ਵਿਦਿਆਰਥੀਆਂ ਲਈ ਨਵੀਂ ਕਿਤਾਬਾਂ ਦੀ ਸਪਲਾਈ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਐਲੀਮੈਂਟਰੀ) ਲਲਿਤਾ ਅਰੋੜਾ ਵੱਲੋਂ ਹਰੀ ਝੰਡੀ

ਖ਼ੇਤਰੀ ਦਫ਼ਤਰ, ਪੰਜਾਬ ਸਕੂਲ ਸਿੱਖਿਆ ਬੋਰਡ, ਹੁਸ਼ਿਆਰਪੁਰ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਨਵੀਂ ਕਿਤਾਬਾਂ ਦੀ ਸਪਲਾਈ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਐਲੀਮੈਂਟਰੀ) ਲਲਿਤਾ ਅਰੋੜਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤੀ।

ਇਸ ਮੌਕੇ ‘ਤੇ ਮੈਨੇਜਰ ਸਿੱਖਿਆ ਬੋਰਡ ਲਲਿਤ ਕੁਮਾਰ, ਸੀਨੀਅਰ ਸਹਾਇਕ ਠਾਕੁਰ ਹਰੀ ਪਾਲ, ਜਿਲ੍ਹਾ ਕੋਆਰਡੀਨੇਟਰ ਰਜਨੀਸ਼ ਕੁਮਾਰ ਗੁਲਿਆਨੀ, ਅਮਿਤ ਕੁਮਾਰ (ਰਮਸਾ), ਸੀਨੀਅਰ ਸਹਾਇਕ ਰਾਜੀਵ ਭਾਰਤੀ, ਅਨੂਪ, ਸੋਨੂ, ਜਸਬੀਰ ਆਦਿ ਹਾਜ਼ਰ ਸਨ।ਇਸ ਉਪਰਾਲੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫ਼ਸਰ ਲਲਿਤਾ ਅਰੋੜਾ ਨੇ ਕਿਹਾ ਕਿ ਹਰ ਵਿਦਿਆਰਥੀ ਤਕ ਕਿਤਾਬਾਂ ਸਮੇਂ ‘ਤੇ ਪਹੁੰਚਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਕਿਸੇ ਵੀ ਵਿਦਿਆਰਥੀ ਦੀ ਪੜ੍ਹਾਈ ਵਿੱਚ ਕੋਈ ਅੜਚਣ ਨਾ ਆਵੇ।ਮੈਨੇਜਰ ਸਿੱਖਿਆ ਬੋਰਡ ਲਲਿਤ ਕੁਮਾਰ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਨੂੰ ਉੱਤਮ ਗੁਣਵੱਤਾ ਵਾਲੀਆਂ ਕਿਤਾਬਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਸੰਬੰਧੀ ਹਰ ਸਮਭਵ ਮਦਦ ਦੇਣ ਲਈ ਵਿਭਾਗ ਵਚਨਬੱਧ ਹੈ।

ਸੀਨੀਅਰ ਸਹਾਇਕ ਠਾਕੁਰ ਹਰੀ ਪਾਲ ਅਤੇ ਜਿਲ੍ਹਾ ਕੋਆਰਡੀਨੇਟਰ ਰਜਨੀਸ਼ ਕੁਮਾਰ ਗੁਲਿਆਨੀ ਨੇ ਦੱਸਿਆ ਕਿ ਵਿਦਿਆਰਥੀਆਂ ਤਕ ਕਿਤਾਬਾਂ ਪਹੁੰਚਾਉਣ ਦੀ ਪ੍ਰਕਿਰਿਆ ਲਗਾਤਾਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਨ ਤੇ ਅਧਿਆਪਕ ਵੀ ਇਸ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹਨ, ਤਾਂ ਜੋ ਸਮੇਂ ਸਿਰ ਵਿਦਿਆਰਥੀਆਂ ਨੂੰ ਪੂਰਾ ਸਟਡੀ ਮਟੈਰੀਅਲ ਮਿਲ ਸਕੇ।ਇਸ ਮੌਕੇ ‘ਤੇ ਹੋਰ ਬਹੁਤ ਸਾਰੇ  ਅਧਿਕਾਰੀ ਵੀ ਮੌਜੂਦ ਰਹੇ। ਸਿੱਖਿਆ ਵਿਭਾਗ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਨਵੀਂਆ  ਕਿਤਾਬਾਂ ਹਰ ਵਿਦਿਆਰਥੀ ਤਕ ਲੰਘਭਗ ਸਮੇਂ ‘ਚ ਪਹੁੰਚ ਜਾਣ।

1000

Related posts

Leave a Reply