾ ਸਕਦਾ। ਵਿਧਾਇਕ ਡਾ. ਰਾਜ ਨੇ ਕਿਹਾ ਕਿ ਕਾਂਗਰਸ ਦਾ ਸਟੈਂਡ ਬਿਲਕੁਲ ਸਾਫ ਹੈ ਕਿ ਜਦੋਂ ਤੱਕ ਕਾਲੇ ਖੇਤੀ ਕਾਨੂਨੰ ਰੱਦ ਨਹੀਂ ਕੀਤੇ ਜਾਂਦੇ ਅਤੇ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਕਾਂਗਰਸ ਕਿਸਾਨਾਂ ਦੇ ਮੋਢੇ ਦੇ ਨਾਲ ਮੋਡਾ ਲਗਾ ਕੇ ਖੜੀ ਰਹੇਗੀ।

Related posts

Leave a Reply