ਵੋਡਾਫੋਨ ਦਾ ਟਾਵਰ ਲਗਵਾਉਣ ਦੇ ਨਾ ਤੇ 20 ਲੱਖ ਦੀ ਠੱਗੀ ਦੋ ਵਿਰੁੱਧ ਮਾਮਲਾ ਦਰਜ

ਵੋਡਾਫੋਨ ਦਾ ਟਾਵਰ ਲਗਵਾਉਣ ਦੇ ਨਾ ਤੇ 20 ਲੱਖ ਦੀ ਠੱਗੀ ਦੋ ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ 10 ਅਕਤੂਬਰ ( ਅਸ਼ਵਨੀ ) :- ਵੋਡਾਫੋਨ ਦਾ ਟਾਵਰ ਲਗਵਾਉਣ ਦੇ ਨਾ ਤੇ 20 ਲੱਖ ਦੀ ਠੱਗੀ ਮਾਰਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਤਿੱਬੜ ਦੀ ਪੁਲਿਸ ਵੱਲੋਂ ਦੋ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ । ਬਲਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਰੋੜਾਵਾਲੀ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀਂ ਦਸਿਆਂ ਕਿ ਬਸ਼ੀਰ ਭੱਟੀ ਪੁੱਤਰ ਮੇਹਦੀਨ ਭੱਟੀ ਅਤੇ ਜ਼ੋਨ ਭੱਟੀ ਪੁੱਤਰ ਬਸ਼ੀਰ ਭੱਟੀ ਵਾਸੀ ਬਟਾਲਾ ਨੇ ਵੋਡਾਫੋਨ ਦਾ ਟਾਵਰ ਲੱਗਵਾ ਕੇ ਦੇਣ ਦਾ ਝਾਂਸਾ ਦੇ ਕੇ ਧੋਖੇ ਵਿੱਚ ਰੱਖ ਕੇ ਉਸ ਦੇ ਦਸਖ਼ਤ ਕੋਰੇ ਅਸ਼ਟਾਮਾਂ ਤੇ ਕਰਵਾ ਕੇ ਬਾਅਦ ਵਿੱਚ ਉਸ ਨੂੰ ਜਾਅਲੀ ਇਕਰਾਰਨਾਮਾ 22 ਮਾਰਚ 2018 ਤਿਆਰ ਕਰਕੇ ਮਾਨਯੋਗ ਅਦਾਲਤ ਵਿੱਚ ਕੇਸ ਕਰਕੇ ਉਸ ਨਾਲ 20 ਲੱਖ ਰੁਪਈਆ ਦੀ ਠੱਗੀ ਮਾਰੀ ਹੈ । ਏ ਐਸ ਆਈ ਗੁਰਨਾਮ ਸਿੰਘ ਨੇ ਦਸਿਆਂ ਕਿ ਬਲਵਿੰਦਰ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਐਂਟੀ ਨਾਰਕੋਟਿਕ ਅਤੇ ਸਪੈਸ਼ਲ ਬਰਾਂਚ ਗੁਰਦਾਸਪੁਰ ਵੱਲੋਂ ਕਰਨ ਉਪਰਾਂਤ ਬਸ਼ੀਰ ਭੱਟੀ ਅਤੇ ਜ਼ੋਨ ਭੱਟੀ ਵਿਰੁੱਧ ਧਾਰਾ 420 , 465 , 567 , 468 , 471 ਅਤੇ 120 ਬੀ ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

 

Related posts

Leave a Reply