ਲੰਬੜਦਾਰ ਸਰਦਾਰ ਇਕਬਾਲ ਸਿੰਘ ਨੂੰ ਰਾਜਨੀਤਿਕ,ਧਾਰਮਿਕ, ਰਿਸ਼ਤੇਦਾਰਾਂ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਮਿਹਨਤੀ ਤੇ ਮਿੱਠੜੇ ਸੁਭਾਅ ਦਾ ਮਾਲਕ ਸਨ ਲੰਬੜਦਾਰ ਸਰਦਾਰ ਇਕਬਾਲ ਸਿੰਘ ਤਲਵੰਡੀ 


ਗੜਦੀਵਾਲਾ 11 ਜੂਨ (ਚੌਧਰੀ / ਯੋਗੇਸ਼ ਗੁਪਤਾ) : ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁੱਖ ਸੇਵਾਦਾਰ ਅਤੇ ਸਰਪੰਚ ਤਲਵੰਡੀ ਜੱਟਾਂ ਮਨਜੋਤ ਸਿੰਘ ਤਲਵੰਡੀ ਦੇ ਪਿਤਾ ਲੰਬੜਦਾਰ ਸਰਦਾਰ ਇਕਬਾਲ ਸਿੰਘ 10 ਜੂਨ ਤੜਕੇ ਹਾਰਟ ਬੀਟ ਰੁਕਣ ਕਾਰਨ ਸਦੀਵੀ ਵਿਛੋੜਾ ਦੇ ਗਏ ਸਨ। ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਉਨ੍ਹਾਂ ਦੀ ਇਸ ਅੰਤਿਮ ਯਾਤਰਾ ਵਿੱਚ ਪਿੰਡ ਵਾਸੀ ਰਿਸ਼ਤੇਦਾਰ, ਧਾਰਮਿਕ, ਰਾਜਨੀਤਕ ਤੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਇਲਾਕੇ ਦੇ ਲੋਕ ਭਾਰੀ ਗਿਣਤੀ ਵਿੱਚ ਸ਼ਾਮਲ ਹੋਕੇ ਸੇਜਲ ਅੱਖਾਂ ਨਾਲ ਨਿੱਘੀ ਵਿਦਾਇਗੀ ਦਿੱਤੀ। ਸਪੁੱਤਰ ਸਰਦਾਰ ਮਨਜੋਤ ਸਿੰਘ ਤਲਵੰਡੀ ਨੇ ਉਨ੍ਹਾਂ ਨੂੰ ਮੁਖ ਅਗਨੀ ਦਿੱਤੀ।

ਉਨ੍ਹਾਂ ਦੀ ਅੰਤਮ ਯਾਤਰਾ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਤੇ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ  ਕਾਂਗਰਸ ਕੋਰ ਕਮੇਟੀ ਦੇ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ,ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਸਾਹਿਬ ਵਾਲੇ, ਭਾਈ ਬਰਜਿੰਦਰ ਸਿੰਘ ਪਰਵਾਨਾ ਮੁਖੀ ਦਮਦਮੀ ਟਕਸਾਲ ਰਾਜਪੁਰਾ, ਬਲਾਕ ਪ੍ਰਧਾਨ ਕੈਪਟਨ ਬਹਾਦਰ ਸਿੰਘ,ਪੁਰਾਣੇ ਕਾਂਗਰਸੀ ਆਗੂ ਜਸਵੰਤ ਸਿੰਘ ਚੌਟਾਲਾ, ਐਡਵੋਕੇਟ ਗੁਰਵੀਰ ਸਿੰਘ ਚੌਟਾਲਾ,

ਜਥੇਦਾਰ ਮਨਜੀਤ ਸਿੰਘ ਦਸੂਹਾ, ਸਾਬਕਾ ਸਰਪੰਚ ਜਗਤਾਰ ਸਿੰਘ ਬਲਾਲਾ, ਸਾਬਕਾ ਸੰਮਤੀ ਮੈਂਬਰ ਸਤਪਾਲ ਸਿੰਘ ਖੁਰਦਾਂ,ਨਾਇਬ ਤਹਿਸੀਲਦਾਰ ਮਨੋਹਰ ਲਾਲ, ਕਾਂਗਰਸ ਬਲਾਕ ਪ੍ਰਧਾਨ ਅਚਿਨ ਸ਼ਰਮਾ,ਨਗਰ ਕੌਂਸਲ ਪ੍ਰਧਾਨ ਗੜ੍ਹਦੀਵਾਲਾ ਜਸਵਿੰਦਰ ਸਿੰਘ ਜੱਸਾ,ਐਸ ਐਚ ਓ ਗੜ੍ਹਦੀਵਾਲਾ ਬਲਜੀਤ ਸਿੰਘ ਹੁੰਦਲ, ਰਾਜਵੀਰ ਸਿੰਘ ਰਾਜਾ ਗੋਂਦਪੁਰ, ਕਮਲਜੀਤ ਸਿੰਘ,  ਸੂਬੇਦਾਰ ਸੁਰਜੀਤ ਸਿੰਘ, ਪੰਚ ਗੁਰਦੇਵ ਸਿੰਘ, ਗੁਰਦੇਵ ਕੌਰ ਪੰਚ ਪ੍ਰਦੀਪ ਸਿੰਘ,ਪੰਚ ਮਨਜੀਤ ਕੌਰ ਹਰਮੇਲ ਸਿੰਘ ਗੜ੍ਹਦੀਵਾਲਾ, 

ਗੰਨਾ ਸੰਘਰਸ਼ ਕਮੇਟੀ ਦੇ ਆਗੂ ਅਮਰਜੀਤ ਸਿੰਘ ਮਾਹਲ, ਦਵਿੰਦਰ ਸਿੰਘ ਚੋਹਕਾ  ਆਦਿ ਭਾਰੀ ਗਿਣਤੀ ਵਿੱਚ ਅੰਤਮ ਯਾਤਰਾ ਵਿੱਚ ਸ਼ਾਮਲ ਹੋ ਕੇ ਨਿੱਘੀ ਵਿਦਾਇਗੀ ਦਿੱਤੀ। ਪਰਿਵਾਰ ਵਲੋਂ ਮਿੱਲੀ ਜਾਣਕਾਰੀ ਅਨੁਸਾਰ ਉਨਾਂ ਦੀ ਅੰਤਿਮ ਅਰਦਾਸ ਪਿੰਡ ਤਲਵੰਡੀ ਜੱਟਾਂ ਵਿਖੇ 22 ਜੂਨ ਨੂੰ ਕੀਤੀ ਜਾਵੇਗੀ। 

Related posts

Leave a Reply