ਵਾਰਡ ਨੰ ਨੰ: 44 ਦੀ ਟੀ.ਪੀ.ਸੀ ਕਲੋਨੀ ਵਿਖੇ 21 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਨਵੇਂ ਟਿਊਬਵੈਲ ਦਾ ਮੇਅਰ ਸ਼ਿਵ ਸੂਦ ਨੇ ਕੀਤਾ ਉਦਘਾਟਣ।

 

 

 LATEST-HOSHIARPUR ( GAURI, SUKHWINDER )  :-  ਨਗਰ ਨਿਗਮ ਹੁਸ਼ਿਆਰਪੁਰ ਦੇ ਵਾਰਡ ਨੰ: 44 ਦੀ ਟੀ . ਪੀ. ਸੀ ਕਲੋਨੀ ਵਿਖੇ 21 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਨਵੇਂ ਟਿਊਬਵੈਲ ਦਾ ਮੇਅਰ ਸ਼ਿਵ ਸੂਦ ਨੇ ਉਦਘਾਟਣ ਕੀਤਾ। ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਵਾਲਾਂ, ਵਾਰਡ ਨੰ: 44 ਦੇ ਕੌਂਸਲਰ ਨਰਿੰਦਰ ਸਿੰਘ, ਕੌਂਸਲਰ ਰੂਪ ਲਾਲ ਥਾਪਰ, ਮਨਜੀਤ ਸਿੰਘ ਰਾਏ, ਹਰਪਿੰਦਰ ਸਿੰਘ ਲਾਡੀ, ਸੁਰੇਸ਼ ਭਾਟੀਆ ਬਿੱਟੂ, ਰਮੇਸ਼ ਠਾਕੁਰ, ਸੰਤੋਖ ਸਿੰਘ ਅੋਜ਼ਲਾ,  ਬਰਜਿੰਦਰ ਜੀਤ ਸਿੰਘ ਅਤੇ ਲਖਵੀਰ ਸਿੰਘ ਵੀ ਇਸ ਮੌਕੇ ਤੇ ਉਹਨਾ ਨਾਲ ਸਨ।

 

ਮੇਅਰ ਸ਼ਿਵ ਸੂਦ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟਿਊਬਵੈਲ ਮੁੱਹਲਾ ਵਾਸੀਆਂ ਵਲੋ ਕੀਤੀ ਗਈ ਪੀਣ ਵਾਲੇ ਪਾਣੀ ਦੀ ਮੰਗ ਨੂੰ ਦੇਖਦੇ ਹੋਏ ਲਗਾਇਆ ਗਿਆ  ਹੈ। ਇਸ ਦੇ ਸ਼ੁਰੂ ਹੋਣ ਨਾਲ ਮੁੱਹਲਾ ਵਾਸੀਆਂ ਨੂੰੂ ਪੀਣ ਵਾਲੇ ਪਾਣੀ ਦੀ ਕੋਈ ਕਮੀ ਨਹੀਂ ਰਹੇਗੀ ਉਹਨਾਂ ਮੁੱਹਲਾ  ਵਾਸੀਆਂ ਨੂੰ ਅਪੀਲ ਕੀਤੀ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਨਾ ਕਰਨ ਅਤੇ ਇਸ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ ਤਾਂ ਜ਼ੋ ਸਾਰੇ ਮੁੱਹਲਾ ਵਾਸੀਆਂ ਨੂੰ ਪੀਣ ਵਾਲਾ ਪਾਣੀ ਨਿਰਵਿਘਨ ਮਿਲਦਾ ਰਹੇ।ਇਸ ਮੋਕੇ ਤੇ ਵਿਨੋਦ ਕੁਮਾਰ, ਰਵਿੰਦਰ ਸਿੰਘ, ਪ੍ਰੀਤਮ ਸਿੰਘ, ਸਤੀਸ਼ ਕੁਮਾਰ, ਰਜਨੀਸ਼ ਸ਼ਰਮਾ, ਸੁਰਿੰਦਰ ਕੁਮਾਰ, ਸੰਗਤ ਰਾਮ, ਲਾਲੀ, ਜ਼ਸਵੰਤ ਸਿੰਘ, ਨਿਰਮਲ ਸਿੰਘ, ਖੁਸ਼ਵੰਤ ਸਿੰਘ ਅਤੇ ਮੁੱਹਲਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Related posts

Leave a Reply