ਲਾਕਡਾਊਨ ਦੌਰਾਨ ਨਿਰੰਕਾਰੀ ਸ਼ਰਧਾਲੂਆਂ ਵੱਲੋਂ ਖੂਨਦਾਨ

ਲਾਕਡਾਊਨ  ਦੌਰਾਨ ਨਿਰੰਕਾਰੀ ਸ਼ਰਧਾਲੂਆਂ ਵੱਲੋਂ ਖੂਨਦਾਨ

ਹੁਸ਼ਿਆਰਪੁਰ / ਅੱਜੋਵਾਲ 27 ਅਪ੍ਰੈਲ
{ ADESH PARMINDER SINGH}
– ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਕਿਰਪਾ ਨਾਲ ਸੰਤ ਨਿਰੰਕਾਰੀ ਮਿਸ਼ਨ ਦੀ ਬਰਾਂਚ ਅੱਜੋਵਾਲ ਦੇ ਨਿਰੰਕਾਰੀ ਸ਼ਰਧਾਲੂਆਂ ਵਲੋ ਲਾਕਡਾਊਨ  ਦੌਰਾਨ ਖੂਨਦਾਨ ਕੀਤਾ ਗਿਆ।  ਨਿਰੰਕਾਰੀ ਮਿਸ਼ਨ ਦਾ  ਸੰਦੇਸ਼ ਹੈ ਕਿ “ਖੂਨ ਨਾਲੀਆਂ ਚ ਨਹੀਂ, ਇਨਸਾਨ ਦੀਆਂ  ਨਾੜੀਆਂ ਚ ਵਹਿਣਾ ਚਾਹੀਦਾ ਹੈ”।  ਸੰਤ ਨਿਰੰਕਾਰੀ ਮਿਸ਼ਨ ਵਲੋ ਸਮੇ ਸਮੇ ਤੇ  ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ  ।  ਦੇਸ਼ ਵਿਚ ਕੋਵਿਡ -19 ਕਾਰਣ ਪੂਰੇ ਭਾਰਤ ਵਿਚ ਲਾਕਡਾਊਨ  ਦਾ ਐਲਾਨ ਕੀਤਾ ਗਿਆ ਹੈ।  ਇਜ ਕਾਰਣ, ਹਰ ਸ਼ਹਿਰ ਵਿੱਚ ਖੂਨਦਾਨ ਕਰਨ ਵਾਲਿਆਂ ਦੀ ਬਹੁਤ ਘਾਟ ਹੈ ਇਸ ਨੂੰ ਧਿਆਨ ਵਿੱਚ ਰੱਖਦਿਆਂ ਨਿਰੰਕਾਰੀ ਮਿਸ਼ਨ ਅੱਜੋਵਾਲ ਦੀ ਬਰਾਚ ਨੂੰ ਸਿਵਲ ਹਸਪਤਾਲ ਬਲੱਡ ਬੈਂਕ ਹੁਸ਼ਿਆਰਪੁਰ ਵਲੋ ਖੂਨਦਾਨ ਕਰਨ ਲਈ ਸੱਦਾ ਦਿੱਤਾ ਗਿਆ ਸੀ.   ਸੇਵਾਦਲ ਦੇ ਅਧਿਕਾਰੀ ਅਤੇ ਸੇਵਾਦਲ ਦੇ ਨੋਜਵਾਨ ਬਰਾਂਚ ਦੇ ਮੁਖੀ ਮਹਾਤਮਾ ਪ੍ਰੇਮ ਸਿੰਘ  ਦੀ ਅਗਵਾਈ ਵਿਚ ਸਿਵਲ ਹਸਪਤਾਲ ਵਿਖੇ ਖੂਨਦਾਨ ਕਰਨ ਪਹੁੰਚੇ ਅਤੇ ਬਲੱਡ ਬੈਂਕ ਇੰਚਾਰਜ ਨੂੰ ਭਰੋਸਾ ਦਿੱਤਾ ਕਿ ਹੋਰ ਜ਼ਰੂਰਤ ਪੈਣ ਦੀ ਸਥਿਤੀ ਵਿਚ  ਨਿਰੰਕਾਰੀ ਮਿਸ਼ਨ ਖੂਨਦਾਨ ਅਤੇ ਹੋਰ ਸੇਵਾਵਾਂ ਦੇਣ ਲਈ ਹਮੇਸ਼ਾਂ ਤਿਆਰ ਹੈ।  ਖੂਨਦਾਨ ਕਰਨ ਵੇਲੇ, ਫੇਸ ਮਾਸਕ, ਸੈਨੀਟਾਈਜ਼ਰ ਅਤੇ ਸਮਾਜਕ ਦੂਰੀਆਂ ਦਾ ਸਭ ਧਿਆਨ ਰੱਖਿਆ ਗਿਆ।  ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦਾ ਇਹੀ ਸੰਦੇਸ਼ ਹੈ ਕਿ ਸਾਨੂੰ ਸਾਰਿਆਂ ਨੂੰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਆਪਣੇ ਘਰਾਂ ਵਿਚ ਰਹਿ ਕੇ ਸਰਕਾਰ ਦਾ ਸਹਿਯੋਗ ਕਰਨਾ ਹੈ। ਹਾਲ ਹੀ ਵਿੱਚ, ਇਹ ਵੇਖਿਆ ਗਿਆ ਹੈ ਕਿ ਸੰਤ ਨਿਰੰਕਾਰੀ ਮਿਸ਼ਨ ਦੀਆਂ ਸੇਵਾਵਾਂ ਅਤੇ ਕਾਰਜਾਂ ਨੂੰ ਦੇਖਦੇ ਹੋਏ ਸ਼੍ਰੀ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਵਲੋ  ਟਵੀਟ ਕਰਕੇ ਭਰਪੂਰ ਸ਼ਲਾਘਾ ਵੀ ਕੀਤੀ ਗਈ ਹੈ.ਬਲੱਡ ਬੈਂਕ ਦੇ ਇੰਚਾਰਜ ਨੇ ਨਿਰੰਕਾਰੀ ਮਿਸ਼ਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਸਾਲ, ਕੈਂਪ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ.

Related posts

Leave a Reply