ਲਾਕਡਾਊਨ ਦੌਰਾਨ ਆਨ ਲਾਈਨ ਕੋਰਸ ਕਰਨ ਦਾ ਸੁਨਿਹਰੀ ਮੌਕਾ-ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਦੀ ਪਹਿਲਕਦਮੀ


ਪਠਾਨਕੋਟ 25 ਅਪ੍ਰੈਲ   (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਲਾਕਡਾਊਨ ਦੌਰਾਨ ਸਾਰੇ ਸਕੂਲ, ਕਾਲਜ ਅਤੇ ਕੋਚਿੰਗ ਸੈਂਟਰ ਬੰਦ ਹੋਣ ਕਾਰਣ ਨੌਜਵਾਨ ਘਰ ਵਿੱਚ ਹੀ ਬੈਠੇ ਹਨ। ਲਾਕਡਾਉਨ ਸਮੇਂ ਦੌਰਾਨ ਨੌਜਵਾਨਾਂ ਨੂੰ ਘਰ ਬੈਠੇ ਆਨ ਲਾਈਨ ਕੋਰਸਾਂ ਦੀ ਤਿਆਰੀ ਸਬੰਧੀ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵੱਲੋਂ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸ੍ਰੀ ਗੁਰਮੇਲ ਸਿੰਘ, ਜਿਲ•ਾ ਰੋਜਗਾਰ ਜਨਰੇਸਨ ਅਤੇ ਟ੍ਰੇਨਿੰਗ ਅਫਸਰ ਵੱਲੋਂ ਦੱਸਿਆ ਕਿ ਸਰਕਾਰ ਵਲੋਂ ਮਾਨਤਾ ਪ੍ਰਾਪਤ ਬਹੁਤ ਸਾਰੀਆਂ ਸਾਈਟਾਂ ਜਿਵੇਂ ਕਿ  Coursera, Swayam, e-PG Pathshala, Swayam Prabha, Vidwan, Shodganga and national digital library   ਆਦਿ ਹਨ ਜਿਨਾਂ ਰਾਹੀਂ ਆਨ ਲਾਈਨ ਕੋਰਸ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤਰਾਂ ਦੀ ਵਧੇਰੇ ਜਾਣਕਾਰੀ ਲਈ ਬੱਚਿਆਂ ਨੂੰ ਵਟਸਐਪ ਗਰੁੱਪ ਬਣਾ ਕੇ ਰੋਜਗਾਰ ਬਿਊਰੋ ਰਾਹੀਂ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਬੱਚੇ ਘਰ ਵਿੱਚ ਰਹਿ ਕੇ ਆਪਣੇ ਸਮੇਂ ਦੀ ਸਹੀ ਵਰਤੋਂ ਕਰ ਸਕਣ ਅਤੇ ਇਨਾਂ ਸਾਈਟਸ ਰਾਹੀਂ ਆਪਣੇ ਕਰੀਅਰ ਸਬੰਧੀ ਵਡਮੁੱਲੀ ਜਾਣਕਾਰੀ ਪ੍ਰਾਪਤ ਕਰ ਸਕਣ।
ਉਨ•ਾਂ ਦੱਸਿਆ ਕਿ ਰੋਜਗਾਰ ਬਿਊਰੋ ਪਠਾਨਕੋਟ ਵਲੋਂ ਵੱਖ-ਵੱਖ ਮਾਹਿਰਾਂ ਨਾਲ ਤਾਲਮੇਲ ਕਰਕੇ ਨੌਜਵਾਨਾਂ ਦੇ ਭਵਿੱਖ ਦੇ ਕਰੀਅਰ ਸਬੰਧੀ ਆਨ ਲਾਈਨ ਕਲਾਸਾਂ ਲਗਾ ਕੇ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਤਾਂ ਜੋ ਵੀ ਨੌਜਵਾਨ ਇਸ ਤਰਾਂ ਦੀ ਜਾਣਕਾਰੀ ਲੈਣ ਦਾ ਚਾਹਵਾਨ ਹੈ ਉਹ ਆਪਣੀ ਸਹਿਮਤੀ ਈ ਮੇਲ ਆਈ ਡੀ  degto.ptk@gmail.com    ਤੇ ਸਮੇਤ ਵਟਸਐਪ ਨੰਬਰ ਭੇਜ ਸਕਦਾ ਹੈ। ਤਾਂ ਜੋ ਨੌਜਵਾਨਾਂ ਨੂੰ ਉਨ•ਾਂ ਦੇ ਭਵਿਖ ਦੇ ਕਰੀਅਰ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ।

Related posts

Leave a Reply