ਵੱਡਾ ਖ਼ੁਲਾਸਾ : ਸਾਬਕਾ ਮੰਤਰੀ ਅਰੋੜਾ ਦੀ ਕੋਠੀ ਦੇ ਵਿਚ ਕੀਤੀਆਂ ਜਾ ਰਹੀਆਂ ਜੁਆਇਨਿੰਗ ਦਾ ਪਰਦਾਫਾਸ਼ : ਬ੍ਰਹਮ ਸ਼ੰਕਰ ਜਿੰਪਾ

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕੋਠੀ ਦੇ ਵਿਚ ਕੀਤੀਆਂ ਜਾ ਰਹੀਆਂ ਜੁਆਇਨਿੰਗ ਦਾ ਪਰਦਾਫਾਸ਼ – ਬ੍ਰਹਮ ਸ਼ੰਕਰ ਜਿੰਪਾ
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ ) :
ਪਿਛਲੇ ਕੁਝ ਦਿਨਾਂ ਤੋਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕੋਠੀ ਵਿਖੇ ਕੀਤੀਆਂ ਜਾ ਰਹੀਆਂ ਜੁਆਇਨਿੰਗ ਦਾ ਅੱਜ ਪਰਦਾਫਾਸ਼ ਹੋ ਗਿਆ ਹੈ। ਪਿਛਲੇ ਦਿਨੀਂ ਸੋਸ਼ਲ ਮੀਡੀਆ ਉੱਤੇ ਵਾਇਰਲ ਇੱਕ ਵੀਡੀਓ ਨੇ ਸਿੱਧ ਕਰ ਦਿੱਤਾ ਹੈ ਕਿ ਸੁੰਦਰ ਸ਼ਾਮ ਅਰੋੜਾ ਦੁਆਰਾ ਆਮ ਆਦਮੀ ਪਾਰਟੀ ਵਿੱਚ ਪਹਿਲਾਂ ਤੋਂ ਹੀ ਫਿੱਟ ਕੀਤੇ ਆਪਣੇ ਏਜੰਟਾਂ ਦੁਆਰਾ ਆਮ ਆਦਮੀ ਪਾਰਟੀ ਦੇ ਭੋਲੇ ਭਾਲੇ ਵਲੰਟੀਅਰਾਂ ਨੂੰ ਲਾਲਚ ਦੇ ਕੇ ਅਤੇ ਝੂਠ ਸੱਚ ਬੋਲ ਕੇ ਕਾਂਗਰਸ ਪਾਰਟੀ ਜੁਆਇਨ ਕਰਵਾਈ ਜਾ ਰਹੀ ਸੀ।

ਜ਼ਿਕਰਯੋਗ ਹੈ ਇਸ ਵੀਡੀਓ ਵਿਚ ਸਾਫ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਇੱਕ ਪੁਰਾਣਾ ਵਲੰਟੀਅਰ ਕਿਸੇ ਪਿੰਡ ਵਿੱਚ ਕਾਂਗਰਸ ਪਾਰਟੀ ਵਿੱਚ ਆਮ ਲੋਕਾਂ ਨੂੰ ਜੁਆਇਨ ਕਰਵਾ ਰਿਹਾ ਸੀ। ਇਸਦੇ ਨਾਲ ਹੀ ਪਿਛਲੇ ਕੁਝ ਦਿਨਾਂ ਤੋਂ ਕੀਤੀਆਂ ਜਾ ਰਹੀਆਂ ਜੁਆਇਨਿੰਗ ਵਿੱਚ ਇਹ ਸਾਬਿਤ ਹੋ ਚੁੱਕਾ ਹੈ ਕਿ ਉਹ ਜੁਆਇਨਿੰਗ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵਲੰਟੀਅਰ ਮੌਜੂਦ ਹੀ ਨਹੀਂ ਸੀ ।
ਬ੍ਰਹਮ ਸ਼ੰਕਰ ਜਿੰਪਾ ਨੇ ਪ੍ਰੈੱਸ ਨੂੰ ਦੱਸਿਆ ਕਿ ਵਾਇਰਲ ਵੀਡੀਓ ਵਿੱਚ ਸਾਬਕਾ ਮੰਤਰੀ ਦੁਆਰਾ ਉਸ ਏਜੰਟ ਨੂੰ ਖੁੱਲ੍ਹੇਆਮ ਕਿਹਾ ਜਾ ਰਿਹਾ ਹੈ ਕਿ ਤੂੰ ਵੀ ਨਾਲ ਫੋਟੋ ਕਰਵਾ ਜਿਸ ਦੇ ਜਵਾਬ ਵਿੱਚ ਉਸ ਏਜੰਟ ਨੇ ਕਿਹਾ ਪਹਿਲਾਂ ਲਾਈਵ ਬੰਦ ਕਰੋ ਫੇਰ ਮੈਂ ਆਊਂਗਾ। ਉਨ੍ਹਾਂ ਕਿਹਾ ਸ਼ਾਮ ਸੁੰਦਰ ਅਰੋੜਾ ਏਜੰਟਾਂ ਦੀ ਰਾਜਨੀਤੀ ਕਰਦੇ ਹਨ ਅਤੇ ਏਜੰਟਾਂ ਦੁਆਰਾ ਆਪਣੀ ਪਾਰਟੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ।

