ਵਿਨੈ ਕੁਮਾਰ ਗੜ੍ਹਦੀਵਾਲਾ ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਨਿਯੁਕਤ



ਗੜ੍ਹਦੀਵਾਲਾ 24 ਮਾਰਚ(ਚੌਧਰੀ) : ਕੋਕਲਾ ਮਾਰਕੀਟ ਗੜ੍ਹਦੀਵਾਲਾ ਵਿਖੇ ਸੁਭਰਾਜ ਸਿੰਘ ਤੇ ਕੁਲਦੀਪ ਮਿੰਟੂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਰਕਰਾਂ ਦੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ‘ਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਵੀਰ ਸਿੰਘ ਰਾਜਾ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਨੇ ਵਿਨੈ ਕੁਮਾਰ ਗੜ੍ਹਦੀਵਾਲਾ ਨੂੰ ਪਾਰਟੀ ‘ਚ ਸ਼ਾਮਿਲ ਕਰਕੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸ਼ੁਰੂਆਤ ਤੋਂ ਹੀ ਯੂਥ ਦਾ ਅਹਿਮ ਯੋਗਦਾਨ ਰਿਹਾ ਹੈ ਅਤੇ ਪਾਰਟੀ ਵੀ ਯੂਥ ਦਾ ਆਦਰ ਸਤਿਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਕਹਿੰਦੀ ਕੁਝ ਹੋਰ ਹੈ ਕਰਦੀ ਕੁਝ ਹੋਰ ਇਨ੍ਹਾਂ ਸਰਕਾਰਾਂ ਦੀਆਂ ਚਾਲਾਂ ਨੂੰ ਲੋਕ ਸਮਝ ਚੁੱਕੇ ਹਨ। ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਇਨ੍ਹਾਂ ਰਵਾਇਤੀ ਪਾਰਟੀਆਂ ਨੂੰ ਸਬਕ ਸਿਖਾਉਣ ਲਈ ਤਿਆਰ ਹਨ।ਇਸ ਮੌਕੇ ਮੌੌਕੇ ਨਵ ਨਿਯੁਕਤ ਸ਼ਹਿਰੀ ਪ੍ਰਧਾਨ ਵਿਨੈ ਕੁਮਾਰ ਨੇ ਪਾਰਟੀ ਹਾਈ ਕਮਾਨ ਦਾਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਅਪਣੀ ਜਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ ਅਤੇ ਆਣ ਵਾਲੇ ਸਮੇਂ ‘ਚ ਪਾਰਟੀ ਨੂੰ ਬੁਲੰੰਦੀਆਂ ਵੱਲ ਲੈ ਜਾਣ ਦੀ ਕੋਸ਼ਿਸ਼ ਕਰਾਂਗ। ਇਸ ਮੌ ਲਈ ਦਿਨ ਰਾਤ ਮੇਹਨਤ ਕਰਾਂਗਾ। ਇਸ ਮੌਕੇ ਸੁਖਰਾਜ ਸਿੰਘ ਰਾਜੂ, ਕੁਲਦੀਪ ਸਿੰਘ ਮਿੰਟੂ ਗੁਰਦੀਪ ਹੈਪੀ,ਕੇਸ਼ਵ ਸੈਣੀ,ਮਾਸਟਰ ਰਸ਼ਪਾਲ ਸਿੰਘ, ਰਾਜਿੰਦਰ ਕੁਮਾਰ,ਹਰਜੀਤ ਸਿੰਘ, ਗੁਰਮੇਲ ਸਿੰਘ,ਸਾਜਨ ਫਤਹਿਪੁਰ, ਸੁਨੀਲ ਕੁਮਾਰ,ਸਚਿਨ ਕੁਮਾਰ, ਮੋਹਿਤ ਕੁਮਾਰ, ਵਰਿੰਦਰ ਸਿੱਧੂ, ਰੋਹਿਤ ਸਿੱਧੂ, ਰਿਮਾਂਸ਼ੂ, ਸੂਰਮਾ ਲਾਲ,ਜਾਨੂ ਮਲਿਕ, ਇੰਦਰਪ੍ਰੀਤ ਸਿੰਘ, ਬਿੱਲਾ ਸਿੱਧੂ, ਰਾਜੇਸ਼, ਸਾਬੀ, ਸੁਰਜੀਤ ਸਿੰਘ,ਜਗਜੀਤ ਸਿੰਘ ਆਦਿ ਹਾਜ਼ਰ ਸਨ।

Related posts

Leave a Reply