ਵੈਟਨਰੀ ਹਸਪਤਾਲ ਪਠਾਨਕੋਟ ਵਿਖੇ ਤਿੰਨ ਦਿਨਾਂ ਬਾਅਦ ਹੋਇਆ ਕਰੋਨਾ ਵੈਕਸੀ਼ਨੇਸ਼ਨ ਦਾ ਕੰਮ ਸੁਰੂ, 420 ਲੋਕਾਂ ਦੀ ਲਗਾਈ ਗ‌ਈ ਕੋਵਾਸੀਲਡ 

ਵੈਟਨਰੀ ਹਸਪਤਾਲ ਪਠਾਨਕੋਟ ਵਿਖੇ ਤਿੰਨ ਦਿਨਾਂ ਬਾਅਦ ਹੋਇਆ ਕਰੋਨਾ ਵੈਕਸੀ਼ਨੇਸ਼ਨ ਦਾ ਕੰਮ ਸੁਰੂ 
420 ਲੋਕਾਂ ਦੀ ਲਗਾਈ ਗ‌ਈ ਕੋਵਾਸੀਲਡ ਵੈਕਸੀਨੇਸ਼ਨ 
 
ਪਠਾਨਕੋਟ, ਜੁਲਾਈ ( ਰਾਜਿੰਦਰ ਸਿੰਘ ਰਾਜਨ ) ਅੱਜ ਕੋਰੋਨ  ਵੈਕਸੀ਼ਨੇਸ਼ਨ ਦੇ ਨੋਡਲ ਅਫਸ਼ਰ ਡਾ: ਉਮ ਪ੍ਰਕਾਸ ਵਿੱਗ ਅਤੇ ਮੈਡਮ ਰਜ਼ਨੀ ਦੀ ਅਗਵਾਈ ਹੇਠ ਪਠਾਨਕੋਟ ਸਹਿਰ ਅਤੇ ਆਸ ਪਾਸ ਪਿੰਡਾਂ ਨਾਲ ਸਬੰਧਤ ਵਸਨੀਕਾਂ ਨੂੰ ਕੋਵਾਸੀਲਡ ਵੈਕਸੀ਼ਨੇਸ਼ਨ ਦੀਆਂ 420 ਖੁਰਾਕਾਂ ਲਗਾਈਆਂ ਗ‌ਈਆਂ। ਪਿਛਲੇ ਤਿੰਨ ਦਿਨ ਤੋਂ ਵੈਟਨਰੀ ਹਸਪਤਾਲ ਵਿਚ ਸਿਹਤ ਵਿਭਾਗ ਵੱਲੋਂ ਬਣਾਏ ਗ‌ਏ ਕੋਰੋਨਾ ਵੈਕਸੀ਼ਨੇਸਨ ਸੈਂਟਰ ਵਿਚ ਅੱਜ ਵੈਕਸੀਨੇਸ਼ਨ ਕਰਾਉਣ ਵਾਲਿਆਂ ਵਸਨੀਕਾਂ ਵਿਚ ਭਾਰੀ ਉਤਸਾਹ ਸੀ ਤੇ ਲੋਕਾਂ ਨੇ ਲਾਈਨ ਵਿਚ ਲੱਗ ਕੇ ਆਪਣੀ ਵਾਰੀ ਦੀ ਉਡੀਕ ਵਿਚ ਟੀਕਾਕਰਨ ਕਰਾਇਆ। 
 
ਟੀਕਾਕਰਨ ਮੌਕੇ ਮੈਡਮ ਅਮਨਦੀਪ ਖੰਨਾ, ਰਣਜੀਤ ਕੋਰ, ਮੈਡਮ ਰਜ਼ਨੀ, ਮੈਡਮ ਨਿਧੀ, ਵਿਪਨ ਕੁਮਾਰ, ਦੀਪਕ ਕੁਮਾਰ, ਰੂਪ ਰਾਣੀ, ਰੇਸ਼ਮ,  ਰਜੇਸ ਕੁਮਾਰ,  ਡਾਕਟਰ ਰਾਜਿੰਦਰ, ਬਲਜੀਤ ਸਿੰਘ, ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਹਾਜ਼ਰ ਸਨ। 

Related posts

Leave a Reply