ਇਸ ਤੋਂ ਕੁਝ ਦਿਨ ਪਹਿਲਾਂ ਇਸ ਏਜੰਟ ਦੁਆਰਾ ਧੋਖਾ ਕਰਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸੁਭਾਸ਼ ਨੂੰ ਕਾਂਗਰਸ ਵਿੱਚ ਜੁਆਇਨ ਕਰਵਾਇਆ ਗਿਆ ਜੋ ਕਿ ਮੁੜ ਘਰ ਵਾਪਸੀ ਆਮ ਆਦਮੀ ਪਾਰਟੀ ਵਿੱਚ ਆ ਗਿਆ ਹੈ ਮੁੜ ਵਾਪਸੀ ਦੌਰਾਨ ਉਸ ਨੇ ਸਾਰਿਆਂ ਨੂੰ ਦੱਸਿਆ ਕਿਵੇਂ ਉਹ ਏਜੰਟ ਲੋਕਾਂ ਨੂੰ ਗੁੰਮਰਾਹ ਕਰਕੇ ਸੁੰਦਰ ਸ਼ਾਮ ਅਰੋੜਾ ਦੀ ਕੋਠੀ ਲੈ ਕੇ ਜਾਂਦਾ ਹੈ ਅਤੇ ਫੋਟੋ ਖਿਚਵਾਉਣ ਸਮੇਂ ਖ਼ੁਦ ਪਿੱਛੇ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕੁਦਰਤ ਦਾ ਨਿਆਂ ਹੈ ਕਿ ਜਦੋਂ ਅਸੀਂ ਕੋਈ ਗ਼ਲਤ ਕੰਮ ਕਰਦੇ ਹਾਂ ਉਹ ਆਪਣੇ ਆਪ ਸਾਹਮਣੇ ਆ ਜਾਂਦਾ ਹੈ । ਉਨ੍ਹਾਂ ਕਿਹਾ ਜਦੋਂ ਸਾਬਕਾ ਮੰਤਰੀ ਦੀ ਇਹ ਚੋਰੀ ਪਕੜੀ ਗਈ ਤਾਂ ਉਨ੍ਹਾਂ ਨੇ ਤੁਰੰਤ ਉਸ ਵੀਡੀਓ ਨੂੰ ਫੇਸਬੁੱਕ ਤੋਂ ਹਟਾ ਦਿੱਤਾ ਪ੍ਰੰਤੂ ਉਦੋਂ ਤੱਕ ਇਹ ਉਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਚੁੱਕੀ ਸੀ। ਇਸ ਦੇ ਇਵਜ਼ ਵਿਚ ਅੱਜ ਉਹ ਏਜੰਟ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅਤੇ ਲੀਡਰਾਂ ੳੁੱਤੇ ਦੋਸ਼ ਲਗਾਉਂਦਾ ਦਿਸਿਆ ਅਤੇ ਅੱਜ ਸਾਬਕਾ ਮੰਤਰੀ ਨੇ ਉਸ ਨੂੰ ਕਾਂਗਰਸ ਪਾਰਟੀ ਵਿਚ ਜੁਆਇਨ ਕਰਵਾ ਲਿਆ।
ਉਨ੍ਹਾਂ ਕਿਹਾ ਸੁੰਦਰ ਸ਼ਾਮ ਅਰੋੜਾ ਨੂੰ ਪਤਾ ਲੱਗ ਗਿਆ ਹੈ ਲੋਕ ਉਸ ਨੂੰ ਨਕਾਰ ਚੁੱਕੇ ਹਨ ਤਾਂ ਏਜੰਟਾਂ ਦੀ ਰਾਜਨੀਤੀ ਕਰਕੇ ਆਪਣੇ ਦੁਆਰਾ ਕੀਤੇ ਘਪਲਿਆਂ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੀ ਪੰਜਾਬ ਬਾਡੀ ਪਹਿਲਾਂ ਹੀ ਉਸ ਏਜੰਟ ਨੂੰ ਪਾਰਟੀ ਤੋਂ ਕੱਢ ਚੁੱਕੀ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਦਲੀਪ ਓਹਰੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕਰਮਜੀਤ ਕੌਰ ਜ਼ਿਲ੍ਹਾ ਸੈਕਟਰੀ,ਸਤਵੰਤ ਸਿੰਘ ਸਿਆਣ ਸਟੇਟ ਜੁਆਇੰਟ ਸੈਕਟਰੀ ਬੁੱਧੀਜੀਵੀ ਸੈੱਲ ਸੰਤੋਸ਼ ਸੈਣੀ, ਬਲਦੀਪ ਕੌਰ, ਮਨਦੀਪ ਕੌਰ, ਅਮਰਜੋਤ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਲੀਗਲ ਸੈੱਲ, ਰਾਜਿੰਦਰ ਕੁਮਾਰ ਬਲਾਕ ਪ੍ਰਧਾਨ ਅਮਨਦੀਪ ਸਿੰਘ ਬਲਾਕ ਪ੍ਰਧਾਨ, ਜਸਪਾਲ ਸੁਮਨ, ਰਾਕੇਸ਼ ਕੁਮਾਰ,ਮਨਜੀਤਪਾਲ ਸੰਦੀਪ ਚੇਚੀ, ਸੁਭਾਸ਼ ਹਾਜ਼ਰ ਸਨ।

Related posts

Leave a Reply