ਵਿਵੇਕ ਗੁਪਤਾ ਸ਼੍ਰੋਮਣੀ ਅਕਾਲੀ ਦਲ(ਬ) ਗੜ੍ਹਦੀਵਾਲ ਦੇ ਸ਼ਹਿਰੀ ਪ੍ਰਧਾਨ ਬਣੇ


ਗੜ੍ਹਦੀਵਾਲਾ 20 ਮਾਰਚ (ਚੌਧਰੀ) : ਸ਼੍ਰੋਮਣੀ ਅਕਾਲੀ ਦਲ( ਬ) ਵਲੋਂ ਪਾਰਟੀ ਪ੍ਰਤੀ ਵਿਵੇਕ ਗੁਪਤਾ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ ਪਾਰਟੀ ਕੋਰ ਕਮੇਟੀ ਮੈੈਂਬਰ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਵਿਵੇਕ ਗੁਪਤਾ ਨੂੂੰ ਗੜ੍ਹਦੀਵਾਲਾ ਸ਼ਹਿਰੀ ਪ੍ਰਧਾਨ ਬਣਾਇਆ ਗਿਆ ਹੈ।ਇਸ ਮੌਕੇ ਉਨਾਂ ਦੇ ਸ਼ਹਿਰੀ ਪ੍ਰਧਾਨ ਬਣਨ ਉਪਰੰਤ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ ਉੜਮੁੜ ਟਾਂਡਾ ਨਾਲ ਸਰਦਾਰ ਕਮਲਜੀਤ ਸਿੰਘ ਕੁਲਾਰ ਰਸੂਲਪੁਰ ਸੂਬਾ ਜਨਰਲ ਸਕੱਤਰ ਅਤੇ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ ਨੇ ਉਨ੍ਹਾਂ ਨੂੰ ਸਿਰੋਪਾਓ ਪਾਕੇ ਸਨਮਾਨਤ ਕੀਤਾ।ਇਸ ਮੌਕੇ ਸਰਕਲ ਗਡ਼੍ਹਦੀਵਾਲ ਦੇ ਪ੍ਰਧਾਨ ਕੁਲਦੀਪ ਸਿੰਘ ਲਾਡੀ ਬੁੱਟਰ,ਕੰਢੀ ਸਰਕਲ ਪ੍ਰਧਾਨ ਸੰਜੀਵ ਸਿੰਘ ਕੋਈ,ਸੰਦੀਪ ਸਿੰਘ ਸੋਨੂੰ ਡੱਫਰ,ਕੁਲਵੀਰ ਸਿੰਘ ਡੱਫਰ,ਸ਼ੈਂਕੀ ਕਲਿਆਣ,ਸ਼ੁਭਮ ਸਹੋਤਾ,ਵਰਿੰਦਰ ਗੋਇਲ ਗੁਪਤਾ, ਬਲਵਿੰਦਰ ਸਿੰਘ ਚਿਪੜਾ,ਜਸਵੰਤ ਸਿੰਘ ਪੱਖੋਵਾਲ,ਚਰਨਜੀਤ ਸਿੰਘ ਸੰਦਲ,ਸੋਸ਼ਲ ਮੀਡੀਆ ਇੰਚਾਰਜ ਲੱਕੀ ਰਾਏ ਵਿਸ਼ੇਸ਼ ਤੌਰ ਤੇ ਮੌਜੂਦ ਸਨ।

Related posts

Leave a Reply