ਲੋਕਾਂ ਨੂੰ ਜਲਦੀ ਇਨਸਾਫ ਦਿਵਾਉਣ ਲਈ  ਸੁਜਾਨਪੁਰ ਵਿੱਚ ਪੁਲਿਸ ਵੱਲੋਂ ਇੱਕ ਸ਼ਿਕਾਇਤ ਨਿਵਾਰਣ ਕੈਂਪ ਲਗਾਇਆ

ਲੋਕਾਂ ਨੂੰ ਜਲਦੀ ਇਨਸਾਫ ਦਿਵਾਉਣ ਲਈ  ਸੁਜਾਨਪੁਰ ਵਿੱਚ ਪੁਲਿਸ ਵੱਲੋਂ ਇੱਕ ਸ਼ਿਕਾਇਤ ਨਿਵਾਰਣ ਕੈਂਪ ਲਗਾਇਆ 
ਸੁਜਾਨਪੁਰ / ਪਠਾਨਕੋਟ ( ਰਾਜਿੰਦਰ ਸਿੰਘ ਰਾਜਨ, ਅਵਿਨਾਸ਼ )
ਲੋਕਾਂ ਨੂੰ ਜਲਦੀ ਇਨਸਾਫ ਦਿਵਾਉਣ ਲਈ ਐਸ ਐਸ ਪੀ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਜਾਨਪੁਰ ਵਿੱਚ ਡੀ ਐਸ ਪੀ ਰਵਿੰਦਰ  ਸਿੰਘ ਪ੍ਰਧਾਨਗੀ ਹੇਠ ਸ਼ਿਕਾਇਤ ਨਿਵਾਰਨ ਕੈਂਪ ਲਗਾਇਆ ਗਿਆ । ਜਿਸ ਵਿੱਚ ਸੁਜਾਨਪੁਰ ਥਾਣੇ ਦੀਆਂ 40 ਸ਼ਕਾਇਤਾਂ ਦੇ ਸਬੰਧਥ ਵਿਅਕਤੀਆਂ ਨੂੰ ਬੁਲਾਇਆ ਗਿਆ ਅਤੇ ਆਪਸੀ ਰਜ਼ਾਮੰਦੀ ਨਾਲ ਨਿਪਟਾਰਾ ਕਰਵਾਇਆ ।

  ਇਸ ਮੌਕੇ ਡੀ ਐਸ ਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਐਸ ਐਸ ਪੀ ਦੇ ਆਦੇਸ਼ਾਂ ਅਨੁਸਾਰ ਇਹ ਕੈਂਪ 3 ਦਿਨਾਂ ਲਈ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਅਸਾਨ ਅਤੇ ਜਲਦੀ ਨਿਆਂ ਮਿਲ ਸਕੇ। ਲੋਕਾਂ ਨੂੰ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ ।
ਉਹਨਾਂ ਦੱਸਿਆ ਕਿ ਇਹਨਾਂ ਵਿੱਚ ਸ਼ਿਕਾਇਤਾਂ  ਨਿਵਾਰਣ ਕੈਂਪ ਲਗਾਉਣ ਦਾ ਉਦੇਸ਼ ਲੰਬੇ ਸਮੇਂ ਤੋਂ ਲਟਕ ਰਹੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਹੈ ਤਾਂ ਜੋ ਲੋਕਾਂ ਨੂੰ ਆਪਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਇਸ ਕੈਂਪ ਵਿੱਚ ਸਬੰਧਤ ਸ਼ਿਕਾਇਤਾਂ ਦੇ ਦੋਵੇਂ ਧਿਰਾਂ ਨੂੰ ਬੁਲਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਆਮਣੇ ਸਾਹਮਣੇ ਬਿਠਾ ਕੇ ਉਹਨਾਂ ਦੀਆਂ ਮੁਸ਼ਕਲਾਂ  ਦਾ ਹੱਲ ਕੀਤਾ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਅੱਜ 40 ਸ਼ਿਕਾਇਤਕਰਤਾ ਬੁਲਾਏ ਗਏ ਹਨ ਜਿਨ੍ਹਾਂ ਦਾ ਆਪਸੀ ਰਜ਼ਾਮੰਦੀ ਨਾਲ ਨਿਪਟਾਰਾ ਕੀਤਾ ਜਾ ਰਿਹਾ ਹੈ । ਇਸ ਮੌਕੇ ਤੇ  ਐਸ ਐਚ ਓ ਸੁਜਾਨਪੁਰ ਕੇ ਪੀ ਸਿੰਘ, ਐਸ ਐਚ ਓ ਸ਼ਾਹਪੁਰਕੰਡੀ ਭਾਰਤ ਭੂਸ਼ਣ ਸੈਣੀ, ਸਬ ਇੰਸਪੈਕਟਰ ਵਿਜੇ ਕੁਮਾਰ, ਏ ਐਸ ਆਈ ਜਸਪਾਲ, ਏ ਐਸ ਆਈ ਸੁਰੇਂਦਰ ਕੁਮਾਰ, ਏ ਐਸ ਆਈ ਸੰਜੀਵ ਕੁਮਾਰ, ਏ ਐਸ ਆਈ ਗੁਰੂਪ੍ਰਸਾਦ, ਏ ਐਸ ਆਈ ਸ਼ਾਮ ਲਾਲ ਆਦਿ ਸ਼ਾਮਲ ਸਨ।

Related posts

Leave a Reply