ਵਿਧਾਇਕ ਪਵਨ ਕੁਮਾਰ ਟੀਨੂੰ ਦੇ ਨਿਰਦੇਸ਼ਾਂ ਅਨੁਸਾਰ ਪਿੰਡ ਚੂਹੜਵਾਲੀ  ਤੇ ਉਦੇਸੀਆਂ  ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ 

ਵਿਧਾਇਕ ਪਵਨ ਕੁਮਾਰ ਟੀਨੂੰ ਦੇ ਨਿਰਦੇਸ਼ਾਂ ਅਨੁਸਾਰ ਪਿੰਡ ਚੂਹੜਵਾਲੀ  ਤੇ ਉਦੇਸੀਆਂ  ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ 
   *ਲੋੜਵੰਦ  ਪਰਿਵਾਰਾਂ ਵੱਲੋਂ ਸ੍ਰੀ ਪਵਨ ਕੁਮਾਰ ਟੀਨੂੰ ਦਾ ਧੰਨਵਾਦ ਕੀਤਾ ਗਿਆ
 ਜਲੰਧਰ (ਸੰਦੀਪ ਸਿੰਘ ਵਿਰਦੀ / ਸੁਖਪਾਲ ਸਿੰਘ /ਗੁਰਪ੍ਰੀਤ ਸਿੰਘ) – ਹਲਕਾ ਵਿਧਾਇਕ ਆਦਮਪੁਰ ਸ੍ਰੀ ਪਵਨ ਕੁਮਾਰ ਟੀਨੂੰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਚੂਹੜਵਾਲੀ ਅਤੇ ਪਿੰਡ ਉਦੇਸੀਆਂ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਘਰ ਘਰ ਜਾ ਕੇ ਵੰਡੀ ਗਈ ।
   ਪਿੰਡ ਚੂਹੜਵਾਲੀ ਵਿਖੇ ਸਰਪੰਚ ਵਿਨੋਦ ਕੁਮਾਰ ਬੌਬੀ ਦੀ ਸਰਪ੍ਰਸਤੀ ਹੇਠ ਦੀਪਕ ਚੂਹੜਵਾਲੀ ,ਕਰਮਜੀਤ ਕੰਮਾ, ਸਤਨਾਮ ਪੰਮੀ ,ਪਰਮਾਨੰਦ ,ਆਸ਼ੀਸ਼ ,ਬਾਬੀ ਆਦਿ ਵੱਲੋਂ ਸਾਂਝੇ ਤੌਰ ਤੇ ਪਿੰਡ ਦੇ ਲੋੜਵੰਦ ਤੇ ਗਰੀਬ 50 ਪਰਿਵਾਰਾਂ ਨੂੰ  ਰਾਸ਼ਨ ਸਮੱਗਰੀ ਘਰ ਘਰ ਜਾ ਕੇ ਦਿੱਤੀ ਗਈ ।
ਲੋੜਵੰਦ ਪਰਿਵਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਹੈਲਪਲਾਈਨ ਨੰਬਰਾਂ ਤੇ ਸਹਾਇਤਾ ਲਈ ਕਈ ਵਾਰ ਫੋਨ ਕਰ ਚੁੱਕੇ ਹਨ ਪ੍ਰੰਤੂ ਉਨ੍ਹਾਂ ਦੀ ਕਿਸੇ ਨੇ ਸਾਰ ਨਹੀਂ ਲਈ ।ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾ ਕੇ ਲੋਕਾਂ ਨੂੰ ਤਾਂ ਪਹਿਲਾਂ ਹੀ ਘਰਾਂ ਵਿੱਚ ਕੈਦ ਕਰਕੇ ਰੱਖ ਦਿੱਤਾ ਹੈ ।ਕੰਮਾਂ ਕਾਰਾਂ ਦੇ ਨਾ ਜਾਣ ਕਾਰਨ ਉਨ੍ਹਾਂ ਦੇ ਪਰਿਵਾਰ ਭੁੱਖ ਨਾਲ ਤੜਫਣ ਲਈ ਮਜ਼ਬੂਰ ਹਨ ।ਉਨ੍ਹਾਂ ਹਲਕਾ ਵਿਧਾਇਕ ਸ੍ਰੀ ਪਵਨ ਕੁਮਾਰ ਟੀਨੂੰ ਦਾ ਤਹਿ ਦਿਲੋਂ ਧੰਨਵਾਦ ਕੀਤਾ ਕੀਤਾ ਹੈ ਜੋ ਉਨ੍ਹਾਂ ਪੰਚਾਇਤ ਪੰਚਾਇਤ ਨੂੰ ਲੋੜਵੰਦਾਂ ਦੀ ਮਦਦ ਲਈ ਪ੍ਰੇਰਿਤ ਕੀਤਾ । ਅਤੇ ਉਨ੍ਹਾਂ ਗ੍ਰਾਮ ਪੰਚਾਇਤ ਵੱਲੋਂ ਕੀਤੇ ਗਏ ਇਸ ਕਾਰਜ ਦੀ ਵੀ ਭਰਪੂਰ ਸ਼ਲਾਘਾ ਕੀਤੀ ਹੈ ।
   ਇਸੇ ਤਰ੍ਹਾਂ ਪਿੰਡ ਉਦੇਸੀਆਂ ਵਿਖੇ ਵੀ ਹਲਕਾ ਵਿਧਾਇਕ ਸ੍ਰੀ ਪਵਨ ਕੁਮਾਰ ਟੀਨੂੰ ਜੀ ਦੇ ਨਿਰਦੇਸ਼ਾਂ ਅਨੁਸਾਰ ਗ੍ਰਾਮ ਪੰਚਾਇਤ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਘਰ ਘਰ ਜਾ ਕੇ ਰਾਸ਼ਨ ਦਿੱਤਾ ਗਿਆ ।

Related posts

Leave a Reply