ਲਾਇਬ੍ਰੇਰੀ ਰੂਲਾਂ ਵਿੱਚ ਸੋਧ ਦੀ ਮੰਗ ਨੂੰ ਲੈ ਕੇ ਯੂਨੀਅਨ ਦਾ ਵਫਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਮਿਲਿਆ

-ਦਰਜਾ ਚਾਰ ਤੋਂ ਲਾਇਬ੍ਰੇਰੀ ਐਨ ਦੀ ਪ੍ਰਮੋਸ਼ਨ ਲਈ ਲਾਇਬ੍ਰੇਰੀ ਰੂਲਾਂ ਵਿੱਚ ਸੋਧ ਦੀ ਮੰਗ ਨੂੰ ਲੈ ਕੇ ਯੂਨੀਅਨ ਦਾ ਵਫਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਮਿਲਿਆ
 
 
ਪਠਾਨਕੋਟ, (ਰਾਜਿੰਦਰ ਸਿੰਘ ਰਾਜਨ)
ਦਰਜਾ ਚਾਰ ਯੂਨੀਅਨ ਸਿੱਖਿਆ ਵਿਭਾਗ ਪਠਾਨਕੋਟ ਦਾ ਵਫਦ ਦਰਜਾ ਚਾਰ  ਤੋ ਲਾਇਬ੍ਰੇਰੀ ਐਨ  ਦੀ ਪ੍ਰਮੋਸ਼ਨ ਲਈ ਲਾਇਬ੍ਰੇਰੀ ਐ ਨ ਦੇ ਰੂਲਾਂ ਵਿੱਚ ਸੋਧ ਕਰਵਾਉਣ ਦੀ ਮੰਗ ਨੂੰ ਲੈ ਕੇ ਜਿਲਾ ਜਨਰਲ ਸਕੱਤਰ ਸੁਭਾਸ਼ ਕੁਮਾਰ ਚਾ ਡ ਲ ਦੀ ਪ੍ਰਧਾਨਗੀ ਹੇਠ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਠਾਕੁਰ ਅਮਿਤ ਸਿੰਘ (ਮੰਟੂ) ਨੂੰ ਮਿਲੀਆ l ਦਰਜਾ ਚਾਰ ਯੂਨੀਅਨ ਦੇ ਆਗੂ ਨੇ ਠਾਕੁਰ ਅਮਿਤ ਸਿੰਘ (ਮੰਟੂ) ਨੂੰ ਦੱਸਿਆ ਕਿ ਸਿੱਖਿਆ ਵਿਭਾਗ ਵੱਲੋ ਦਰਜਾ ਚਾਰ ਤੋਂ ਲਾਇਬ੍ਰੇਰੀ ਐਨ ਵਜੋਂ ਪ੍ਰਮੋਸ਼ਨ ਕਰਨ ਦੇ ਲਈ ਕੇਸ ਦੱਫਤਰ, ਡਾਇਰੈਕਟਰ ਸਿੱਖਿਆ ਵਿਭਾਗ ਦੇ ਮੀ ਮੋ ਨੰਬਰ 3/11-2020 ਦ ਅ  (6)2020276141 ਮਿਤੀ 3-11-2020 ਦੇ ਅਨੁਸਾਰ ਮੰਗੇ ਗਏ ਸਨ l
 
ਪ੍ਰੰਤੂ, ਹੁਣ ਦਰਜਾ ਚਾਰ ਤੋਂ ਲਾਇਬ੍ਰੇਰੀ ਐਨ ਦੀਆਂ ਤਰੱਕੀਆਂ ਸਿੱਖਿਆ ਵਿਭਾਗ ਇਸ ਲਈ ਨਹੀਂ ਕਰ ਰਿਹਾ ਹੈ l ਕਿਉਂਕਿ ਸਿੱਖਿਆ ਵਿਭਾਗ ਦੇ ਰੂਲਾਂ ਦੇ ਮੁਤਾਬਿਕ ਲਾਇਬ੍ਰੇਰੀ ਐ ਨ ਦਾ ਡਿਪਲੋਮਾ ਦੋ ਸਾਲ ਦਾ ਹੋਣਾ ਚਾਹੀਦਾ ਹੈ l ਜਦੋਂ ਕਿ ਭਾਰਤ ਦੇਸ਼ ਦੇ ਸਾਰੇ ਪ੍ਰਾਂਤਾਂ ਦੀਆਂ ਯੂਨੀਵਰਸਿਟੀਆਂ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਦਾ ਡਿਪਲੋਮਾ ਇੱਕ ਸਾਲ ਦਾ ਹੀ ਕਰਵਾਉਂਦੀ ਆ ਹਨ l ਦਰਜਾ ਚਾਰ ਐਸੋਸੀਏਸ਼ਨ (ਪੰਜਾਬ) ਦੇ ਆਗੂ ਇਸ ਸੰਬੰਧੀ ਮੰਗ ਪੱਤਰ ਕਈ ਵਾਰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ  ਮੋਹਾਲੀ ਵਿਖੇ ਦੇ ਚੁੱਕੇ ਹਨ l ਕਿ ਦਰਜਾ ਚਾਰ ਤੋਂ ਲਾਇਬ੍ਰੇਰੀ ਐਨ ਦੀਆਂ ਤਰੱਕੀਆਂ ਕਰਨ ਦੇ ਲਈ ਸਿੱਖਿਆ ਵਿਭਾਗ ਦੇ ਲਾਇਬ੍ਰੇਰੀ ਐ ਨ ਦੇ ਰੂਲਾਂ ਵਿੱਚ  ਸੋਧ ਕਰ ਕੇ ਦੋ ਸਾਲ ਦੀ ਵਜਾਈ  ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ  ਇੱਕ ਸਾਲ ਦਾ ਕੀਤਾ ਜਾਵੇ l
 
