ਵਿਸ਼ਵ ਸਿਹਤ ਸੰਗਠਨ WHO ਨੇ ਭਾਰਤ ‘ਚ ਪਹਿਲੀ ਵਾਰ ਮਿਲੇ ਖ਼ਤਰਨਾਕ ਕੋਰੋਨਾ ਵਾਇਰਸ ਦਾ ਨਾਂ ਡੈਲਟਾ DELTA ਐਲਾਨਿਆ

ਜਨੇਵਾ : ਵਿਸ਼ਵ ਸਿਹਤ ਸੰਗਠਨ WHO ਨੇ ਭਾਰਤ ‘ਚ ਪਹਿਲੀ ਵਾਰ ਮਿਲੇ ਕੋਰੋਨਾ ਵਾਇਰਸ ਦੇ ਵੇਰੀਐਂਟ ਦਾ ਨਾਂ ਡੈਲਟਾ DELTA ਰੱਖਿਆ ਹੈ। ਇਸ ਨੂੰ ਡਬਲ ਮਿਊਟੈਂਟ ਵਾਇਰਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਭਾਰਤ ‘ਚ ਇਨਫੈਕਸ਼ਨ ਦੀ ਦੂਸਰੀ ਲਹਿਰ ਲਈ ਡਬਲ ਮਿਊਟੈਂਟ ਜਾਂ ਡੈਲਟਾ ਵੇਰੀਐਂਟ (B.1.617) ਨੂੰ ਹੀ ਜ਼ਿੰਮੇਵਾਰੀ ਮੰਨਿਆ ਜਾਂਦਾ ਹੈ। ਵਿਗਿਆਨੀਆਂ ਮੁਤਾਬਕ ਵਾਇਰਸ ਦਾ ਇਹ ਵੇਰੀਐਂਟ, ਆਪਣੇ ਮੂਲ ਵਾਇਰਸ ਤੋਂ ਕਿਤੇ ਜ਼ਿਆਦਾ ਇਨਫੈਕਟਿਡ ਤੇ ਖ਼ਤਰਨਾਕ ਹੈ।

ਭਾਰਤ ਤੋਂ ਬਾਅਦ ਦੁਨੀਆ ਦੇ ਕਈ ਦੇਸ਼ਾਂ ਵਿਚ ਇਸ ਦੀ ਮੌਜੂਦਗੀ ਪਾਈ ਗਈ ਹੈ ਤੇ WHO ਇਸ ਨੂੰ ਚਿੰਤਾ ਵਧਾਉਣ ਵਾਲਾ ਵੇਰੀਐਂਟ ਦੱਸ ਚੁੱਕਾ ਹੈ।  WHO ਦਾ ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਇਸ ਵੇਰੀਐਂਟ ਨੂੰ ਇੰਡੀਅਨ ਕਹੇ ਜਾਣ ‘ਤੇ ਵਿਵਾਦ ਹੋ ਰਿਹਾ ਹੈ ਤੇ ਕੇਂਦਰ ਸਰਕਾਰ ਨੇ ਇਸ ‘ਤੇ ਇਤਰਾਜ਼ ਜ਼ਾਹਿਰ ਕੀਤਾ ਸੀ।

Related posts

Leave a Reply