ਵੱਡਾ ਉਪਰਾਲਾ.. ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾ ਵਲੋਂ ਪਿੰਡ ਧੂਤਕਲਾਂ ਵਿਖੇ ਮਰੀਜਾਂ ਨੂੰ ਲੋੜ ਪੈਣ ਤੇ ਆਕਸੀਜਨ ਮੁਹੱਈਆ ਕਰਵਾਈ

ਗੜ੍ਹਦੀਵਾਲਾ 2 ਮਈ (ਚੌਧਰੀ) : ਪੂਰੇ ਪੰਜਾਬ ਵਿਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਕੋਰੋਨਾ ਦੀ ਬੀਮਾਰੀ ਦੇ ਕਾਰਨ ਆਕਸੀਜਨ ਦੀ ਘਾਟ ਹੋਣ ਕਾਰਨ ਪਿੰਡ ਧੂਤਕਲਾਂ ਵਿਖੇ ਮਰੀਜ ਨੂੰ ਆਕਸੀਜਨ ਦੇ ਸਿਲੰਡਰ ਮੁਹੱਈਆ ਕਰਵਾਏ ਗਏ। ਸੁਸਾਇਟੀ ਵਲੋਂ ਦੋ ਤਿੰਨ ਦਿਨਾਂ ਤੋਂ ਆ ਰਹੇ ਮਰੀਜਾਂ ਨੂੰ ਲੋੜੀਂਦੀ ਆਕਸੀਜਨ ਦੀ ਸੇਵਾ ਮੁਹੱਈਆ ਕਰਵਾਈ ਗਈ।

ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸਰਦਾਰ ਮਨਜੋਤ ਸਿੰਘ ਤਲਵੰਡੀ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਗੜ੍ਹਦੀਵਾਲਾ ਖੇਤਰ ਵਿਚ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਮੁਹੱਈਆ ਕਰਵਾਈ ਜਾਵੇ ਤਾਂਕਿ ਲੋੜ ਪੈਣ ਤੇ ਆਕਸੀਜਨ ਮਰੀਜਾਂ ਨੂੰ ਮਿਲ ਸਕੇ ਅਤੇ ਉਸਦੀ ਜਾਨ ਸੁਰੱਖਿਅਤ ਕੀਤੀ ਜਾ ਸਕੇ। ਜਿਕਰਯੋਗ ਹੈ ਕਿ ਬਾਬਾ ਦੀਪ ਸਿੰਘ ਵੱਖ ਵੱਖ ਕੰਮਾਂ ਵਿਚ ਅਪਣੀਆਂ ਸਮਾਜ ਸੇਵਾਵਾਂ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਮੌਕੇ ਸੁਸਾਇਟੀ ਦੇ ਖਜਾਨਚੀ ਪ੍ਰਸ਼ੋਤਮ ਸਿੰਘ ਬਾਹਗਾ, ਮਨਿੰਦਰ ਸਿੰਘ, ਨੀਰਜ ਸਿੰਘ, ਜਸਵਿੰਦਰ ਸਿੰਘ, ਸਾਬੀ ਅਤੇ ਸੁਸਾਇਟੀ ਦੇ ਹੋਰ ਮੈਂਬਰ ਹਾਜਰ ਸਨ। 

Related posts

Leave a Reply