ਪ੍ਰੰਤੂ, ਅਜੇ ਤੱਕ ਸਾਡੀ ਫਾਇਲ ਦੋ ਸਾਲ ਲਾਇਬ੍ਰੇਰੀ ਐ ਨ ਸਾਇੰਸ ਦੇ ਡਿਪਲੋਮੇ ਦੀ ਵਜਾਈ ਸੋਧ ਕਰਨ ਦੇ ਲਈ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਦਾ ਡਿਪਲੋਮਾ ਇਕ ਸਾਲ ਕਰਨ ਲਈ ਫਾਇਲ ਪਰ ਸੋ ਨਲ ਵਿਭਾਗ ਵਿੱਚ ਨਹੀਂ ਭੇਜੀ ਗਈ ਹੈ l ਠਾਕੁਰ ਅਮਿਤ ਸਿੰਘ (ਮੰਟੂ) ਨੇ ਦਰਜਾ ਚਾਰ ਯੂਨੀਅਨ ਪਠਾਨਕੋਟ ਨੂੰ ਭਰੋਸਾ ਦਿੱਤਾ ਹੈ l ਕਿ ਉਹ ਦਰਜਾ ਚਾਰ ਤੋਂ ਲਾਇਬ੍ਰੇਰੀ ਐਨ ਦੀ ਪ੍ਰਮੋਸ਼ਨ ਲਈ ਲਾਇਬ੍ਰੇਰੀ ਐ ਨ ਦੇ ਦੋ ਸਾਲ ਵਾਲੇ ਰੂਲਾਂ ਵਿੱਚ ਸੋਧ ਕਰਕੇ ਇਕ ਸਾਲ ਦਾ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਕਰਨ ਦੇ ਲਈ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  (ਪੰਜਾਬ) ਜੀ ਨੂੰ ਅਤੇ ਸ੍ਰੀ ਵਿਜੇ ਇੰਦਰ ਸਿੰਗਲਾ ਸਿੱਖਿਆ ਮੰਤਰੀ (ਪੰਜਾਬ) ਨੂੰ ਪੱਤਰ ਲਿਖ ਕੇ ਦਰਜਾ ਚਾਰ ਕਰਮਚਾਰੀਆਂ ਨੂੰ ਪਰਮੋਸ਼ਨ ਦੇ ਲਈ ਆ ਰਹੀ ਇਸ ਸਮੱਸਿਆ ਨੂੰ ਜਰੂਰ ਹੱਲ ਕਰਵਾਉਣਗੇ l     ਇਸ ਮੌਕੇ ਤੇ ਜਿਲਾ ਜਨਰਲ ਸਕੱਤਰ ਸੁਭਾਸ਼ ਕੁਮਾਰ ਚਾ ਡ ਲ ਦੇ ਨਾਲ ਸ੍ਰੀ ਲੱਖ ਵਿੰਦਰ ਸਿੰਘ, ਰਾਜੇਸ਼ ਕੁਮਾਰ, ਵਿਜੇ ਕੁਮਾਰ, ਰੂਪ ਲਾਲ, ਮੰਗਲ ਸਿੰਘ, ਵਿਕਰਮ ਸਿੰਘ, ਕੇਹਰ ਸਿੰਘ ਤੋ ਇਲਾਵਾ ਬਹੁਤ ਸਾਰੇ ਯੂਨੀਅਨ ਦੇ ਮੈਂਬਰ ਹਾਜ਼ਿਰ ਸਨ l

Related posts

Leave a Reply