ਵੱਡਾ ਸੜਕ ਹਾਦਸਾ : ਟਰੈਕਟਰ ਟਰਾਲੀ ‘ਚ ਜਾ ਵੱਜੀ ਕਾਰ, ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ, ਬੱਚੇ ਗੰਭੀਰ ਜ਼ਖ਼ਮੀ

ਤਰਨਤਾਰਨ :

ਤਰਨਤਾਰਨ ’ਚ ਇਕ ਭਿਆਨਕ ਸੜਕ  ਹਾਦਸਾ ਵਾਪਰਿਆ ਹੈ , ਜਿਸ ਦੌਰਾਨ ਪਤੀ ਤੇ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ  ਬੱਚੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ।  

ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਅਤੇ ਪਤਨੀ ਕਿਰਨਬੀਰ ਕੌਰ ਵਾਸੀ ਪਿੰਡ ਜੰਡ ਥਾਣਾ ਸਦਰ ਪੱਟੀ ਆਪਣੀ ਰਿਸ਼ਤੇਦਾਰੀ ‘ਚ ਪਿੰਡ ਚਾਹਲ ਜਾ ਰਹੇ ਸੀ। ਇਸ ਦੌਰਾਨ ਪਿੰਡ ਮੋਹਨਪੁਰ ਥਾਣਾ ਚੋਹਲਾ ਸਾਹਿਬ ਨੇੜੇ ਇੰਨਾ ਦੀ ਕਾਰ ਨੰਬਰ ਪਰਾਲੀ  ਨਾਲ ਲੱਦੀ ਹੋਈ ਟਰੈਕਟਰ ਟਰਾਲੀ ਨਾਲ ਟਕਰਾ ਗਈ। ਭਿਅੰਕਰ ਟੱਕਰ ਦੌਰਾਨ  ਦੋਹਾਂ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈਜਦੋਂ ਕਿ ਇੰਨਾ ਦੇ ਦੋਵੇਂ ਬੱਚੇ ਗੰਭੀਰ ਰੂਪ ਚ ਜ਼ਖ਼ਮੀ ਹੋ ਗਏ , ਜਿਨ੍ਹਾਂ ਨੂੰ ਤਰਨਤਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

 ਪੁਲਿਸ  ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਤਰਨਤਾਰਨ ਭੇਜ ਦਿੱਤਾ ਹੈ ਜਦਕਿ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।  ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸਾ ਏਨਾ ਭਿਅੰਕਰ ਸੀ ਕਿ ਲਾਸ਼ਾਂ ਬਹੁਤ ਮੁਸ਼ਕਲ ਨਾਲ ਕੱਢੀਆਂ ਗਈਆਂ।

Related posts

Leave a Reply