ਲੋੜਵੰਦ ਦੇ ਇਲਾਜ ਲਈ 5 ਹਜਾਰ ਰੁਪਏ ਦੀ ਆਰਥਿਕ ਮਦਦ ਭੇਂਟ

ਗੜ੍ਹਦੀਵਾਲਾ 12 ਮਾਰਚ (ਚੌਧਰੀ) : ਅੱਜ ਸਮਾਜ ਭਲਾਈ ਸੇਵਾ ਸੁਸਾਇਟੀ ਵਲੋਂ ਅਪਣੀਆਂ ਸਮਾਜ ਭਲਾਈ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਅੱਜ ਲੋੜਵੰਦ ਵਿਅਕਤੀ ਅਮਰ ਨਾਥ ਨਿਵਾਸੀ ਧੂਤਕਲਾਂ ਦੇ ਇਲਾਜ ਲਈ 5 ਹਜਾਰ ਰੁਪਏ ਦੀ ਆਰਥਿਕ ਮਦਦ ਭੇਂਟ ਕੀਤੀ ਹੈ । ਇਸ ਸਬੰਧੀ ਸੁਸਾਇਟੀ ਪ੍ਰਧਾਨ ਹਰਬੰਸ ਸਿੰਘ ਨੇ ਦੱਸਿਆ ਅਮਰ ਨਾਲ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਹਨ। ਅਮਰ ਨਾਥ ਦੇ ਪਰਿਵਾਰ ਵਿੱਚ ਆਮਦਨ ਦਾ ਕੋਈ ਸਾਧਨ ਨਹੀਂ ਹੈ ਅਤੇ ਪਰਿਵਾਰ ਆਰਥਿਕ ਪੱਖੋਂ ਕਾਫੀ ਕਮਜੋਰ ਹੈ। ਪਰਿਵਾਰ ਦੀ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਮਰ ਨਾਥ ਨੂੰ ਇਲਾਜ ਲਈ 5 ਹਜਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ। ਅਮਰ ਨਾਥ ਵਲੋਂ ਇਸ ਮਦਦ ਲਈ ਸੁਸਾਇਟੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਹਰਬੰਸ ਸਿੰਘ ਧੂਤ, ਅਰਜਨ ਦਾਸ,ਧਰਮ ਸਿੰਘ,ਜਗਦੀਸ਼ ਸਿੰਘ,ਜਗਦੀਸ਼ ਰਾਜ ਆਦਿ ਹਾਜ਼ਰ ਸਨ। 

Related posts

Leave a Reply