#PUNJAB_POLICE : N.R.I. ਦਾ ਕਤਲ, 72 ਘੰਟਿਆਂ ਵਿੱਚ ਸੁਲਝਾਇਆ, 6 ਗ੍ਰਿਫ਼ਤਾਰ

#PUNJAB_POLICE : N.R.I. ਦਾ ਕਤਲ, 72 ਘੰਟਿਆਂ ਵਿੱਚ ਸੁਲਝਾਇਆ, 6 ਗ੍ਰਿਫ਼ਤਾਰ

 

ਲੁਧਿਆਣਾ, 23 ਜੁਲਾਈ:

ਲਲਤੋਂ ਕਲਾਂ ਵਿੱਚ ਐਨਆਰਆਈ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ 72 ਘੰਟਿਆਂ ਵਿੱਚ ਸੁਲਝਾ ਲਿਆ ਹੈ। ਮਾਮਲੇ ਵਿੱਚ ਦੋ ਸਾਜ਼ਿਸ਼ਕਾਰਾਂ ਸਮੇਤ ਕੁੱਲ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬਨਿੰਦਰਦੀਪ ਸਿੰਘ ਦਾ 18 ਜੁਲਾਈ ਦੀ ਰਾਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਇਹ ਮਾਮਲਾ ਪੂਰੀ ਤਰ੍ਹਾਂ ਅੰਨ੍ਹੇ ਕਤਲ ਦਾ ਸੀ, ਕਿਉਂਕਿ ਨਾ ਤਾਂ ਮੁਲਜ਼ਮਾਂ ਨੇ ਮੋਬਾਈਲ ਫ਼ੋਨ ਦੀ ਵਰਤੋਂ ਕੀਤੀ ਸੀ ਅਤੇ ਨਾ ਹੀ ਸੀਸੀਟੀਵੀ ਕੈਮਰਿਆਂ ਵਿੱਚ ਉਨ੍ਹਾਂ ਦੀ ਫੁਟੇਜ ਸਾਫ਼ ਸੀ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਘਟਨਾ ਸਮੇਂ ਮੁੱਖ ਦੋਸ਼ੀ ਬਲ ਸਿੰਘ ਵੀ ਪੀੜਤਾ ਦੇ ਨਾਲ ਸਕੂਟਰ ‘ਤੇ ਸਵਾਰ ਸੀ, ਜਿਸਦੀ ਪਰਵਾਸੀ ਭਾਰਤੀ ਨਾਲ ਰੰਜਿਸ਼ ਸੀ ਅਤੇ ਉਹ ਮਰਨ ਤੋਂ ਬਾਅਦ ਜਾਇਦਾਦ ਦਾ ਮਾਲਕ ਬਣਨਾ ਚਾਹੁੰਦਾ ਸੀ। ਇਸ ਤੋਂ ਇਲਾਵਾ ਪ੍ਰਵਾਸੀ ਭਾਰਤੀ ਉਸਦੀ ਕੁੱਟਮਾਰ ਵੀ ਕਰਦਾ ਸੀ, ਜਿਸ ਕਾਰਨ ਉਹ ਰੰਜਿਸ਼ ਰੱਖਦਾ ਸੀ।

ਜਦਕਿ ਦੂਜਾ ਸਾਜ਼ਿਸ਼ਕਰਤਾ ਜਗਰਾਜ ਸਿੰਘ ਉਰਫ ਗਾਜਾ ਐਨ.ਆਰ.ਆਈ ਨਾਲ ਭਾਈਵਾਲ ਸੀ, ਜੋ ਦੋਵੇਂ ਮਿਲ ਕੇ ਜਾਇਦਾਦ ‘ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਐਨਆਰਆਈ ਨੂੰ ਮਾਰਨ ਲਈ 3 ਲੱਖ ਵਿੱਚ ਸੌਦਾ ਹੋਇਆ ਸੀ ਅਤੇ 2 ਲੱਖ 70 ਹਜ਼ਾਰ ਰੁਪਏ ਦਿੱਤੇ ਗਏ ਸਨ, ਜਿਸ ਵਿੱਚੋਂ 1 ਲੱਖ 80 ਹਜ਼ਾਰ ਰੁਪਏ ਪੁਲੀਸ ਨੇ ਬਰਾਮਦ ਕਰ ਲਏ ਹਨ।

ਪੁਲੀਸ ਨੇ ਵਾਰਦਾਤ ਵਿੱਚ ਵਰਤੇ ਦੋ ਤੇਜ਼ਧਾਰ ਹਥਿਆਰ ਅਤੇ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।

Related posts

Leave a Reply