ਲੌਕਡਾਊਨ ਦੌਰਾਨ ਲੰਗਰ ਲਗਾਉਣ ‘ਤੇ ਦੋ ਖਿਲਾਫ ਪਰਚਾ ਦਰਜ -ਲੌਕਡਾਊਨ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਦੀ ਪਾਲਣਾ ਯਕੀਨੀ ਬਣਾਈ ਜਾਵੇ : ਡਿਪਟੀ ਕਮਿਸ਼ਨਰ

ਲੌਕਡਾਊਨ ਦੌਰਾਨ ਲੰਗਰ ਲਗਾਉਣ ‘ਤੇ ਦੋ ਖਿਲਾਫ ਪਰਚਾ ਦਰਜ
-ਲੌਕਡਾਊਨ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਦੀ ਪਾਲਣਾ ਯਕੀਨੀ ਬਣਾਈ ਜਾਵੇ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 2 ਜੂਨ : ਲੌਕਡਾਊਨ ਦੌਰਾਨ ਲੰਗਰ ਲਗਾਉਣ ਵਾਲੇ ਪਿੰਡ ਨੰਗਲੀ ਦੇ ਬਲਦੇਵ ਸਿੰਘ ਅਤੇ ਇਕ ਔਰਤ ਖਿਲਾਫ ਉਲੰਘਣਾ ਦਾ ਪਰਚਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਉਕਤ ਵਲੋਂ ਲੌਕਡਾਊਨ ਦੀ ਉਲੰਘਣਾ ਕਰਦਿਆਂ ਪਿਛਲੇ ਦਿਨੀਂ ਲੰਗਰ ਲਗਾਇਆ ਗਿਆ ਸੀ, ਜਿਸ ਨਾਲ ਕੋਵਿਡ-19 ਦਾ ਫੈਲਾਅ ਹੋ ਰਿਹਾ ਹੈ। ਉਨ•ਾਂ ਕਿਹਾ ਕਿ ਪਿੰਡ ਨੰਗਲੀ (ਟਾਂਡਾ) ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਜਾ ਚੁੱਕਾ ਹੈ।
       

ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਲੌਕਡਾਊਨ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ•ਾਂ ਕਿਹਾ ਕਿ ਲੋਕਡਾਊਨ ਵਿੱਚ ਲੰਗਰ ਲਗਾਉਣ ਦੀ ਮਨਾਹੀ ਹੈ ਅਤੇ ਇਸ ਮਨਾਹੀ ਦੇ ਬਾਵਜੂਦ ਉਕਤ ਵਲੋਂ ਉਲੰਘਣਾ ਕਰਦਿਆਂ ਲੰਗਰ ਲਗਾਇਆ ਗਿਆ ਅਤੇ ਇਹ ਲੰਗਰ ਕਰੀਬ 12 ਪਰਿਵਾਰਾਂ ਨੂੰ ਵਰਤਾਇਆ ਗਿਆ ਸੀ, ਜਿਨ•ਾਂ ਵਿਚੋਂ ਹੁਣ ਪੋਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਉਨ•ਾਂ ਕਿਹਾ ਕਿ ਕੋਵਿਡ-19 ਦਾ ਫੈਲਾਅ ਰੋਕਣ ਲਈ ਲੌਕਡਾਊਨ ਜਾਰੀ ਰੱਖਿਆ ਗਿਆ ਹੈ, ਇਸ ਲਈ ਆਪ ਅਤੇ ਆਪਣਿਆਂ ਦੀ ਸੁਰੱਖਿਆ ਲਈ ਇਸਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ।
       ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ. ਦਸੂਹਾ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਕੰਟੇਨਮੈਂਟ ਜ਼ੋਨ ਐਲਾਨੇ ਗਏ ਪਿੰਡ ਨੰਗਲੀ ਸਮੇਤ ਨੇੜਲੇ 4 ਕਿਲੋਮੀਟਰ ਦੇ ਏਰੀਏ ਵਿੱਚ ਚੈਕਿੰਗ ਯਕੀਨੀ ਬਣਾਈ ਜਾਵੇ ਅਤੇ ਉਲੰਘਣਾ ਕਰਨ ਵਾਲਿਆਂ ‘ਤੇ ਨਿਯਮਾਂ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।  

Related posts

Leave a Reply