ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਮਾਪੇ ਹੁਣ ਆਪਣੇ ਬੱਚਿਆਂ ਲਈ ਪ੍ਰਾਈਵੇਟ ਸਕੂਲਾਂ ਦੀ ਬਜਾਏ ਸਰਕਾਰੀ ਸਕੂਲਾਂ ਵੱਲ ਕਰ ਰਹੇ ਹਨ ਰੁਖ

ਗੜ੍ਹਦੀਵਾਲਾ 21 ਅਪ੍ਰੈਲ (ਚੌਧਰੀ) : ਪੰਜਾਬ ਦੇ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਮਾਪੇ ਹੁਣ ਆਪਣੇ ਬੱਚਿਆਂ ਲਈ ਪ੍ਰਾਈਵੇਟ ਸਕੂਲਾਂ ਦੀ ਬਜਾਏ ਸਰਕਾਰੀ ਸਕੂਲਾਂ ਵੱਲ ਰੁਖ ਕਰ ਰਹੇ ਹਨ।ਪ੍ਰਿੰਸੀਪਲ ਜਤਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਸਰਵਪੱਖੀ ਨਤੀਜੇ ਵੇਖਦੇ ਹੋਏ ਪ੍ਰਾਈਵੇਟ ਸਕੂਲਾਂ ਵਿੱਚੋਂ ਵਿਦਿਆਰਥੀ ਅਪਣਾ ਨਾਮ ਕਟਵਾ ਕੇ ਅੰਬਾਲਾ ਜੱਟਾਂ ਸਕੂਲ ਵਿਚ ਦਾਖ਼ਲ ਹੋ ਰਹੇ ਹਨ।ਵਿਦਿਆਰਥੀ ਕਰਨਜੋਤ ਸਿੰਘ ਨੂੰ ਨੌਵੀਂ ਜਮਾਤ ਅਤੇ ਬਲਜੋਤ ਸਿੰਘ ਨੂੰ ਗਿਆਰਵੀਂ ਜਮਾਤ ਵਿਚ ਦਾਖ਼ਲ ਹੋਏ ਹਨ। ਵਿਦਿਆਰਥੀਆਂ ਦੀ ਮਾਤਾ ਸ੍ਰੀਮਤੀ ਕੁਲਵਿੰਦਰ ਕੌਰ ਨੇ ਕਿਹਾ ਕੀ ਅਸੀਂ ਅਪਣੇ ਬੱਚੇ ਪ੍ਰਾਈਵੇਟ ਸਕੂਲ ਤੋਂ ਹਟਾ ਕੇ ਇਸ ਸਕੂਲ ਵਿਚ ਇਸ ਲਈ ਦਾਖ਼ਲ ਕਰਵਾਏ ਕਿਉਂਕਿ ਮੇਰੇ ਪਤੀ ਸੂਬੇਦਾਰ ਗੁਰਵਿੰਦਰ ਸਿੰਘ ਖ਼ੁਦ ਭਾਰਤੀ ਸੈਨਾ ਵਿਚ ਸੇਵਾ ਨਿਭਾ ਰਹੇ ਹਨ ਅਤੇ ਅਸੀਂ ਅਪਣੇ ਬੱਚਿਆਂ ਨੂੰ ਵੀ ਸੈਨਾ ਵਿਚ ਭਰਤੀ ਕਰਵਾਉਣਾ ਚਾਉਂਦਾ ਹਾਂ ਅਤੇ ਐਨ ਸੀ ਸੀ ਇਸ ਵਿਚ ਬਹੁਤ ਵਧੀਆ ਰੋਲ ਨਿਭਾ ਰਹੀ ਹੈ ਇਸ ਸਕੂਲ ਵਿਚ ਪੜਾਈ ਦੇ ਨਾਲ ਨਾਲ ਐਨ.ਸੀ.ਸੀ.ਅਤੇ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।ਸਰਕਾਰੀ ਸਕੂਲਾਂ ਵਿਚ ਉੱਚ ਵਿੱਦਿਅਕ ਯੋਗਤਾ ਵਾਲੇ ਅਧਿਆਪਕ,ਅੰਗਰੇਜ਼ੀ ਮੀਡੀਅਮ , ਸਮਾਰਟ ਕਲਾਸ ਰੂਮ,ਵਿਦਿਅਕ ਪਾਰਕਾਂ,ਵਜੀਫੇ ਆਦਿ ਅਤੇ ਬਿਨਾਂ ਕਿਸੀ ਖ਼ਰਚੇ ਤੇ ਉਪਲੱਬਧ ਹਨ।ਇਸ ਮੌਕੇ ਤੇ ਪ੍ਰਿੰਸੀਪਲ ਜਤਿੰਦਰ ਸਿੰਘ, ਡਾ ਕੁਲਦੀਪ ਸਿੰਘ ਮਨਹਾਸ, ਮੈਡਮ ਹਰਤੇਜ ਕੌਰ,ਅਮਰੀਕ ਸਿੰਘ ਹਾਜ਼ਿਰ ਸਨ |

Related posts

Leave a Reply